UIDAI ਨੇ ਆਧਾਰ ਜਾਣਕਾਰੀ ਲੀਕ ਹੋਣ ਤੋਂ ਕੀਤਾ ਇਨਕਾਰ
Thursday, Jan 04, 2018 - 02:42 PM (IST)

ਨਵੀਂ ਦਿੱਲੀ—ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਨੇ ਲੋਕਾਂ ਦੀ ਆਧਾਰ ਜਾਣਕਾਰੀ ਲੀਕ ਹੋਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ। ਯੂ.ਆਈ.ਡੀ.ਏ.ਆਈ ਨੇ ਇਹ ਬਿਆਨ ਉਨ੍ਹਾਂ ਖਬਰਾਂ ਤੋਂ ਬਾਅਦ ਦਿੱਤਾ ਹੈ, ਜਿਸ 'ਚ ਕਿਹਾ ਜਾ ਰਿਹਾ ਸੀ ਕਿ 500 ਰੁਪਏ ਦੇ ਕੇ ਸਿਰਫ 10 ਮਿੰਟਾਂ 'ਚ ਕਰੋੜਾਂ ਆਧਾਰ ਕਾਰਡ ਦੀ ਜਾਣਕਾਰੀ ਲੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਅੰਗਰੇਜ਼ੀ ਅਖਬਾਰ ਵਲੋਂ ਕੀਤੀ ਗਈ ਤਫਤੀਸ਼ 'ਚ ਇਹ ਖੁਲਾਸਾ ਕੀਤੀ ਗਿਆ ਸੀ ਕਿ ਤੁਹਾਡੇ ਆਧਾਰ ਕਾਰਡ ਦੀ ਜਾਣਕਾਰੀ ਬਿਲਕੁੱਲ ਸੁਰੱਖਿਅਤ ਨਹੀਂ ਹੈ।
ਰਿਪੋਰਟ 'ਚ ਕਿਹਾ ਗਿਆ ਸੀ ਕਿ ਉਸ ਨੇ ਇਕ ਤਫਤੀਸ਼ ਕੀਤੀ ਜਿਸ 'ਚ ਉਨ੍ਹਾਂ ਨੇ ਇਕ ਵਟਸਐਪ ਗਰੁੱਪ ਦੇ ਮਾਧਿਅਮ ਨਾਲ ਮਾਤਰ 500 ਰੁਪਏ 'ਚ ਇਹ ਸਰਵਿਸ ਖਰੀਦੀ ਅਤੇ ਕਰੀਬ ਹਰ ਭਾਰਤੀ ਦੇ ਆਧਾਰ ਕਾਰਡ ਦਾ ਐਕਸੈੱਸ ਮਿਲ ਗਿਆ। ਯੂ.ਆਈ.ਡੀ.ਏ.ਆਈ ਨੇ ਕਿਹਾ ਕਿ ਆਧਾਰ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਥਾਰਿਟੀ ਇਸ ਦੀ ਪੂਰੀ ਤਰ੍ਹਾਂ ਨਿਗਰਾਨੀ ਕਰਦੀ ਹੈ ਅਤੇ ਉਹ ਕਿਸੇ ਵੀ ਦੁਰਵਰਤੋਂ ਦਾ ਪਤਾ ਲਾਉਣ ਦੇ ਯੋਗ ਹੈ।
ਰਿਪੋਰਟ 'ਚ ਕੀ ਕੀਤਾ ਗਿਆ ਸੀ ਇਹ ਦਾਅਵਾ?
