ਟੋਇਟਾ ਮਹਾਰਾਸ਼ਟਰ ’ਚ 20,000 ਕਰੋੜ ਰੁਪਏ ਦੇ ਨਿਵੇਸ਼ ਨਾਲ ਲਗਾਵੇਗੀ ਪਲਾਂਟ
Thursday, Aug 01, 2024 - 12:47 PM (IST)
ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) - ਵਾਹਨ ਨਿਰਮਾਤਾ ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਕਿਹਾ ਕਿ ਉਹ ਮਹਾਰਾਸ਼ਟਰ ’ਚ ਕਰੀਬ 20,000 ਕਰੋਡ਼ ਰੁਪਏ ਦੇ ਨਿਵੇਸ਼ ਨਾਲ ਇਕ ਨਵਾਂ ਨਿਰਮਾਣ ਪਲਾਂਟ (ਮੈਨੂਫੈਕਚਰਿੰਗ ਪਲਾਂਟ) ਸਥਾਪਤ ਕਰੇਗੀ।
ਟੀ. ਕੇ. ਐੱਮ. ਨੇ ਕਿਹਾ ਕਿ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ’ਚ ਇਕ ਨਵੇਂ ਨਿਰਮਾਣ ਪਲਾਂਟ ਦੀ ਸਥਾਪਨਾ ਦੀ ਪੜਤਾਲ ਲਈ ਮਹਾਰਾਸ਼ਟਰ ਸਰਕਾਰ ਦੇ ਨਾਲ ਇਕ ਸਮਝੌਤਾ ਮੀਮੋ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਗਏ ਹਨ। ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਸੋਸ਼ਲ ਮੀਡੀਆ ਮੰਚ ‘ਐੱਕਸ’ ’ਤੇ ਇਕ ਪੋਸਟ ’ਚ ਪਲਾਂਟ ਲਈ 20,000 ਕਰੋਡ਼ ਰੁਪਏ ਦੇ ਨਿਵੇਸ਼ ਦੀ ਜਾਣਕਾਰੀ ਦਿੱਤੀ। ਟੀ. ਕੇ. ਐੱਮ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਸਾਕਾਜੂ ਯੋਸ਼ਿਮੁਰਾ ਨੇ ਕਿਹਾ,‘‘ਇਸ ਐੱਮ. ਓ. ਯੂ. ਨਾਲ ਅਸੀਂ ਭਾਰਤ ’ਚ ਵਾਧੇ ਦੇ ਅਗਲੇ ਪੜਾਅ ’ਚ ਕਦਮ ਰੱਖ ਰਹੇ ਹਾਂ। ਇਸ ਨਾਲ ਅਸੀਂ ਸਥਾਨਕ ਅਤੇ ਕੌਮਾਂਤਰੀ ਪੱਧਰ ’ਤੇ ਗੁਣਵੱਤਾਪੂਰਨ ਵਾਹਾਨਾਂ ਨਾਲ ਜੀਵਨ ਨੂੰ ਖੁਸ਼ਹਾਲ ਬਣਾਉਣ ’ਚ ਯੋਗਦਾਨ ਦੇ ਸਕਾਂਗੇ।