1 ਮਾਰਚ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

Tuesday, Feb 28, 2023 - 07:13 PM (IST)

1 ਮਾਰਚ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਨਵੀਂ ਦਿੱਲੀ : ਕੱਲ੍ਹ (1 ਮਾਰਚ) ਤੋਂ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਮਾਰਚ ਦੇ ਮਹੀਨੇ ਵਿੱਚ ਸੋਸ਼ਲ ਮੀਡੀਆ, ਬੈਂਕ ਲੋਨ, ਐਲਪੀਜੀ ਸਿਲੰਡਰ, ਬੈਂਕ ਛੁੱਟੀਆਂ ਆਦਿ ਸਮੇਤ ਕਈ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਨਾਲ ਹੀ ਟਰੇਨ ਦੇ ਟਾਈਮ ਟੇਬਲ 'ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ 1 ਮਾਰਚ 2023 ਤੋਂ ਕਿਹੜੇ ਨਿਯਮ ਬਦਲ ਰਹੇ ਹਨ...

ਇਹ ਵੀ ਪੜ੍ਹੋ : ਮਸ਼ਹੂਰ ਏਅਰਲਾਈਨ ਅਮੀਰਾਤ ਨੇ ਅੰਮ੍ਰਿਤਸਰ ਤੋਂ ਉਡਾਨ ਭਰਨ ਦੀ ਮੰਗੀ ਇਜਾਜ਼ਤ

ਮਾਰਚ ਵਿੱਚ ਬੈਂਕ 12 ਦਿਨ ਬੰਦ ਰਹਿਣਗੇ

ਮਾਰਚ ਵਿੱਚ ਹੋਲੀ ਅਤੇ ਨਵਰਾਤਰੀ ਤਿਉਹਾਰਾਂ ਸਮੇਤ 12 ਦਿਨ ਬੈਂਕ ਬੰਦ ਰਹਿਣਗੇ। ਇਸ ਵਿੱਚ ਹਫ਼ਤਾਵਾਰੀ ਬੈਂਕ ਛੁੱਟੀਆਂ ਵੀ ਸ਼ਾਮਲ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਮਾਰਚ 2023 ਦੇ ਕੈਲੰਡਰ ਅਨੁਸਾਰ ਨਿੱਜੀ ਅਤੇ ਸਰਕਾਰੀ ਬੈਂਕ 12 ਦਿਨਾਂ ਲਈ ਬੰਦ ਰਹਿਣਗੇ।

ਮਹਿੰਗਾ ਹੋ ਸਕਦਾ ਹੈ ਬੈਂਕ ਲੋਨ 

ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਰੇਪੋ ਦਰ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਕਈ ਬੈਂਕਾਂ ਨੇ MCLR ਦਰ ਵਧਾ ਦਿੱਤੀ ਹੈ। ਇਸ ਦਾ ਸਿੱਧਾ ਅਸਰ ਲੋਨ ਅਤੇ EMI 'ਤੇ ਪਵੇਗਾ। ਕਰਜ਼ੇ ਦੀਆਂ ਵਿਆਜ ਦਰਾਂ ਵਧ ਸਕਦੀਆਂ ਹਨ।

ਵਧ ਸਕਦੀਆਂ ਹਨ LPG ਅਤੇ CNG ਦੀਆਂ ਕੀਮਤਾਂ 

ਐਲਪੀਜੀ, ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਤੈਅ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਪਿਛਲੀ ਵਾਰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ, ਪਰ ਇਸ ਵਾਰ ਤਿਉਹਾਰ ਦੇ ਕਾਰਨ ਇਸ ਦੀ ਕੀਮਤ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : 60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ

ਰੇਲਗੱਡੀ ਦੀ ਸਮਾਂ ਸਾਰਣੀ ਵਿੱਚ ਬਦਲਾਅ

ਭਾਰਤੀ ਰੇਲਵੇ ਇਸ ਵਾਰ ਟਰੇਨ ਦੇ ਟਾਈਮ ਟੇਬਲ 'ਚ ਕੁਝ ਬਦਲਾਅ ਕਰ ਸਕਦਾ ਹੈ। ਇਸਦੀ ਸੂਚੀ ਮਾਰਚ ਵਿੱਚ ਜਾਰੀ ਕੀਤੀ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 1 ਮਾਰਚ ਤੋਂ ਹਜ਼ਾਰਾਂ ਯਾਤਰੀ ਟਰੇਨਾਂ ਅਤੇ 5,000 ਮਾਲ ਗੱਡੀਆਂ ਦੀ ਸਮਾਂ ਸਾਰਣੀ ਬਦਲੀ ਜਾ ਸਕਦੀ ਹੈ।

ਸੋਸ਼ਲ ਮੀਡੀਆ ਨਾਲ ਸਬੰਧਤ ਨਿਯਮਾਂ ਵਿੱਚ ਸੰਭਾਵੀ ਤਬਦੀਲੀ

ਹਾਲ ਹੀ ਵਿੱਚ ਭਾਰਤ ਸਰਕਾਰ ਨੇ ਆਈਟੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਟਵਿਟਰ, ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ ਭਾਰਤ ਵਿੱਚ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਨਵਾਂ ਨਿਯਮ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਪੋਸਟਾਂ 'ਤੇ ਲਾਗੂ ਹੋਵੇਗਾ। ਇਹ ਨਵਾਂ ਨਿਯਮ ਮਾਰਚ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਗਲਤ ਤਰੀਕੇ ਨਾਲ ਪੋਸਟ ਕਰਨ 'ਤੇ ਯੂਜ਼ਰਸ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਠੱਪ ਖੜ੍ਹੇ ਹਨ Indigo-GoFirst ਦੇ 50 ਜਹਾਜ਼, ਪਟੇ 'ਤੇ ਜਹਾਜ਼ ਲੈਣ ਲਈ ਮਜ਼ਬੂਰ ਏਅਰਲਾਈਨ ਕੰਪਨੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News