HDFC ਸਮੇਤ ਇਨ੍ਹਾਂ ਦੋ ਪ੍ਰਾਈਵੇਟ ਬੈਂਕਾਂ ਦੇ ਖਾਤਾਧਾਰਕਾਂ ਨੂੰ ਝਟਕਾ, FD 'ਤੇ ਵਿਆਜ ਦਰਾਂ ਘਟਾਈਆਂ
Tuesday, Nov 17, 2020 - 05:52 PM (IST)
ਨਵੀਂ ਦਿੱਲੀ — ਨਿੱਜੀ ਖੇਤਰ ਦੇ ਐਚ.ਡੀ.ਐਫ.ਸੀ. ਬੈਂਕ ਨੇ ਆਪਣੀਆਂ ਕੁਝ ਫਿਕਸਡ ਡਿਪਾਜ਼ਿਟ (ਐਫ.ਡੀ.) 'ਤੇ ਵਿਆਜ ਦੀਆਂ ਦਰਾਂ ਘਟਾ ਦਿੱਤਾਂ ਹਨ। ਐਚ.ਡੀ.ਐਫ.ਸੀ. ਬੈਂਕ ਅਨੁਸਾਰ ਉਸ ਨੇ 1 ਅਤੇ 2 ਸਾਲਾਂ ਵਿਚ ਮਚਿਓਰ ਹੋਣ ਵਾਲੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ ਹੋਰ ਸਾਰੇ ਕਾਰਜਕਾਲਾਂ ਦੀ ਐਫਡੀਜ਼ 'ਤੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਦੱਸ ਦੇਈਏ ਕਿ ਬੈਂਕ ਨੇ ਅਕਤੂਬਰ 2020 ਵਿਚ ਐਫ.ਡੀ. ਵਿਆਜ ਦੀਆਂ ਦਰਾਂ ਵਿਚ ਵੀ ਤਬਦੀਲੀ ਕੀਤੀ ਸੀ।
ਐਚ.ਡੀ.ਐਫ.ਸੀ. ਬੈਂਕ ਦੀਆਂ FD 'ਤੇ ਨਵੀਆਂ ਦਰਾਂ
ਐਚ.ਡੀ.ਐਫ.ਸੀ. ਬੈਂਕ ਦੇ ਗ੍ਰਾਹਕਾਂ ਨੂੰ ਹੁਣ ਇਕ ਸਾਲ ਅਤੇ ਦੋ ਸਾਲ ਦੀ ਐਫਡੀਜ਼ 'ਤੇ 4.90 ਪ੍ਰਤੀਸ਼ਤ ਵਿਆਜ ਮਿਲੇਗਾ। ਨਵੀਂਆਂ ਦਰਾਂ ਅਨੁਸਾਰ ਹੁਣ ਗਾਹਕਾਂ ਨੂੰ 7 ਤੋਂ 14 ਦਿਨਾਂ ਅਤੇ 15 ਤੋਂ 29 ਦਿਨਾਂ ਵਿਚ ਮਿਆਦ ਪੁੱਗਣ ਵਾਲੀਆਂ ਐਫਡੀਜ਼ ਉੱਤੇ 2.5 ਪ੍ਰਤੀਸ਼ਤ ਵਿਆਜ ਮਿਲੇਗਾ। ਇਸ ਦੇ ਨਾਲ ਹੀ 30 ਤੋਂ 45 ਦਿਨਾਂ, 46 ਤੋਂ 60 ਦਿਨ ਅਤੇ 61 ਤੋਂ 90 ਦਿਨਾਂ ਦੀ ਐਫ.ਡੀ. 'ਤੇ 3 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 91 ਤੋਂ 6 ਮਹੀਨਿਆਂ ਵਿਚ ਮਿਆਦ ਪੁੱਗਣ ਵਾਲੀ ਐਫ.ਡੀ. 