ਵੋਡਾਫੋਨ ਆਈਡੀਆ, ਆਇਲ ਇੰਡੀਆ ਅਤੇ 5 ਹੋਰਾਂ ਨੂੰ MSCI India Index ’ਚ ਕੀਤਾ ਜਾਵੇਗਾ ਸ਼ਾਮਲ

Tuesday, Aug 13, 2024 - 05:32 PM (IST)

ਨਵੀਂ ਦਿੱਲੀ (ਭਾਸ਼ਾ) - ਐੱਮ. ਐੱਸ. ਸੀ. ਆਈ. ਦੀ ਨਵੀਂ ਸੂਚਕ ਅੰਕ ਸਮੀਖਿਆ ਅਨੁਸਾਰ ਵੋਡਾਫੋਨ ਆਈਡੀਆ ਅਤੇ ਆਇਲ ਇੰਡੀਆ ਸਮੇਤ 7 ਕੰਪਨੀਆਂ 30 ਅਗਸਤ 2024 ਤੋਂ ਐੱਮ. ਐੱਸ. ਸੀ. ਆਈ. ਇੰਡੀਆ ਸੂਚਕ ਅੰਕ ’ਚ ਸ਼ਾਮਿਲ ਹੋਣਗੀਆਂ। ਸੂਚਕ ਅੰਕ ਕੰਪਾਈਲਰ ਐੱਮ. ਐੱਸ. ਸੀ. ਆਈ. ਦੇ ਐਲਾਨ ਅਨੁਸਾਰ ਡਿਕਸਨ ਟੈਕਨਾਲੋਜੀਜ਼ (ਇੰਡੀਆ), ਆਇਲ ਇੰਡੀਆ, ਓਰੈਕਲ ਫਾਈਨਾਂਸ਼ੀਅਲ ਸਰਵਿਸਿਜ਼ ਸਾਫਟਵੇਅਰ, ਪ੍ਰੈਸਟੀਜ਼ ਅਸਟੇਟਸ ਪ੍ਰਾਜੈਕਟਸ, ਰੇਲ ਵਿਕਾਸ ਨਿਗਮ, ਵੋਡਾਫੋਨ ਆਈਡੀਆ ਅਤੇ ਜਾਇਡਸ ਲਾਈਫਸਾਇੰਸਿਜ਼ ਐੱਮ. ਐੱਸ. ਸੀ. ਆਈ. ਇੰਡੀਆ ਸੂਚਕ ਅੰਕ ’ਚ ਸ਼ਾਮਿਲ ਹੋਏ ਹਨ।

ਐਲਾਨ ਅਨੁਸਾਰ, ਐੱਮ. ਐੱਸ. ਸੀ. ਆਈ. ਗਲੋਬਲ ਸਟੈਂਡਰਡ ਇੰਡੈਕਸ ਦੇ ਕਾਰਕਾਂ ’ਚ ਬਦਲਾਅ 30 ਅਗਸਤ 2024 ਨੂੰ ਕਾਰੋਬਾਰ ਖਤਮ ਹੋਣ ’ਤੇ ਹੋਵੇਗਾ। ਬੰਧਨ ਬੈਂਕ ਐੱਮ. ਐੱਸ. ਸੀ. ਆਈ. ਇੰਡੀਆ ਸੂਚਕ ਅੰਕ ਤੋਂ ਬਾਹਰ ਹੋ ਜਾਵੇਗਾ। ਐੱਮ. ਐੱਸ. ਸੀ. ਆਈ. ਕੌਮਾਂਤਰੀ ਨਿਵੇਸ਼ ਸਮੁਦਾਏ ਲਈ ਮਹੱਤਵਪੂਰਨ ਫੈਸਲਾ ਸਮਰਥਨ ਸਮੱਗਰੀਆਂ ਅਤੇ ਸੇਵਾਵਾਂ ਦਾ ਮੋਹਰੀ ਪ੍ਰਦਾਤਾ ਹੈ। ਐੱਮ. ਐੱਸ. ਸੀ. ਆਈ. ਗਲੋਬਲ ਸਮਾਲਕੈਪ ਸੂਚਕ ਅੰਕ ਦੀ ਸੂਚੀ ’ਚ 27 ਕੰਪਨੀਆਂ ਨੂੰ ਐੱਮ. ਐੱਸ. ਸੀ. ਆਈ. ਇੰਡੀਆ ਸੂਚਕ ਅੰਕ ’ਚ ਸ਼ਾਮਲ ਕੀਤਾ ਜਾਵੇਗਾ।

ਇਸ ’ਚ ਬਜਾਜ ਹਿੰਦੁਸਤਾਨ ਸ਼ੂਗਰ, ਬੰਧਨ ਬੈਂਕ, ਗਲਫ ਆਇਲ ਲੁਬਰੀਕੈਂਟਸ ਇੰਡੀਆ, ਆਇਨਾਕਸ ਵਿੰਡ ਐਨਰਜੀ ਅਤੇ ਟੀ. ਵੀ. ਐੱਸ. ਸਪਲਾਈ ਚੇਨ ਸਾਲਿਊਸ਼ਨਜ਼ ਸ਼ਾਮਲ ਹਨ। ਕੋਚੀਨ ਸ਼ਿਪਯਾਰਡ, ਡਿਕਸਨ ਟੈਕਨਾਲੋਜੀਜ਼, ਜੈਪ੍ਰਕਾਸ਼ ਐਸੋਸੀਏਟਸ, ਨੈੱਟਵਰਕ18 ਮੀਡੀਆ ਅਤੇ 2 ਹੋਰ ਐੱਮ. ਐੱਸ. ਸੀ. ਆਈ . ਇੰਡੀਆ ਸਚੂਕ ਅੰਕ ਤੋਂ ਬਾਹਰ ਹੋ ਜਾਣਗੇ।


Harinder Kaur

Content Editor

Related News