ਟੋਯੋਟਾ ਨੇ ਫਾਰਚਿਊਨਰ ਤੇ ਲਿਜੈਂਡਰ ਨੀਓ ਡਰਾਈਵ ਦਾ 48ਵਾਂ ਵੇਰੀਐਂਟ ਕੀਤਾ ਲਾਂਚ

Wednesday, Jun 04, 2025 - 04:17 AM (IST)

ਟੋਯੋਟਾ ਨੇ ਫਾਰਚਿਊਨਰ ਤੇ ਲਿਜੈਂਡਰ ਨੀਓ ਡਰਾਈਵ ਦਾ 48ਵਾਂ ਵੇਰੀਐਂਟ ਕੀਤਾ ਲਾਂਚ

ਨਵੀਂ  ਦਿੱਲੀ - ਟੋਯੋਟਾ ਕਿਰਲੋਸਕਰ ਮੋਟਰ ਨੇ ਫਾਰਚਿਊਨਰ ਅਤੇ  ਲਿਜੈਂਡਰ ਨੂੰ ਨਵੇਂ ਨੀਓ ਡਰਾਈਵ ਅਵਤਾਰ/ਗ੍ਰੇਡ ’ਚ ਪੇਸ਼ ਕਰਨ ਦਾ ਐਲਾਨ ਕੀਤਾ। 48-ਵੋਲਟ ਦੇ ਉੱਨਤ ਸਿਸਟਮ ਨਾਲ ਲੈਸ, ਨਵੇਂ ਨੀਓ ਡਰਾਈਵ ਵੇਰੀਐਂਟ ਈਂਧਨ ਦੀ ਖਪਤ ਦੇ  ਲਿਹਾਜ਼ ਨਾਲ ਬਿਹਤਰ ਹਨ, ਡਰਾਈਵਿੰਗ ਪ੍ਰਦਰਸ਼ਨ ਵਧੀਆ ਹੈ ਅਤੇ ਜ਼ਿਆਦਾ ਆਰਾਮ ਪ੍ਰਦਾਨ ਕਰਦੇ ਹਨ। 

ਫਾਰਚਿਊਨਰ ਅਤੇ ਲਿਜੈਂਡਰ ਨੀਓ ਡਰਾਈਵ 48ਵੇਂ ਵੇਰੀਐਂਟ ਦੀ ਪੇਸ਼ਕਸ਼ ’ਤੇ ਬੋਲਦੇ  ਹੋਏ ਸੇਲਜ਼-ਸਰਵਿਸ-ਯੂਜ਼ਡ ਕਾਰ ਬਿਜ਼ਨੈੱਸ ਦੇ ਉਪ-ਪ੍ਰਧਾਨ ਵਰਿੰਦਰ ਵਧਵਾ ਨੇ ਕਿਹਾ  ਕਿ ਜਿਵੇਂ-ਜਿਵੇਂ ਭਾਰਤ ’ਚ ਐੱਸ. ਯੂ. ਵੀ. ਬਾਜ਼ਾਰ ਲਗਾਤਾਰ ਵਧ ਰਿਹਾ ਹੈ। ਗਾਹਕ ਉੱਨਤ  ਸਹੂਲਤਾਂ ਅਤੇ ਵੱਖ-ਵੱਖ ਸਟਾਈਲ ਦੀ ਮੰਗ ਕਰ ਰਹੇ ਹਨ। 
 


author

Inder Prajapati

Content Editor

Related News