'ਤੇ 3.5 ਪ੍ਰਤੀਸ਼ਤ ਅਤੇ 6 ਮਹੀਨਿਆਂ ਤੋਂ 9 ਮਹੀਨੇ ਅਤੇ 9 ਮਹੀਨਿਆਂ ਤੋਂ 1 ਸਾਲ ਵਿਚ ਮਚਿਓਰ ਹੋਣ ਵਾਲੀਆਂ ਐਫ.ਡੀ. ਉੱਤੇ ਸਿਰਫ 4.4 ਪ੍ਰਤੀਸ਼ਤ ਵਿਆਜ ਮਿਲੇਗਾ। ਇਕ ਤੋਂ 2 ਸਾਲ ਦੀ ਐਫਡੀਜ਼ 'ਤੇ 4.9 ਪ੍ਰਤੀਸ਼ਤ, ਦੋ ਤੋਂ 3 ਸਾਲ ਦੀ ਐਫ.ਡੀ. 'ਤੇ 5.15 ਪ੍ਰਤੀਸ਼ਤ, 3 ਤੋਂ 5 ਸਾਲ ਦੀ ਐਫ.ਡੀ. 'ਤੇ 5.30 ਪ੍ਰਤੀਸ਼ਤ ਅਤੇ 5 ਤੋਂ 10 ਸਾਲਾਂ ਦੇ ਵਿਚਾਲੇ ਦੀ ਐਫ.ਡੀ. 'ਤੇ 5.50 ਪ੍ਰਤੀਸ਼ਤ ਵਿਆਜ ਮਿਲੇਗਾ।
ਇਹ ਵੀ ਪੜ੍ਹੋ- ਸ਼ੇਅਰ ਬਾਜ਼ਾਰ 'ਚ ਰਿਕਾਰਡ ਤੋੜ ਵਾਧਾ : ਸੈਂਸੈਕਸ ਪਹਿਲੀ ਵਾਰ 44 ਹਜ਼ਾਰ ਦੇ ਪਾਰ, ਨਿਫਟੀ ਨਵੇਂ ਸਿਖਰ 'ਤੇ
ਐਕਸਿਸ ਬੈਂਕ ਨੇ ਵੀ FD 'ਤੇ ਵਿਆਜ ਦਰਾਂ 'ਚ ਕੀਤਾ ਬਦਲਾਅ
ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਵੀ ਐਫ.ਡੀ. ਉੱਤੇ ਵਿਆਜ ਦਰਾਂ ਵਿਚ ਤਬਦੀਲੀ ਕੀਤੀ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਐਕਸਿਸ ਬੈਂਕ 7 ਤੋਂ 29 ਦਿਨਾਂ ਵਿਚਕਾਰ ਐਫ.ਡੀ. ਉੱਤੇ 2.50%, 30 ਦਿਨਾਂ ਤੋਂ 3 ਮਹੀਨੇ ਤੋਂ ਘੱਟ ਦੀ ਐਫਡੀ ਉੱਤੇ 3% ਅਤੇ 3 ਮਹੀਨੇ ਤੋਂ 6 ਮਹੀਨੇ ਤੋਂ ਘੱਟ ਦੀ ਐਫ.ਡੀ. ਉੱਤੇ 3.5% ਵਿਆਜ ਦਰ ਦੇ ਰਿਹਾ ਹੈ। ਇਸ ਤੋਂ ਇਲਾਵਾ ਛੇ ਮਹੀਨਿਆਂ ਤੋਂ 11 ਮਹੀਨਿਆਂ ਅਤੇ 25 ਦਿਨਾਂ ਤੋਂ ਘੱਟ ਦੀ ਐਫ.ਡੀਜ਼. 'ਤੇ 4.40 ਪ੍ਰਤੀਸ਼ਤ ਵਿਆਜ ਦਰ ਦੇ ਰਿਹਾ ਹੈ। ਇਸ ਦੇ ਨਾਲ ਹੀ 11 ਮਹੀਨੇ 25 ਦਿਨ ਤੋਂ ਲੈ ਕੇ 1 ਸਾਲ 5 ਦਿਨ ਘੱਟ ਵਾਲੀ ਅਤੇ ਐਫ.ਡੀਜ਼. 'ਤੇ 5.15 ਫ਼ੀਸਦੀ ਵਿਆਜ ਹੈ ਅਤੇ 18 ਮਹੀਨਿਆਂ ਤੋਂ ਲੈ ਕੇ 2 ਸਾਲ ਤੋਂ ਘੱਟ ਵਾਲੀ ਐਫ.ਡੀਜ਼. 