ਭਾਰਤੀ ਵ੍ਹਿਸਕੀ ਬਾਜ਼ਾਰ ’ਚ ਯੂ. ਕੇ. ਦੀ ਵਧ ਸਕਦੀ ਹੈ ਹਿੱਸੇਦਾਰੀ

Wednesday, May 11, 2022 - 12:18 PM (IST)

ਭਾਰਤੀ ਵ੍ਹਿਸਕੀ ਬਾਜ਼ਾਰ ’ਚ ਯੂ. ਕੇ. ਦੀ ਵਧ ਸਕਦੀ ਹੈ ਹਿੱਸੇਦਾਰੀ

ਨਵੀਂ ਦਿੱਲੀ- ਭਾਰਤ ਅਤੇ ਬ੍ਰਿਟੇਨ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਦੇ ਤੀਜੇ ਦੌਰ ਦੀ ਗੱਲਬਾਤ ਸੰਪੰਨ ਹੋਣ ਤੋਂ ਬਾਅਦ ਬ੍ਰਿਟੇਨ ਦੇ ਵ੍ਹਿਸਕੀ ਉਦਯੋਗ ਨੂੰ ਭਾਰਤੀ ਬਾਜ਼ਾਰ ਦਾ ਇਕ ਵੱਡਾ ਹਿੱਸਾ ਮਿਲਣ ਦੀ ਉਮੀਦ ਹੈ। ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ’ਚ ਸਕਾਚ ਵ੍ਹਿਸਕੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਮਾਰਕ ਕੇਂਟ ਨੇ ਕਿਹਾ ਕਿ ਇਸ ਦੇ ਅਨੁਮਾਨਾਂ ਮੁਤਾਬਕ ਜਦੋਂ ਇਹ ਸਮਝੌਤਾ ਲਾਗੂ ਹੋਵੇਗਾ ਤਾਂ ਭਾਰਤੀ ਵ੍ਹਿਸਕੀ ਬਾਜ਼ਾਰ ’ਚ ਯੂ. ਕੇ. ਦੀ ਹਿੱਸੇਦਾਰੀ ਸਿਰਫ 2 ਫੀਸਦੀ ਤੋਂ ਵਧ ਕੇ ਲਗਭਗ 6 ਫੀਸਦੀ ਹੋ ਜਾਏਗੀ।
ਕੇਂਟ ਨੂੰ ਉਮੀਦ ਹੈ ਕਿ ਭਾਰਤ ਸਕਾਚ ਵ੍ਹਿਸਕੀ ’ਤੇ ਦਰਾਮਦ ਡਿਊਟੀ ਨੂੰ ਪੜ੍ਹਾਵਾਂ ’ਚ ਕਰੇਗਾ। ਉਹ ਕਹਿੰਦੇ ਹਨ ਕਿ ਸਾਨੂੰ ਲਗਦਾ ਹੈ ਕਿ ਇਸ ਨਾਲ ਭਾਰਤ ਸਰਕਾਰ ਨੂੰ ਲਗਭਗ 3.5 ਬਿਲੀਅਨ ਪੌਂਡ ਦੇ ਮਾਲੀਏ ’ਚ ਵਾਧਾ ਹੋ ਸਕਦਾ ਹੈ।
ਭਾਰਤ ਵ੍ਹਿਸਕੀ ਦਾ ਅਹਿਮ ਖਪਤਕਾਰ
ਕੇਂਟ ਕਹਿੰਦੇ ਹਨ ਕਿ ਭਾਰਤ ਵਿਸ਼ਵ ’ਚ ਵ੍ਹਿਸਕੀ ਦਾ ਸਭ ਤੋਂ ਅਹਿਮ ਖਪਤਕਾਰ ਹੈ। ਇਸ ਲਈ ਸਾਡੇ ਲਈ ਭਾਰਤ ਨੂੰ ਵਧੇਰੇ ਵ੍ਹਿਸਕੀ ਦੀ ਬਰਾਮਦ ਕਰਨਾ ਅਹਿਮ ਹੈ।
ਭਾਰਤ ’ਚ ਸਕਾਚ ਬਾਰੇ ਬਹੁਤ ਸਾਰੀ ਜਾਣਕਾਰੀ ਹੈ ਅਤੇ ਟੈਰਿਫ ਨੂੰ ਘੱਟ ਕਰਨ ਨਾਲ ਇਹ ਸਾਰਿਆਂ ਲਈ ਫਾਇਦੇ ਦਾ ਸੌਦਾ ਹੋਵੇਗਾ ਕਿਉਂਕਿ ਇਸ ਨਾਲ ਭਾਰਤੀ ਅਧਿਕਾਰੀਆਂ ਨੂੰ ਉੱਚ ਟੈਕਸਾਂ ਦੇ ਮਾਧਿਅਮ ਰਾਹੀਂ ਵਧੇਰੇ ਆਮਦਨ ਪ੍ਰਾਪਤ ਹੋਵੇਗੀ।
ਅਸੀਂ ਇਸ ਸਮੇਂ ਗੱਲਬਾਤ ’ਚ ਲੱਗੇ ਹੋਏ ਹਾਂ ਅਤੇ ਸਾਨੂੰ ਇਹ ਦੇਖਣ ਨੂੰ ਇੰਤਜ਼ਾਰ ਕਰਨਾ ਹੋਵੇਗਾ ਕਿ ਇਹ ਕਿਵੇਂ ਵਿਕਸਿਤ ਹੁੰਦਾ ਹੈ। ਉਹ ਕਹਿੰਦੇ ਹਨ ਕਿ ਨਿਸ਼ਚਿਤ ਤੌਰ ’ਤੇ ਮੈਨੂੰ ਲਗਦਾ ਹੈ ਕਿ ਹਰ ਕੋਈ ਇਸ ਬਾਜ਼ਾਰ ’ਚ ਸਕਾਚ ਲਈ ਅਤੇ ਭਾਰਤੀ ਵ੍ਹਿਸਕੀ ਉਦਯੋਗ ਲਈ ਸੰਭਾਵਿਤ ਲਾਭਾਂ ਤੋਂ ਜਾਣੂ ਹੈ।


author

Aarti dhillon

Content Editor

Related News