Paytm ਐਕਸ਼ਨ ''ਤੇ ਕੇਂਦਰੀ ਮੰਤਰੀ ਦਾ ਵੱਡਾ ਬਿਆਨ, ਕਿਹਾ- ਫਿਨਟੇਕ ਹੋਣ ਨਾਲ ਤੁਹਾਨੂੰ ਗਲਤੀਆਂ ਕਰਨ ਦੀ ਆਜ਼ਾਦੀ ਨਹੀਂ ਮਿਲਦੀ

02/04/2024 2:40:09 PM

ਨਵੀਂ ਦਿੱਲੀ - ਇਲੈਕਟ੍ਰਾਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਸਿਰਫ ਇੱਕ ਫਿਨਟੈਕ ਕੰਪਨੀ ਹੋਣ ਨਾਲ ਤੁਹਾਨੂੰ ਗਲਤੀਆਂ ਕਰਨ ਦੀ ਆਜ਼ਾਦੀ ਨਹੀਂ ਮਿਲਦੀ। ਚੰਦਰਸ਼ੇਖਰ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਦੇਸ਼ ਵਿੱਚ ਕਾਰੋਬਾਰ ਕਰਨ ਲਈ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਇਹ ਵੀ ਪੜ੍ਹੋ :    Europe 'ਚ UPI : ਹੁਣ Eiffel Tower 'ਤੇ ਜੇਬ 'ਚੋਂ ਨਹੀਂ mobile ਤੋਂ ਕਰ ਸਕੋਗੇ Payment

ਰੈਗੂਲੇਟਰ ਕੋਲ ਨਿਯਮਾਂ ਨੂੰ ਲਾਗੂ ਕਰਨ ਦਾ ਪੂਰਾ ਅਧਿਕਾਰ 

ਕੇਂਦਰੀ ਮੰਤਰੀ ਚੰਦਰਸ਼ੇਖਰ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਡਿਜੀਟਲ ਇੰਡੀਆ ਫਿਊਚਰ ਲੈਬਜ਼ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਉਸਨੇ ਕਿਹਾ ਕਿ ਕਿਉਂਕਿ ਤੁਸੀਂ ਇੱਕ ਫਿਨਟੇਕ ਜਾਂ ਤਕਨੀਕੀ ਕੰਪਨੀ ਹੋ, ਤੁਹਾਨੂੰ ਰੈਗੂਲੇਟਰੀ ਛੋਟਾਂ ਨਹੀਂ ਮਿਲ ਸਕਦੀਆਂ। ਰੈਗੂਲੇਟਰ ਨੂੰ ਸੈਕਟਰ ਦੇ ਅੰਦਰ ਆਉਣ ਵਾਲੀ ਹਰ ਕੰਪਨੀ ਲਈ ਨਿਯਮ ਬਣਾਉਣ ਅਤੇ ਜਾਂਚ ਕਰਨ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ। ਆਰਬੀਆਈ ਨੇ ਆਪਣੇ ਅਧਿਕਾਰਾਂ ਦੇ ਦਾਇਰੇ ਵਿੱਚ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ :   Paytm : ਡਿਜੀਟਲ ਧੋਖਾਧੜੀ, KYC ਉਲੰਘਣਾ ਦੇ ਸੰਕੇਤ ਮਿਲਣ ਤੋਂ ਬਾਅਦ RBI ਨੇ ਬੈਂਕ 'ਤੇ ਲਗਾਈ ਪਾਬੰਦੀ

ਲੱਖਾਂ ਗਾਹਕਾਂ ਦੇ ਕੇਵਾਈਸੀ ਵਿੱਚ ਬੇਨਿਯਮੀਆਂ ਕਾਰਨ ਮਨੀ ਲਾਂਡਰਿੰਗ ਦਾ ਖਤਰਾ

ਆਰਬੀਆਈ ਨੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਕੇ ਬੈਂਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਸੀ। ਬੈਂਕ 'ਚ ਕਿਸੇ ਵੀ ਤਰ੍ਹਾਂ ਦੀ ਜਮ੍ਹਾ ਰਾਸ਼ੀ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ, Paytm RBI ਦੇ ਇਸ ਫੈਸਲੇ ਦੇ ਪ੍ਰਭਾਵ ਤੋਂ ਉਭਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਪੇਮੈਂਟਸ ਬੈਂਕ ਨੇ ਲੱਖਾਂ ਗਾਹਕਾਂ ਦੇ ਕੇਵਾਈਸੀ ਵਿੱਚ ਬੇਨਿਯਮੀਆਂ ਕੀਤੀਆਂ ਹਨ। ਇਸ ਕਾਰਨ ਡਾਟਾ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦਾ ਖਤਰਾ ਪੈਦਾ ਹੋ ਗਿਆ ਹੈ।

Paytm ਐਪ 'ਤੇ ਨਹੀਂ ਪਵੇਗਾ ਕੋਈ ਅਸਰ

ਕੰਪਨੀ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਕਿਹਾ ਕਿ ਇਸ ਫੈਸਲੇ ਦਾ ਪੇਟੀਐਮ 'ਤੇ ਕੋਈ ਅਸਰ ਨਹੀਂ ਪਵੇਗਾ। Paytm ਐਪ ਇਸ ਸਮਾਂ ਸੀਮਾ ਦੇ ਬਾਵਜੂਦ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਮੈਂ ਇਸ ਮੁਸ਼ਕਲ ਸਮੇਂ 'ਚ ਮੇਰਾ ਸਾਥ ਦੇਣ ਲਈ ਟੀਮ ਦਾ ਧੰਨਵਾਦ ਕਰਦਾ ਹਾਂ। ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਵਿਜੇ ਸ਼ੇਖਰ ਸ਼ਰਮਾ ਦੀ ਪੇਮੈਂਟਸ ਬੈਂਕ 'ਚ 51 ਫੀਸਦੀ ਹਿੱਸੇਦਾਰੀ ਹੈ। ਬਾਕੀ ਦੀ ਹਿੱਸੇਦਾਰੀ Paytm ਦੀ ਮੂਲ ਕੰਪਨੀ One 97 Communications ਕੋਲ ਹੈ।

ਇਹ ਵੀ ਪੜ੍ਹੋ :   ਮੋਦੀ ਸਰਕਾਰ ਦਾ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫਾ, ਹਾਈਵੇਅ 'ਤੇ ਬਣਨਗੇ ਇਕ ਹਜ਼ਾਰ ਰੈਸਟ ਹਾਊਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News