SpiceJet ਦੇ ਦੋ ਸੀਨੀਅਰ ਅਧਿਕਾਰੀਆਂ ਨੇ ਦਿੱਤਾ ਅਸਤੀਫਾ, ਸ਼ੇਅਰਾਂ ''ਚ ਆਈ ਭਾਰੀ ਗਿਰਾਵਟ

Tuesday, Mar 12, 2024 - 03:04 PM (IST)

SpiceJet ਦੇ ਦੋ ਸੀਨੀਅਰ ਅਧਿਕਾਰੀਆਂ ਨੇ ਦਿੱਤਾ ਅਸਤੀਫਾ, ਸ਼ੇਅਰਾਂ ''ਚ ਆਈ ਭਾਰੀ ਗਿਰਾਵਟ

ਬਿਜ਼ਨੈੱਸ ਡੈਸਕ : ਨਕਦੀ ਸੰਕਟ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਸਪਾਈਸਜੈੱਟ ਏਅਰਲਾਈਨ ਨੂੰ ਵੱਡਾ ਝਟਕਾ ਲੱਗਾ ਹੈ। ਏਅਰਲਾਈਨ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਸਪਾਈਸਜੈੱਟ ਦੀ ਚੀਫ਼ ਕਮਰਸ਼ੀਅਲ ਅਫ਼ਸਰ ਸ਼ਿਲਪਾ ਭਾਟੀਆ ਅਤੇ ਚੀਫ ਆਪਰੇਟਿੰਗ ਅਫ਼ਸਰ ਅਰੁਣ ਕਸ਼ਯਪ ਨੇ ਅਸਤੀਫ਼ਾ ਦਿੱਤਾ ਹੈ। ਦੂਜੇ ਪਾਸੇ ਇਸ ਖ਼ਬਰ ਦਾ ਪਤਾ ਲੱਗਣ 'ਤੇ ਸਪਾਈਸਜੈੱਟ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਖ਼ਬਰਾਂ ਸਾਹਮਣੇ ਆ ਰਹੀਆਂ ਹਨ ਇਹ ਦੋਵੇਂ ਅਧਿਕਾਰੀ ਆਪਸ ਵਿਚ ਮਿਲ ਕੇ ਇਕ ਨਵਾਂ ਚਾਰਟਰ ਏਅਰਲਾਈਨ ਕਾਰੋਬਾਰ ਸ਼ੁਰੂ ਕਰਨਗੇ। ਦੱਸ ਦੇਈਏ ਕਿ ਅਕਤੂਬਰ 2023 ਵਿੱਚ, ਉਨ੍ਹਾਂ ਦੋਵਾਂ ਦੇ ਜੀਵਨ ਸਾਥੀਆਂ ਦੇ ਸਾਂਝੇ ਤੌਰ 'ਤੇ ਸੀਰੀਅਸ ਇੰਡੀਆ ਏਅਰਲਾਈਨਜ਼ ਨਾਮ ਦੀ ਇੱਕ ਨਵੀਂ ਕੰਪਨੀ ਬਣਾਉਣ ਦੀ ਖਬਰ ਸੋਸ਼ਲ ਮੀਡੀਆ 'ਤੇ ਆਈ ਸੀ। ਉਦੋਂ ਸਪਾਈਸਜੈੱਟ ਨੇ ਕਿਹਾ ਸੀ ਕਿ ਸੀਰੀਅਸ ਏਅਰਲਾਈਨ ਸਪਾਈਸਜੈੱਟ ਦੀ ਸਹਿਮਤੀ ਤੋਂ ਬਿਨਾਂ ਅੱਗੇ ਕੁਝ ਨਹੀਂ ਕਰੇਗੀ। ਫਿਲਹਾਲ ਇਹ ਦੋਵੇਂ ਅਧਿਕਾਰੀ ਸਪਾਈਸ ਜੈੱਟ 'ਚ ਨੋਟਿਸ ਪੀਰੀਅਡ 'ਤੇ ਹਨ, ਜੋ 31 ਮਾਰਚ ਨੂੰ ਖ਼ਤਮ ਹੋਵੇਗਾ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਦੱਸ ਦੇਈਏ ਕਿ ਅਰੁਣ ਕਸ਼ਯਪ ਨੇ ਪਹਿਲਾਂ ਵੀ ਸਾਲ 2022 ਵਿੱਚ ਸਪਾਈਸਜੈੱਟ ਛੱਡ ਦਿੱਤੀ ਸੀ। ਉਹਨਾਂ ਨੇ ਏਅਰ ਇੰਡੀਆ 'ਚ ਚੀਫ ਟਰਾਂਸਫਾਰਮੇਸ਼ਨ ਅਫ਼ਸਰ ਦੇ ਅਹੁਦੇ ਤੋਂ ਪੋਸਟ ਜੁਆਇਨ ਕੀਤੀ ਸੀ ਪਰ ਇਕ ਸਾਲ ਬਾਅਦ ਉਹ ਏਅਰ ਇੰਡੀਆ ਛੱਡ ਕੇ ਸਪਾਈਸਜੈੱਟ 'ਚ ਸ਼ਾਮਲ ਹੋ ਗਏ ਸੀ। ਕਸ਼ਯਪ ਕੋਲ ਜੈੱਟ ਏਅਰਵੇਜ਼ ਅਤੇ ਓਮਾਨ ਏਅਰ ਵਿੱਚ ਕੰਮ ਕਰਨ ਦਾ ਤਜਰਬਾ ਵੀ ਹੈ। ਦੋ ਸੀਨੀਅਰ ਅਫ਼ਸਰਾਂ ਦੇ ਅਸਤੀਫੇ ਦੀ ਖ਼ਬਰ ਕਾਰਨ ਅੱਜ ਸਪਾਈਸ ਜੈੱਟ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਹੈ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਸ਼ੁਰੂਆਤੀ ਕਾਰੋਬਾਰ 'ਚ ਸਪਾਈਸਜੈੱਟ ਦਾ ਸ਼ੇਅਰ 6.82 ਫ਼ੀਸਦੀ ਜਾਂ 4.13 ਰੁਪਏ ਡਿੱਗ ਕੇ 56.45 ਰੁਪਏ 'ਤੇ ਕਾਰੋਬਾਰ ਕਰਦਾ ਵਿਖਾਈ ਦਿੱਤਾ ਹੈ। ਇਸ ਨਾਲ ਕੰਪਨੀ ਦਾ ਮਾਰਕੀਟ ਕੈਪ ਡਿੱਗ ਕੇ 3,859.67 ਕਰੋੜ ਰੁਪਏ 'ਤੇ ਆ ਗਿਆ ਹੈ। ਸਪਾਈਸਜੈੱਟ ਦੇ ਸ਼ੇਅਰ ਦੀ ਕੀਮਤ ਪਿਛਲੇ ਇੱਕ ਮਹੀਨੇ ਵਿੱਚ 11.99 ਫ਼ੀਸਦੀ ਡਿੱਗ ਗਈ ਹੈ। ਹਾਲਾਂਕਿ, ਇਸਨੇ ਪਿਛਲੇ 6 ਮਹੀਨਿਆਂ ਵਿੱਚ 41.66 ਫ਼ੀਸਦੀ ਅਤੇ ਇੱਕ ਸਾਲ ਵਿੱਚ 66.28 ਫ਼ੀਸਦੀ ਦਾ ਸਕਾਰਾਤਮਕ ਰਿਟਰਨ ਦਿੱਤਾ ਹੈ। ਇਸ ਸ਼ੇਅਰ ਦਾ 52 ਹਫ਼ਤੇ ਦਾ ਸਭ ਤੋਂ ਉੱਚਾ ਭਾਅ 77.50 ਰੁਪਏ ਹੈ। ਜਦੋਂ ਕਿ 52 ਹਫ਼ਤੇ ਦਾ ਨੀਵਾਂ 22.65 ਰੁਪਏ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News