ਕ੍ਰਿਪਟੋਕਰੰਸੀ ਬਾਜ਼ਾਰ ’ਚ ਚੁੱਕ-ਥਲ, Bitcoin ਤੋਂ ਲੈ ਕੇ Dogecoin  ਤੱਕ ਸਾਰੇ ਹੋਏ  ਧੜੱਮ

Wednesday, Aug 28, 2024 - 05:11 PM (IST)

ਬਿਜ਼ਨੈੱਸ ਡੈਸਕ- ਸ਼ੇਅਰ ਬਜ਼ਾਰ ’ਚ ਹਾਲਾਂਕਿ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਬੁੱਧਵਾਰ ਨੂੰ ਕ੍ਰਿਪਟੋਕਰੰਸੀ  ਮਾਰਕੀਟ ’ਚ ਭਾਰੀ ਗਿਰਾਵਟ ਦੇਖੀ ਗਈ ਹੈ। ਬਿਟਕੌਇਨ (Bitcoin), ਇਥੇਰੀਅਮ (Ethereum) ਅਤੇ ਡੌਜਕੋਇਨ (Dogecoin) ਵਰਗੀਆਂ ਪ੍ਰਮੁੱਖ ਕ੍ਰਿਪਟੋਕਰੰਸੀਜ਼ ’ਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਗਲੋਬਲ ਕ੍ਰਿਪਟੋਕਰੰਸੀ ਦਾ ਮਾਰਕੀਟ ਕੈਪ ਵੀ 5 ਫੀਸਦੀ ਤੋਂ ਵੱਧ ਘਟ ਗਿਆ ਹੈ। ਕਈ ਮਹੀਨਿਆਂ ਬਾਅਦ, ਬਿਟਕੌਇਨ ਦੀ ਕੀਮਤ 60,000 ਡਾਲਰ ਤੋਂ ਹੇਠਾਂ ਆ ਗਈ ਹੈ। ਮਾਹਿਰਾਂ  ਦਾ ਮੰਨਣਾ ਹੈ ਕਿ ਇਸ ਗਿਰਾਵਟ ਦਾ ਕਾਰਨ ਅਮਰੀਕਾ ਦਾ ਜੀ.ਡੀ.ਪੀ. ਡਾਟਾ ਹੈ, ਜਿਸਨੇ ਬਜ਼ਾਰ ’ਚ ਚਿੰਤਾ ਪੈਦਾ ਕੀਤੀ ਹੈ।

ਬਿਟਕੌਇਨ 60,000 ਡਾਲਰ ਤੋਂ ਹੇਠਾਂ

ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ  ਬਿਟਕੌਇਨ ’ਚ ਵੱਡੀ ਗਿਰਾਵਟ ਦੇਖੀ ਗਈ ਹੈ, ਜਿਸ ਕਾਰਨ ਇਸਦੀ ਕੀਮਤ 60,000 ਡਾਲਰ ਤੋਂ ਹੇਠਾਂ ਆ ਗਈ ਹੈ। ਕੋਇਨ ਮਾਰਕੀਟ ਕੈਪ ਦੇ ਡੇਟਾ ਅਨੁਸਾਰ, ਪਿਛਲੇ 24 ਘੰਟਿਆਂ ’ਚ ਬਿਟਕੌਇਨ ਦੀ ਕੀਮਤ ’ਚ 5.61% ਦੀ ਗਿਰਾਵਟ ਹੋਈ ਹੈ ਅਤੇ ਇਹ 59,269.04 ਡਾਲਰ 'ਤੇ ਪੁੱਜ ਗਈ ਹੈ। ਹਾਲਾਂਕਿ, ਪਿਛਲੇ ਇਕ ਘੰਟੇ ’ਚ ਬਿਟਕੌਇਨ ਦੀ ਕੀਮਤ ’ਚ 1% ਤੋਂ ਵੱਧ ਦੀ ਰਿਕਵਰੀ ਵੀ ਹੋਈ ਹੈ।