'ਤੇ 5.25 ਫ਼ੀਸਦੀ ਵਿਆਜ ਦਰ ਹੈ। ਲੰਬੇ ਸਮੇਂ ਲਈ ਵਿਆਜ਼ ਦਰਾਂ 2 ਤੋਂ 5 ਸਾਲ ਦੀ ਐਫਡੀਜ਼ 'ਤੇ 5.40 ਪ੍ਰਤੀਸ਼ਤ ਅਤੇ 5 ਤੋਂ 10 ਸਾਲਾਂ ਦੀ ਐਫਡੀਜ਼ 'ਤੇ 5.50 ਪ੍ਰਤੀਸ਼ਤ ਵਿਆਜ ਦਰਾਂ ਦੇ ਰਿਹਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਹੁਣ ਖਾਦ ਖ਼ਰੀਦਣ 'ਤੇ ਮਿਲੇਗਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ, IFFCO ਭਰੇਗੀ ਪ੍ਰੀਮੀਅਮ
ਭਾਰਤੀ ਸਟੇਟ ਬੈਂਕ ਬੈਂਕ ਦੇ ਰਿਹੈ ਇੰਨੀ ਵਿਆਜ ਦਰ
ਸਟੇਟ ਬੈਂਕ ਆਫ਼ ਇੰਡੀਆ 7 ਤੋਂ 45 ਦਿਨਾਂ ਵਿਚ ਮਚਿਓਰ ਹੋਣ ਵਾਲੀਆਂ ਐਫ.ਡੀਜ਼. 'ਤੇ 2.9 ਪ੍ਰਤੀਸ਼ਤ ਵਿਆਜ ਅਦਾ ਕਰ ਰਿਹਾ ਹੈ। ਇਸ ਦੇ ਨਾਲ ਹੀ 46 ਤੋਂ 179 ਦਿਨਾਂ ਵਿਚ ਮਚਿਓਰ ਹੋਣ ਵਾਲੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 3.9 ਪ੍ਰਤੀਸ਼ਤ, 180 ਦਿਨਾਂ ਤੋਂ 210 ਦਿਨਾਂ ਲਈ ਵਿਆਜ ਦਰ 4.4 ਫੀਸਦੀ ਅਤੇ 211 ਦਿਨ ਤੋਂ ਲੈ ਕੇ ਇਕ ਸਾਲ ਵਿਚ ਮਚਿਓਰ ਹੋਣ ਵਾਲੀਆਂ ਐਫ.ਡੀਜ਼ 'ਤੇ 4.4 ਪ੍ਰਤੀਸ਼ਤ ਵਿਆਜ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਕ ਸਾਲ ਤੋਂ 2 ਸਾਲ ਵਿਚ ਮਚਿਓਰ ਹੋਣ ਵਾਲੀਆਂ ਐਫ.ਡੀਜ਼. 'ਤੇ 4.9%, 2 ਤੋਂ 3 ਸਾਲ ਦੇ ਵਿਚ ਮਿਆਦ ਪੂਰੀ ਹੋਣ ਵਾਲੀ ਐਫਡੀ 'ਤੇ 5.1%, ਅਤੇ 3 ਤੋਂ 5 ਸਾਲ ਦੇ ਮੱਧ-ਮਿਆਦ ਦੇ ਫਿਕਸਡ ਡਿਪਾਜ਼ਿਟ 'ਤੇ 5.30% ਵਿਆਜ ਮਿਲ ਰਿਹਾ ਹੈ। ਇਸ ਦੇ ਨਾਲ ਹੀ 5 ਤੋਂ 10 ਸਾਲਾਂ ਦੀ ਮਿਆਦ ਦੀ ਐਫ.ਡੀਜ਼. 'ਤੇ 5.40 ਪ੍ਰਤੀਸ਼ਤ ਵਿਆਜ ਦਿਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- SBI ਦੀ ਸਭ ਤੋਂ ਸਸਤੇ ਹੋਮ ਲੋਨ ਦੀ ਪੇਸ਼ਕਸ਼! ਪ੍ਰੋਸੈਸਿੰਗ ਫੀਸ 'ਤੇ ਮਿਲੇਗੀ 100 ਫ਼ੀਸਦੀ ਛੋਟ
