ਇਸ ਸ਼ਹਿਰ 'ਚ ਹਵਾਈ ਅੱਡੇ ਪਹੁੰਚਣਾ ਹੋਇਆ ਸਸਤਾ, ਸ਼ੁਰੂ ਹੋਈ ਰੇਲਗੱਡੀ

Monday, Jan 04, 2021 - 01:30 PM (IST)

ਇਸ ਸ਼ਹਿਰ 'ਚ ਹਵਾਈ ਅੱਡੇ ਪਹੁੰਚਣਾ ਹੋਇਆ ਸਸਤਾ, ਸ਼ੁਰੂ ਹੋਈ ਰੇਲਗੱਡੀ

ਬੇਂਗਲੁਰੂ- ਹੁਣ ਬੇਂਗਲੁਰੂ ਵਿਚ ਰਹਿਣ ਵਾਲੇ ਲੋਕਾਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਲਈ ਟ੍ਰੈਫਿਕ ਜਾਮ ਵਿਚ ਨਹੀਂ ਫਸਣਾ ਪਵੇਗਾ ਅਤੇ ਨਾ ਹੀ ਟੈਕਸੀ ਜਾਂ ਕੈਬ ਲਈ ਵੱਡੀ ਰਕਮ ਖ਼ਰਚ ਕਰਨੀ ਪਵੇਗੀ। ਬੇਂਗਲੁਰੂ ਵਿਚ ਕੈਂਪਗੌਡਾ ਕੌਮਾਂਤਰੀ ਹਵਾਈ ਅੱਡੇ (ਕੇ. ਆਈ. ਏ.) ਲਈ ਰੇਲ ਸੇਵਾ ਸ਼ੁਰੂ ਹੋ ਗਈ ਹੈ।

ਪਹਿਲੀ ਡੀ. ਈ. ਐੱਮ. ਯੂ. ਰੇਲਗੱਡੀ ਸੋਮਵਾਰ ਸਵੇਰੇ 4.45 ਵਜੇ ਬੇਂਗਲੁਰੂ ਸਿਟੀ ਤੋਂ ਕੇ. ਆਈ. ਏ. ਦੇ ਨਜ਼ਦੀਕ ਬਣੇ ਸਟੇਸ਼ਨ ਲਈ ਰਵਾਨਾ ਹੋਈ। ਇਸ ਨਾਲ ਲੱਖਾਂ ਲੋਕ ਸਸਤੇ ਵਿਚ ਹੁਣ ਹਵਾਈ ਅੱਡੇ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਹਵਾਈ ਅੱਡੇ ਜਾ ਸਕਣਗੇ।

ਇਹ ਰੇਲ ਸੇਵਾ ਐਤਵਾਰ ਨੂੰ ਛੱਡ ਕੇ ਹਫ਼ਤੇ ਵਿਚ ਛੇ ਦਿਨ ਉਪਲੱਬਧ ਹੋਵੇਗੀ। ਡੀ. ਈ. ਐੱਮ. ਯੂ. ਬੇਂਗਲੁਰੂ ਸਿਟੀ ਸਟੇਸ਼ਨ ਤੋਂ ਨਵੇਂ ਬਣੇ ਕੈਂਪਗੌਡਾ ਕੌਮਾਂਤਰੀ ਹਵਾਈ ਅੱਡੇ ਦੇ ਨਜ਼ਦੀਕ ਦੇਵਨਾਹੱਲੀ ਰੇਲਵੇ ਸਟੇਸ਼ਨ ਤੱਕ ਚੱਲੇਗੀ। ਇਸ ਦਾ ਕਿਰਾਇਆ ਕਾਫ਼ੀ ਸਸਤਾ ਹੋਵੇਗਾ।

ਦੱਖਣੀ ਪੱਛਮੀ ਰੇਲਵੇ ਅਨੁਸਾਰ, 4 ਜਨਵਰੀ ਤੋਂ ਡੀ. ਈ. ਐੱਮ. ਯੂ. ਦੇ ਤਿੰਨ ਜੋੜੇ ਬੇਂਗਲੁਰੂ ਖੇਤਰ ਤੋਂ ਕੈਂਪੇਗੌਡਾ ਕੌਮਾਂਤਰੀ ਹਵਾਈ ਅੱਡੇ (ਕੇ. ਆਈ. ਏ.) ਹਾਲਟ ਸਟੇਸ਼ਨ ਲਈ ਸ਼ੁਰੂ ਕੀਤੀਆਂ ਜਾਣਗੀਆਂ। ਬੇਂਗਲੁਰੂ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਅਤੇ ਦੱਖਣੀ ਪੱਛਮੀ ਰੇਲਵੇ ਨੇ ਯਾਤਰੀਆਂ ਦੀ ਸੁਵਿਧਾ ਲਈ ਹਵਾਈ ਅੱਡੇ ਨੇੜੇ ਇਸ ਰੇਲਵੇ ਸਟੇਸ਼ਨ ਨੂੰ ਭਾਈਵਾਲੀ ਨਾਲ ਸਥਾਪਤ ਕੀਤਾ ਹੈ, ਜਿਸ ਨਾਲ ਰੋਜ਼ਾਨਾ ਲੱਖਾਂ ਯਾਤਰੀਆਂ ਨੂੰ ਫਾਇਦਾ ਹੋਵੇਗਾ।


author

Sanjeev

Content Editor

Related News