ਇੰਪੋਰਟਿਡ ਲਗਜ਼ਰੀ ਕਾਰ ਤੋਂ ਵੀ ਮਹਿੰਗੀ ਹੈ ਇਹ ਵਾਚ
Saturday, Mar 10, 2018 - 01:48 AM (IST)

ਨਵੀਂ ਦਿੱਲੀ— ਆਪਣੀ ਲਗਜ਼ਰੀ ਸਵਿੱਸ ਵਾਚਿਜ਼ ਨੂੰ ਲੈ ਕੇ 1999 ਤੋਂ ਦੁਨੀਆ ਭਰ 'ਚ ਮਸ਼ਹੂਰ ਹੋਈ ਸਵਿਟਜ਼ਰਲੈਂਡ ਦੀ ਕੰਪਨੀ ਰਿਚਰਡ ਮਿਲੀ ਨੇ ਮੈਕਲੇਰਨ ਆਟੋਮੋਟਿਵ ਦੇ ਨਾਲ ਮਿਲ ਕੇ ਇਕ ਅਜਿਹੀ ਵਾਚ ਬਣਾਈ ਹੈ ਜਿਸ ਨੂੰ ਇਸ ਈਵੈਂਟ 'ਚ ਲਗਜ਼ਰੀ ਕਾਰ ਤੋਂ ਵੀ ਮਹਿੰਗੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ RM 11-03 McLaren Automatic Flyback Chronograph ਵਾਚ ਦੀ ਕੀਮਤ 191,000 ਡਾਲਰ ਰੱਖੀ ਗਈ ਹੈ, ਮਤਲਬ ਭਾਰਤੀ ਡਾਲਰ ਦੇ ਰੇਟ ਦੇ ਹਿਸਾਬ ਨਾਲ ਇਹ 1 ਕਰੋੜ 4 ਲੱਖ ਰੁਪਏ ਬਣਦੀ ਹੈ। ਇਹ ਪਹਿਲੀ ਵਾਚ ਹੈ ਜਿਸ ਨੂੰ ਇਕ ਕਾਰ ਨਿਰਮਾਤਾ ਤੇ ਵਾਚ ਨਿਰਮਾਤਾ ਨੇ ਮਿਲ ਕੇ ਬਣਾਇਆ ਹੈ। ਇਸ ਲਈ ਸ਼ਾਇਦ ਇਸ ਦੀ ਕੀਮਤ ਇੰਨੀ ਜ਼ਿਆਦਾ ਰੱਖੀ ਗਈ ਹੈ। ਇਸ ਵਾਚ ਨੂੰ ਕਾਰਬਨ, “P“, ਕਾਰਬਨ ਫਾਈਬਰ, ਸਿਲਿਕਾ ਫਾਈਬਰ, ਵਾਈਟ ਗੋਲਡ ਟਾਈਟੇਨੀਅਮ ਅਤੇ ਰਬੜ ਨਾਲ ਬਣਾਇਆ ਗਿਆ ਹੈ। ਇਸ ਨੂੰ ਜੇਨੇਵਾ ਆਟੋ ਸ਼ੋਅ 'ਚ ਸ਼ੋਅਕੇਸ ਲਈ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹੀ ਸਿਰਫ 500 ਵਾਚਿਜ਼ ਹੀ ਬਣਾਈਆਂ ਜਾਣਗੀਆਂ।