ਇਹ ਆਈਸੀਆਈਸੀਆਈ ਬੈਂਕ ਦੀਆਂ ਵਿਆਜ ਦਰਾਂ
ਪ੍ਰਾਈਵੇਟ ਸੈਕਟਰ ਦਾ ਆਈ.ਸੀ.ਆਈ.ਸੀ.ਆਈ. ਬੈਂਕ 7 ਤੋਂ 29 ਦਿਨਾਂ ਵਿਚ ਐਫ.ਡੀ. ਦੀ ਮਿਆਦ ਪੂਰੀ ਕਰਨ ਵਾਲੇ ਗਾਹਕਾਂ ਨੂੰ 2.5 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ 30 ਤੋਂ 90 ਦਿਨਾਂ ਵਿਚ ਮਚਿਓਰ ਹੋਣ ਵਾਲੇ ਫਿਕਸਡ ਡਿਪਾਜ਼ਿਟ 'ਤੇ 3%, 91 ਤੋਂ 184 ਦਿਨਾਂ ਲਈ 3.5% ਅਤੇ 185 ਦਿਨਾਂ ਤੋਂ ਇਕ ਸਾਲ ਵਿਚ ਮਚਿਓਰ ਹੋਣ ਵਾਲੀਆਂ ਐਫ.ਡੀ. 'ਤੇ 4.4 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 1 ਸਾਲ ਤੋਂ ਡੇਢ ਸਾਲ ਵਿਚ ਮਚਿਓਰ ਹੋਣ ਵਾਲੀਆਂ ਐਫ.ਡੀ. 'ਤੇ 4.9 ਪ੍ਰਤੀਸ਼ਤ ਵਿਆਜ ਦਿੱਤਾ ਜਾ ਰਿਹਾ ਹੈ। 18 ਮਹੀਨਿਆਂ ਤੋਂ 2 ਸਾਲ ਵਿਚਕਾਰ ਮਚਿਓਰ ਹੋਣ ਵਾਲੀ ਐਫ.ਡੀ. ਉੱਤੇ 5% ਵਿਆਜ ਦਿੱਤਾ ਜਾਵੇਗਾ। ਬੈਂਕ ਹੁਣ 2 ਤੋਂ 3 ਸਾਲਾਂ ਦੀ ਮਿਡ-ਟਰਮ ਫਿਕਸਡ ਡਿਪਾਜ਼ਿਟ 'ਤੇ 5.15 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ। 3 ਤੋਂ 5 ਸਾਲ ਦੀ ਐਫ.ਡੀ. 'ਤੇ 5.35 ਪ੍ਰਤੀਸ਼ਤ ਅਤੇ 3 ਤੋਂ 10 ਸਾਲਾਂ ਦੀ ਐਫ.ਡੀ. 'ਤੇ 5.50 ਪ੍ਰਤੀਸ਼ਤ ਵਿਆਜ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਲਦ ਮਹਿੰਗੇ ਹੋ ਸਕਦੇ ਹਨ ਗ਼ਰੀਬਾਂ ਦੇ ਬਦਾਮ,ਇਸ ਕਾਰਨ ਵਧਣਗੇ ਮੂੰਗਫਲੀ ਦੇ ਭਾਅ