ਟ੍ਰਾਈ ਨੇ ਯੂਟੀਲਿਟੀ, ਲਾਜਿਸਟਿਕ ਕੰਪਨੀਆਂ ਲਈ 1601 ਨੰਬਰ ਲੜੀ ਕੀਤੀ ਲਾਜ਼ਮੀ
Tuesday, Aug 11, 2026 - 03:07 PM (IST)
ਬਿਜ਼ਨੈੱਸ ਡੈਸਕ - ਦੂਰਸੰਚਾਰ ਰੈਗੂਲੇਟਰ ਟ੍ਰਾਈ ਨੇ ਸੋਮਵਾਰ ਨੂੰ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (ਬੀ. ਐੱਫ. ਐੱਸ. ਆਈ.) ਅਤੇ ਜਨਤਕ ਖੇਤਰ ਤੋਂ ਇਲਾਵਾ ਹੋਰ ਖੇਤਰਾਂ ਦੀਆਂ ਸੇਵਾਵਾਂ ਅਤੇ ਲੈਣ-ਦੇਣ ਨਾਲ ਸਬੰਧਤ ਕਾਲਾਂ ਲਈ ਵੱਖਰੀ 1601 ਨੰਬਰ ਲੜੀ ਦੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਕਿਹਾ ਕਿ ਪਹਿਲੇ ਪੜਾਅ ’ਚ 1601 ਨੰਬਰ ਲੜੀ ਦੀ ਵਰਤੋਂ ਬਿਜਲੀ, ਪਾਣੀ, ਰਸੋਈ ਗੈਸ, ਸਿਟੀ ਗੈਸ, ਕੋਰੀਅਰ ਅਤੇ ਲਾਜਿਸਟਿਕ ਖੇਤਰ ਦੀਆਂ ਕੰਪਨੀਆਂ ਆਪਣੇ ਗਾਹਕਾਂ ਨੂੰ ਸੇਵਾ ਅਤੇ ਲੈਣ-ਦੇਣ ਸਬੰਧੀ ਕਾਲਾਂ ਕਰਨ ਲਈ ਕਰਨਗੀਆਂ। ਇਨ੍ਹਾਂ ਨੰਬਰਾਂ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਪ੍ਰਮੋਸ਼ਨਲ ਕਾਲ ਲਈ ਨਹੀਂ ਕੀਤੀ ਜਾ ਸਕੇਗੀ। ਅਜੇ 1600 ਨੰਬਰ ਲੜੀ ਦੀ ਵਰਤੋਂ ਸਿਰਫ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (ਬੀ. ਐੱਫ. ਐੱਸ. ਆਈ.) ਖੇਤਰ ਅਤੇ ਸਰਕਾਰੀ ਅਦਾਰਿਆਂ ਦੀਆਂ ਸੇਵਾਵਾਂ ਅਤੇ ਲੈਣ-ਦੇਣ ਸਬੰਧੀ ਕਾਲਾਂ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇਹ ਵੀ ਪੜ੍ਹੋ : ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਟ੍ਰਾਈ ਨੇ ਕਿਹਾ ਕਿ ਬੀ. ਐੱਫ. ਐੱਸ. ਆਈ. ਅਤੇ ਸਰਕਾਰੀ ਅਦਾਰਿਆਂ ਦੀਆਂ ਕਾਲਾਂ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੁੰਦੀਆਂ ਹਨ, ਇਸ ਲਈ ਹੋਰ ਖੇਤਰਾਂ ਦੀਆਂ ਸੇਵਾਵਾਂ ਸਬੰਧੀ ਕਾਲਾਂ ਲਈ ਵੱਖਰੀ 1601 ਲੜੀ ਸ਼ੁਰੂ ਕੀਤੀ ਗਈ ਹੈ, ਤਾਂ ਜੋ ਦੋਵਾਂ ਤਰ੍ਹਾਂ ਦੀਆਂ ਕਾਲਾਂ ’ਚ ਭੁਲੇਖਾ ਨਾ ਪਵੇ। ਰੈਗੂਲੇਟਰ ਅਨੁਸਾਰ ਹਿੱਤਧਾਰਕਾਂ ਨਾਲ ਚਰਚਾ ਤੋਂ ਬਾਅਦ ਪਹਿਲੇ ਪੜਾਅ ’ਚ ਯੂਟੀਲਿਟੀ ਸੇਵਾਵਾਂ ਕੋਰੀਅਰ ਅਤੇ ਲਾਜਿਸਟਿਕ ਖੇਤਰ ਨੂੰ 1601 ਲੜੀ ’ਚ ਸ਼ਾਮਲ ਕੀਤਾ ਗਿਆ ਹੈ। 1601 ਨੰਬਰ ਸਿੱਧੇ ਯੋਗ ਕੰਪਨੀਆਂ ਨੂੰ ਦਿੱਤੇ ਜਾਣਗੇ। ਦੂਰਸੰਚਾਰ ਸੇਵਾਦਾਤਾ (ਟੀ. ਐੱਸ. ਪੀ.) ਕੰਪਨੀਆਂ ਦੀ ਯੋਗਤਾ ਦੀ ਜਾਂਚ ਕਰਨ ਤੋਂ ਬਾਅਦ ਹੀ ਇਹ ਨੰਬਰ ਅਲਾਟ ਕਰਨਗੇ। ਕਿਸੇ ਵਿਚੋਲੇ ਜਾਂ ਐਗਰੀਗੇਟਰ ਨੂੰ ਇਹ ਨੰਬਰ ਨਹੀਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