ਅੰਗਰੇਜ਼ੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਤਫਤੀਸ਼ 'ਚ ਇਕ ਏਜੰਟ ਬਾਰੇ ਪਤਾ ਲੱਗਿਆ ਜਿਸ ਨੇ ਇਕ ਐਕਸੈੱਸ ਪੋਰਟਲ ਬਣਾਉਣ ਨੂੰ ਕਿਹਾ। ਨਾਮ, ਈ-ਮੇਲ ਅਤੇ ਮੋਬਾਇਲ ਨੰਬਰ ਮੰਗਿਆ ਗਿਆ ਜਿਸ ਤੋਂ ਬਾਅਦ ਉਸ ਨੇ ਇਕ ਨੰਬਰ ਦਿੱਤਾ ਜਿਸ 'ਤੇ ਪੇਟੀਐੱਮ ਦੇ ਮਾਧਿਅਮ ਨਾਲ 500 ਰੁਪਏ ਟਰਾਂਸਫਰ ਕਰਨ ਨੂੰ ਕਿਹਾ। ਪੈਸੇ ਮਿਲਣ ਤੋਂ ਬਾਅਦ ਨੇ ਮਾਤਰ 10 ਮਿੰਟ 'ਚ ਇਕ ਗੇਟਵੇ ਦਿੱਤਾ ਅਤੇ ਲਾਗ-ਇਨ ਪਾਸਵਰਡ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਸਿਰਫ ਆਧਾਰ ਕਾਰਡ ਦਾ ਨੰਬਰ ਪਾਇਆ ਸੀ ਅਤੇ ਕਿਸੇ ਵੀ ਵਿਅਕਤੀ ਦੇ ਬਾਰੇ 'ਚ ਨਿੱਜੀ ਜਾਣਕਾਰੀ ਆਸਾਨੀ ਨਾਲ ਮਿਲ ਗਈ।
ਇਸ ਤੋਂ ਬਾਅਦ ਏਜੰਟ ਤੋਂ ਇਨ੍ਹਾਂ ਆਧਾਰ ਕਾਰਡ ਦਾ ਪ੍ਰਿੰਟ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਪੇਟੀਐੱਮ ਦੇ ਮਾਧਿਅਮ ਨਾਲ ਫਿਰ ਤੋਂ 300 ਰੁਪਏ ਲਈ ਅਤੇ ਫਿਰ ਰਿਮੋਟ ਨਾਲ 'ਟੀਮ ਵਿਊਵਰ' ਦੇ ਮਾਧਿਅਮ ਨਾਲ ਇਕ ਤਫਤੀਸ਼ ਕਰਨ ਵਾਲੀ ਰਿਪੋਰਟ ਦੇ ਕੰਪਿਊਟਰ 'ਚ ਇਕ ਸਾਫਟਵੇਅਰ ਇੰਸਟਾਲ ਕੀਤਾ ਅਤੇ ਜਿਵੇਂ ਹੀ ਕੰਮ ਖਤਮ ਹੋਇਆ ਤਾਂ ਉਸ ਨੇ ਤੁਰੰਤ ਸਾਫਟਵੇਅਰ ਡਿਲੀਟ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਗਰੁੱਪ ਕਰੀਬ 6 ਮਹੀਨੇ ਤੋਂ ਚੱਲ ਰਿਹਾ ਹੈ। ਇਸ ਗਰੁੱਪ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜੋ ਕਿ ਆਈ.ਟੀ. ਮੰਤਰਾਲੇ ਵਲੋਂ ਕਾਮਨ ਸਰਵਿਸ ਸੈਂਟਰ ਸਕੀਮ ਦੇ ਤਹਿਤ ਜੋ ਸੈਂਟਰ ਖੋਲ੍ਹੇ ਗਏ ਸਨ ਉਥੇ ਕੰਮ ਕਰਦੇ ਸਨ। ਕਿਹਾ ਤਾਂ ਇਹ ਵੀ ਜਾ ਰਹੀ ਹੈ ਕਿ ਹੈਕਰਸ ਦੇ ਕੋਲ ਰਾਜਸਥਾਨ ਦੀ ਆਧਾਰ ਕਾਰਡ ਵੈੱਬਸਾਈਟ ਦਾ ਵੀ ਐਕਸੇੱਸ ਮਿਲ ਗਿਆ ਹੈ ਜਿਸ ਨਾਲ ਉਹ ਆਧਾਰ ਦੀ ਜਾਣਕਾਰੀ ਅਤੇ ਪ੍ਰਿੰਟ ਵੀ ਕਰਵਾ ਸਕਦੇ ਹਨ। ਦੇ ਹਨ।