ਇਨ੍ਹਾਂ ਗੱਡੀਆਂ ''ਤੇ ਮਿਲ ਰਹੀ ਹੈ ਭਾਰੀ ਛੋਟ

03/18/2018 8:53:15 PM

ਨਵੀਂ ਦਿੱਲੀ—ਕਾਰ ਕੰਪਨੀਆਂ ਆਪਣਾ ਸਟਾਕ ਕਲੀਅਰ ਕਰਨ ਲਈ ਡਿਸਕਾਊਂਟ ਦਾ ਸਹਾਰਾ ਲੈ ਰਹੀਆਂ ਹਨ। ਲਗਭਗ ਹਰ ਵੱਡੀ ਕਾਰ ਕੰਪਨੀਆਂ ਆਪਣੀਆਂ ਗੱਡੀਆਂ 'ਤੇ ਡਿਸਕਾਊਂਟ ਦੇ ਰਹੀਆਂ ਹਨ , ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਗੱਡੀਆਂ ਬਾਰੇ ਦੱਸਾਂਗੇ ਜਿਨ੍ਹਾਂ 'ਤੇ ਆਫਰਸ ਅਤੇ ਡਿਸਕਾਊਂਟ ਚੱਲ ਰਹੇ ਹਨ।
ਜੇਕਰ ਤੁਸੀਂ ਫੋਰਡ ਦੀ ਕਾਰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਕੰਪਨੀ ਇਕ ਖਾਸ ਆਫਰ ਲੈ ਕੇ ਆਈ ਹੈ, ਜਿਸ ਦੇ ਤਹਿਤ ਫੋਰਡ ਦੀ ਫੀਗੋ ਹੈਚਬੈਕ ਅਤੇ ਏਸਪਾਇਰ ਸੇਡਾਨ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਕੰਪਨੀ ਫੀਗੋ ਏ.ਟੀ. ਅਤੇ ਸੇਡਾਨ ਕਾਰ ਏਸਪਾਇਰ ਏ.ਟੀ. 'ਤੇ ਸਭ ਤੋਂ ਜ਼ਿਆਦਾ ਛੋਟ ਦੇ ਰਹੀ ਹੈ। ਫੀਗੋ ਏ.ਟੀ. 'ਤੇ 42,000 ਰੁਪਏ ਅਤੇ ਏਸਪਾਇਰ ਏ.ਟੀ. 'ਤੇ 54,000 ਰੁਪਏ ਤਕ ਦੀ ਬਚਤ ਕਰ ਸਕਦੇ ਹੋ ਇਸ ਤੋਂ ਇਲਾਵਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ। ਟੋਯੋਟਾ ਇਨੋਵਾ ਕ੍ਰਿਸਟਾ ਦੀ ਗੱਲ ਕਰੀਏ ਤਾਂ ਇਹ ਇਕ ਪੈਰਟੋਲ ਅਤੇ ਦੋ ਡੀਜ਼ਲ ਇੰਜਣ ਆਪਸ਼ਨ ਨਾਲ ਆਉਂਦੀ ਹੈ। ਪੈਰਟੋਲ ਵੇਰੀਐਂਟ 'ਚ 2.7 ਲੀਟਰ ਦਾ ਇੰਜਣ ਲੱਗਿਆ ਹੈ, ਜਦਕਿ ਡੀਜ਼ਲ ਵੇਰੀਐਂਟ 'ਚ 2.4 ਲੀਟਰ ਅਤੇ 2.8 ਲੀਟਰ ਇੰਜਣ ਦਿੱਤਾ ਗਿਆ ਹੈ। ਸਾਰੇ ਇੰਜਣਾਂ ਨਾਲ ਮੈਨਿਊਲ ਗਿਅਰਬਾਕਸ ਦਿੱਤਾ ਗਿਆ ਹੈ, ਉੱਥੇ 2.7 ਲੀਟਰ ਅਤੇ 2.8 ਲੀਟਰ ਇੰਜਣ ਨਾਲ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਵੀ ਰੱਖਿਆ ਗਿਆ ਹੈ। ਜੇਕਰ ਤੁਸੀਂ ਸਰਕਾਰੀ ਕਰਮਚਾਰੀ ਹੋ ਅਤੇ ਟੋਯੋਟਾ ਦੀ ਇਨੋਵਾ ਕ੍ਰਿਸਟਾ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਕੰਮ ਦੀ ਖਬਰ ਸਾਬਤ ਹੋ ਸਕਦੀ ਹੈ। ਡਰਾਈਵ ਦਿ ਨੇਸ਼ਨ ਪ੍ਰੋਗਰਾਮ ਤਹਿਤ ਸਰਾਕਰੀ ਕਰਮਚਾਰੀਆਂ ਨੂੰ ਇਨੋਵਾ ਕ੍ਰਿਸਟਾ 'ਤੇ 100 ਫੀਸਦੀ ਆਨ-ਰੋਡ ਫਾਇਨੈਂਸ, ਇੰਸ਼ੋਰੈਂਸ, ਐਕਸਰੀਜ਼ ਅਤੇ ਜ਼ਿਆਦਾ ਵਰੰਟੀ ਵਰਗੇ ਫਾਇਦੇ ਦਿੱਤੇ ਜਾ ਰਹੇ ਹਨ। ਆਮਤੌਰ 'ਤੇ ਕਾਰਾਂ ਨੂੰ ਸੱਤ ਸਾਲ ਲਈ ਫਾਇਨੈਂਸ ਕੀਤਾ ਜਾਂਦਾ ਹੈ ਇਸ 'ਚ ਐਕਸ-ਸ਼ੋਰੂਮ ਕੀਮਤ ਦਾ 85 ਫੀਸਦੀ ਫਾਇਨੈਂਸ ਹੁੰਦਾ ਹੈ। ਪਰ ਡਰਾਈਵਰ ਦਿ ਨੇਸ਼ਨ ਪ੍ਰੋਗਰਾਮ ਤਹਿਤ ਇਨੋਵਾ ਕ੍ਰਿਸਟਾ ਨੂੰ ਅੱਠ ਸਾਲ ਲਈ ਫਾਇਨੈਂਸ ਕੀਤਾ ਜਾ ਰਿਹਾ ਹੈ।


Related News