UPI ਲੈਣ-ਦੇਣ 2026-27 ਤੱਕ ਵਧ ਕੇ ਰੋਜ਼ਾਨਾ ਇਕ ਅਰਬ ਉੱਤੇ ਪਹੁੰਚੇਗਾ

05/29/2023 10:14:43 AM

ਨਵੀਂ ਦਿੱਲੀ (ਭਾਸ਼ਾ) - ਯੂ. ਪੀ. ਆਈ. ਤੋਂ ਲੈਣ-ਦੇਣ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਪੀ. ਡਬਲਯੂ. ਸੀ. ਇੰਡੀਆ ਦੀ ਇਕ ਰਿਪੋਰਟ ’ਚ ਅਨੁਮਾਨ ਲਾਇਆ ਗਿਆ ਹੈ ਕਿ 2026-27 ਤੱਕ ਰੋਜ਼ਾਨਾ ਇਕ ਅਰਬ ਯੂ. ਪੀ. ਆਈ. ਲੈਣ-ਦੇਣ ਹੋਣਗੇ ਅਤੇ ਕੁਲ ਡਿਜੀਟਲ ਭੁਗਤਾਨ ਵਿਚ ਇਸ ਦਾ ਹਿੱਸਾ ਵਧ ਕੇ 90 ਫੀਸਦੀ ਹੋ ਜਾਵੇਗਾ।

ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ

ਪੀ. ਡਬਲਯੂ. ਸੀ. ਦੀ ‘ਦਿ ਇੰਡੀਅਨ ਪੇਮੈਂਟਸ ਹੈਂਡਬੁੱਕ-2022-27 ਰਿਪੋਰਟ ਅਨੁਸਾਰ, ਡਿਜੀਟਲ ਭੁਗਤਾਨ ਵਿਚ ਕ੍ਰਾਂਤੀ ਲਿਆਉਣ ਵਾਲੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ. ਪੀ. ਆਈ.) ਦੀ ਵਿੱਤੀ ਸਾਲ 2022-23 ’ਚ ਪ੍ਰਚੂਨ ਸੈਕਟਰ ਦੇ ਲੈਣ-ਦੇਣ ’ਚ ਹਿੱਸੇਦਾਰੀ 75 ਫੀਸਦੀ ਰਹੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ 5 ਸਾਲਾਂ ’ਚ ਪ੍ਰਚੂਨ ਡਿਜੀਟਲ ਭੁਗਤਾਨ ਵਿਚ ਕੁਲ ਲੈਣ-ਦੇਣ ਰਾਸ਼ੀ ਦਾ 90 ਫੀਸਦੀ ਯੂ. ਪੀ. ਆਈ. ਕਰੇਗਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਤਰਾ ਦੇ ਲਿਹਾਜ਼ ਨਾਲ ਭਾਰਤੀ ਡਿਜੀਟਲ ਭੁਗਤਾਨ ਬਾਜ਼ਾਰ ਸਾਲਾਨਾ 50 ਫੀਸਦੀ ਦੀ ਦਰ ਨਾਲ ਵੱਧ ਰਿਹਾ ਹੈ। ਵਿੱਤੀ ਸਾਲ 2022-23 ਦੇ 103 ਅਰਬ ਲੈਣ-ਦੇਣ ਤੋਂ 2026-27 ’ਚ ਇਸ ਦੇ 411 ਅਰਬ ਲੈਣ-ਦੇਣ ਉੱਤੇ ਪੁੱਜਣ ਦੀ ਉਮੀਦ ਹੈ। ਰਿਪੋਰਟ ਅਨੁਸਾਰ, “ਅਨੁਮਾਨ ਲਾਇਆ ਗਿਆ ਹੈ ਕਿ ਯੂ. ਪੀ. ਆਈ. ਦੇ ਮਾਧਿਅਮ ਨਾਲ ਵਿੱਤੀ ਸਾਲ 2026-27 ਤੱਕ ਹਰ ਦਿਨ ਇਕ ਅਰਬ ਲੈਣ-ਦੇਣ ਹੋਣਗੇ।”

ਇਹ ਵੀ ਪੜ੍ਹੋ : ਅਮਰੀਕਾ ਦੀਵਾਲੀਆ ਹੋਇਆ ਤਾਂ ਡੁੱਬ ਜਾਵੇਗੀ ਦੁਨੀਆ, 78 ਲੱਖ ਨੌਕਰੀਆਂ ਅਤੇ 10 ਲੱਖ ਕਰੋੜ ਡਾਲਰ ਹੋ ਜਾਣਗੇ ਤਬਾਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News