ਵੋਡਾ-ਆਈਡੀਆ ਨੇ ਨੋਕੀਆ, ਐਰਿਕਸਨ, ਸੈਮਸੰਗ ਨੂੰ ਦਿੱਤਾ 30,000 ਕਰੋੜ ਰੁਪਏ ਦਾ ਠੇਕਾ

Monday, Sep 23, 2024 - 04:02 PM (IST)

ਨਵੀਂ ਦਿੱਲੀ (ਭਾਸ਼ਾ) - ਕਰਜ਼ੇ ਦੇ ਬੋਝ ਹੇਠ ਦੱਬੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ (ਵੀ. ਆਈ. ਐੱਲ.) ਨੇ 4ਜੀ ਅਤੇ 5ਜੀ ਨੈੱਟਵਰਕ ਉਪਕਰਣਾਂ ਦੀ ਸਪਲਾਈ ਲਈ ਨੋਕੀਆ, ਐਰਿਕਸਨ ਅਤੇ ਸੈਮਸੰਗ ਨੂੰ 30,000 ਕਰੋੜ ਰੁਪਏ ਦਾ ਕੰਟਰੈਕਟ ਦਿੱਤਾ ਹੈ। ਕੰਪਨੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕੰਟਰੈਕਟ 3 ਸਾਲ ਲਈ ਹੈ। ਕੰਪਨੀ ਨੇ ਇਸ ਤੋਂ ਪਹਿਲਾਂ 3 ਸਾਲਾਂ ’ਚ 6.6 ਅਰਬ ਡਾਲਰ ਜਾਂ 55,000 ਕਰੋੜ ਰੁਪਏ ਦੇ ਪੂੰਜੀਗਤ ਖਰਚ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ :     ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ
ਇਹ ਵੀ ਪੜ੍ਹੋ :     ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਇਹ ਸੌਦਾ ਇਸ ਦਿਸ਼ਾ ’ਚ ਪਹਿਲਾ ਕਦਮ ਹੈ। ਕੰਪਨੀ ਨੇ ਬਿਆਨ ’ਚ ਕਿਹਾ,‘‘ਵੋਡਾਫੋਨ ਆਈਡੀਆ ਨੇ ਨੋਕੀਆ, ਐਰਿਕਸਨ ਅਤੇ ਸੈਮਸੰਗ ਦੇ ਨਾਲ 3 ਸਾਲਾਂ ਦੀ ਮਿਆਦ ’ਚ ਨੈੱਟਵਰਕ ਉਪਕਰਣਾਂ ਦੀ ਸਪਲਾਈ ਲਈ ਕਰੀਬ 3.6 ਅਰਬ ਡਾਲਰ (ਕਰੀਬ 30,000 ਕਰੋੜ ਰੁਪਏ) ਦਾ ਇਕ ਵੱਡਾ ਸੌਦਾ ਕੀਤਾ ਹੈ।

ਇਹ ਵੀ ਪੜ੍ਹੋ :     ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ
ਇਹ ਵੀ ਪੜ੍ਹੋ :      ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News