ਸਟਾਕ ਖਤਮ ਕਰਨ ਲਈ ਕੱਪੜਿਆਂ ਤੋਂ ਲੈ ਕੇ ਏ. ਸੀ. 'ਤੇ ਭਾਰੀ ਛੋਟ ਦੀ ਹੋੜ

06/23/2017 8:05:50 AM

ਨਵੀਂ ਦਿੱਲੀ— ਜੁਲਾਈ ਨੂੰ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਦੇ ਲਾਗੂ ਹੋਣ ਤੋਂ ਪਹਿਲਾਂ ਈ-ਕਾਮਰਸ ਕੰਪਨੀਆਂ 80 ਫ਼ੀਸਦੀ ਤੱਕ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਕੱਪੜਾ, ਮੋਬਾਇਲ ਤੇ ਘਰੇਲੂ ਵਰਤੋਂ ਦੇ ਇਲੈਕਟ੍ਰਾਨਿਕਸ ਉਤਪਾਦਾਂ ਜਿਵੇਂ ਏ. ਸੀ. ਆਦਿ ਦਾ ਸਟਾਕ ਖਤਮ ਕਰਨ ਲਈ ਕੰਪਨੀਆਂ ਵਿਚਾਲੇ ਹੋੜ ਤੇਜ਼ੀ ਨਾਲ ਵਧ ਰਹੀ ਹੈ।   ਜੀ. ਐੱਸ. ਟੀ. ਦੇ ਤਹਿਤ 1 ਜੁਲਾਈ ਤੋਂ ਵੇਚੇ ਗਏ ਕਈ ਉਤਪਾਦਾਂ 'ਤੇ ਜਮ੍ਹਾ ਟੈਕਸ ਦਾ ਰਿਫੰਡ ਮਿਲੇਗਾ । ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਬਚ ਗਏ ਉਤਪਾਦ ਨੂੰ ਲੈ ਕੇ ਗੁੰਝਲਦਾਰ ਪ੍ਰਕਿਰਿਆ ਅਤੇ ਜੀ. ਐੱਸ. ਟੀ. ਤੋਂ ਬਾਅਦ ਰਿਫੰਡ ਮਿਲਣ ਦੀ ਖਿੱਚ ਦੀ ਵਜ੍ਹਾ ਨਾਲ ਕੰਪਨੀਆਂ ਇਹ ਛੋਟ ਦੇ ਰਹੀਆਂ ਹਨ। ਈ-ਕਾਮਰਸ ਤੋਂ ਇਲਾਵਾ ਇਲੈਕਟ੍ਰਾਨਿਕਸ ਕੰਪਨੀਆਂ ਵੀ ਆਪਣੇ ਡੀਲਰਾਂ ਨੂੰ ਸਾਰੇ ਉਤਪਾਦ 30 ਜੂਨ ਤੱਕ ਵੇਚ ਦੇਣ ਲਈ ਉਤਸ਼ਾਹਿਤ ਕਰ ਰਹੀਆਂ ਹਨ ।  
ਸੂਤਰਾਂ ਮੁਤਾਬਕ ਸੈਮਸੰਗ ਨੇ ਆਪਣੇ ਸਾਰੇ ਡੀਲਰਾਂ ਨੂੰ ਕੰਪਨੀ ਵੱਲੋਂ 10 ਫ਼ੀਸਦੀ ਵਾਧੂ ਛੋਟ 'ਤੇ ਉਤਪਾਦ ਦੀ ਵਿਕਰੀ 'ਚ ਤੇਜ਼ੀ ਲਿਆਉਣ ਲਈ ਕਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਪ੍ਰਿੰਟਰ ਅਤੇ ਲੈਪਟਾਪ 'ਤੇ 25 ਫ਼ੀਸਦੀ ਤੱਕ ਦੀ ਛੋਟ ਦੇ ਰਹੀ ਹੈ, ਜਦੋਂਕਿ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਮੇਜ਼ਨ ਦੀ ਭਾਰਤੀ ਇਕਾਈ ਅਮੇਜ਼ਨ ਇੰਡੀਆ ਕੱਪੜਿਆਂ 'ਤੇ 80 ਫ਼ੀਸਦੀ ਅਤੇ ਡੈਸਕਟਾਪ 'ਤੇ 