ਇਥੇਰੀਅਮ ਦੀ ਵੀ ਹਾਲਤ ਖਸਤਾ

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਇਥੇਰੀਅਮ ਦੀ ਕੀਮਤ ’ਚ ਵੀ 8% ਤੋਂ ਵੱਧ ਦੀ ਗਿਰਾਵਟ ਆਈ ਹੈ ਅਤੇ ਇਹ 2,500 ਡਾਲਰ ਤੋਂ ਹੇਠਾਂ ਕਰ ਕੇ 2,464 ਡਾਲਰ 'ਤੇ ਆ ਗਈ ਹੈ। ਹਾਲਾਂਕਿ, ਪਿਛਲੇ ਇਕ ਘੰਟੇ ’ਚ ਇਸ ’ਚ ਵੀ 1% ਦੀ ਰਿਕਵਰੀ ਦੇਖੀ ਗਈ ਹੈ।

ਡੌਜਕੋਇਨ ਅਤੇ ਸ਼ਿਬਾ ਇਨੂ ’ਚ ਵੀ ਗਿਰਾਵਟ

ਪ੍ਰਸਿੱਧ ਵਰਚੁਅਲ   ਕਰੰਸੀ ਡੌਜਕੋਇਨ ਅਤੇ ਸ਼ਿਬਾ ਇਨੂ ’ਚ ਵੀ ਵੱਡੀ ਗਿਰਾਵਟ ਦੇਖੀ ਗਈ ਹੈ। ਡੌਜਕੋਇਨ ਦੀ ਕੀਮਤ ’ਚ ਪਿਛਲੇ 24 ਘੰਟਿਆਂ ’ਚ 6% ਤੋਂ ਵੱਧ ਦੀ ਗਿਰਾਵਟ ਆਈ ਹੈ, ਜਦੋਂ ਕਿ ਸ਼ਿਬਾ ਇਨੂ ਦੀ ਕੀਮਤ ’ਚ 5% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਾਣਕਾਰਾਂ ਅਨੁਸਾਰ, ਇਨ੍ਹਾਂ ਦੋਹਾਂ ਛੋਟੀਆਂ ਕ੍ਰਿਪਟੋਕਰੰਸੀਜ਼ ’ਚ ਅਗੇ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਹੋਰ ਕ੍ਰਿਪਟੋਕਰਨਸੀ ’ਚ ਗਿਰਾਵਟ

ਸੋਲਾਨਾ ’ਚ 7%, ਐਵਲਾਂਸ਼ੇ ’ਚ 8%, ਚੇਨਲਿੰਕ ਅਤੇ ਪੋਲਕਾਡੌਟ ’ਚ ਲਗਭਗ 5%, ਨੀਅਰ ਪ੍ਰੋਟੋਕੋਲ ’ਚ 8%, ਪਾਲੀਗਨ ’ਚ 12%, ਕੈਸਪਾ ’ਚ 6%, ਅਤੇ ਯੂਨਿਸਵੈਪ ’ਚ 11% ਦੀ ਗਿਰਾਵਟ ਦੇਖੀ ਜਾ ਰਹੀ ਹੈ। ਪੇਪੇ ਅਤੇ ਰੇਂਡਰ ਵਰਗੀਆਂ ਹੋਰ ਕ੍ਰਿਪਟੋਕਰੰਸੀਜ਼ ’ਚ ਵੀ 5% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤਰ੍ਹਾਂ, ਕ੍ਰਿਪਟੋਕਰੰਸੀ ਮਾਰਕੀਟ ’ਚ ਵੱਡੇ ਪੱਧਰ ’ਤੇ  ਗਿਰਾਵਟ ਦੇਖੀ ਜਾ ਰਹੀ ਹੈ, ਜੋ ਨਿਵੇਸ਼ਕਾਂ ਲਈ ਚਿੰਤਾ ਦਾ ਮਾਮਲਾ ਹੈ।

  


Sunaina

Content Editor

Related News