35 ਫ਼ੀਸਦੀ ਦੀ ਛੋਟ ਦੇ ਰਹੀ ਹੈ। ਇਸ ਤੋਂ ਇਲਾਵਾ ਅਮੇਜ਼ਨ ਆਈਫੋਨ-7 'ਤੇ 16,000 ਰੁਪਏ ਤੱਕ ਦਾ ਕੈਸ਼ਬੈਕ ਦੇ ਰਹੀ ਹੈ। ਭੁਗਤਾਨ ਬੈਂਕ ਦੇ ਰੂਪ 'ਚ ਸ਼ੁਰੂਆਤ ਕਰ ਚੁੱਕੀ ਪੇਅ ਟੀ. ਐੱਮ. ਦੀ ਈ-ਕਾਮਰਸ ਇਕਾਈ ਪੇਅ ਟੀ. ਐੱਮ. ਮਾਲ 'ਤੇ ਵੱਖ-ਵੱਖ ਉਤਪਾਦਾਂ 'ਤੇ 80 ਫ਼ੀਸਦੀ ਛੋਟ ਦੇ ਨਾਲ ਡੀ. ਐੱਸ. ਐੱਲ. ਆਰ. ਕੈਮਰੇ ਅਤੇ ਲੈਪਟਾਪ 'ਤੇ 20 ਹਜ਼ਾਰ ਰੁਪਏ ਤੱਕ ਕੈਸ਼ਬੈਕ ਦੀ ਪੇਸ਼ਕਸ਼ ਕਰ ਰਹੀ ਹੈ। 
ਕਿੰਨੀ ਛੋਟ
*
80 ਫ਼ੀਸਦੀ ਤੱਕ ਛੋਟ ਕੱਪੜਿਆਂ 'ਤੇ ਦੇ ਰਹੀਆਂ ਈ-ਕਾਮਰਸ ਕੰਪਨੀਆਂ।
* 40 ਫ਼ੀਸਦੀ ਤੱਕ ਛੋਟ ਘਰੇਲੂ ਇਲੈਕਟ੍ਰਾਨਿਕ ਉਤਪਾਦਾਂ 'ਤੇ।
* 20 ਹਜ਼ਾਰ ਰੁਪਏ ਤੱਕ ਕੈਸ਼ਬੈਕ ਮਿਲ ਰਿਹੈ ਫਰਿੱਜ ਅਤੇ ਕੈਮਰੇ 'ਤੇ।
* 15 ਫ਼ੀਸਦੀ ਔਸਤ ਛੋਟ ਸਾਰੇ ਉਤਪਾਦਾਂ 'ਤੇ ਮਿਲ ਰਹੀ।
ਰਿਫੰਡ ਦਾ ਖਿੱਚ
ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ 18 ਤੋਂ 28 ਫ਼ੀਸਦੀ ਟੈਕਸ ਸ਼੍ਰੇਣੀ ਵਾਲੇ ਵੇਚੇ ਗਏ ਉਤਪਾਦ 'ਤੇ ਵਿਕ੍ਰੇਤਾਵਾਂ ਨੂੰ 60 ਫ਼ੀਸਦੀ ਟੈਕਸ ਰਿਫੰਡ (ਇਨਪੁਟ ਟੈਕਸ ਕ੍ਰੈਡਿਟ) ਮਿਲੇਗਾ, ਜਦੋਂਕਿ 25 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਸਾਮਾਨ 'ਤੇ 100 ਫ਼ੀਸਦੀ ਟੈਕਸ ਰਿਫੰਡ ਐਕਸਾਈਜ਼ ਡਿਊਟੀ ਦੇ ਬਦਲੇ ਮਿਲ ਜਾਵੇਗਾ। ਮੌਜੂਦਾ 'ਚ ਅਜੇ ਇਹ ਨਹੀਂ ਮਿਲਦਾ ਹੈ।
ਜਿਨ੍ਹਾਂ ਵਪਾਰੀਆਂ, ਡੀਲਰਾਂ ਨੇ ਜੀ. ਐੱਸ. ਟੀ. ਨੈੱਟਵਰਕ 'ਚ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਉਹ ਮੱਧਵਰਤੀ ਆਈ. ਡੀ. ਦੀ ਵਰਤੋਂ ਕਰ ਕੇ ਜੀ. ਐੱਸ. ਟੀ. ਵਿਵਸਥਾ ਦੇ ਤਹਿਤ ਕਾਰੋਬਾਰ ਕਰਨਾ ਜਾਰੀ ਰੱਖ ਸਕਦੇ ਹਨ।   
—ਹਸਮੁਖ ਆਧਿਆ, ਕੇਂਦਰੀ ਵਿੱਤ ਸਕੱਤਰ


Related News