1, 5 ਅਤੇ 10 ਰੁਪਏ ਦੇ ਇਹ ਨੋਟ ਤੁਹਾਨੂੰ ਬਣਾ ਸਕਦੇ ਹਨ ਲੱਖਪਤੀ, ਜਾਣੋ ਕਿਵੇਂ

Thursday, Jun 17, 2021 - 06:17 PM (IST)

1, 5 ਅਤੇ 10 ਰੁਪਏ ਦੇ ਇਹ ਨੋਟ ਤੁਹਾਨੂੰ ਬਣਾ ਸਕਦੇ ਹਨ ਲੱਖਪਤੀ, ਜਾਣੋ ਕਿਵੇਂ

ਨਵੀ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਹਰ ਕਿਸੇ ਨੂੰ ਆਰਥਿਕ ਤੌਰ 'ਤੇ ਕਾਫ਼ੀ ਧੱਕਾ ਲੱਗਾ ਹੈ। ਇਸ ਸਮੇਂ ਦੌਰਾਨ ਇਹ ਤੁਹਾਡੇ ਲਈ ਰਾਹਤ ਦੀ ਖ਼ਬਰ ਹੋ ਸਕਦੀ ਹੈ। ਜੇ ਤੁਹਾਡੇ ਕੋਲ ਆਪਣੇ ਬਜ਼ੁਰਗਾਂ ਜਾਂ ਤੁਹਾਡੇ ਆਪਣੇ ਵਲੋਂ ਇਕੱਠੇ ਕੀਤੇ ਹੋਏ ਇਹ ਪੁਰਾਣੇ ਸਿੱਕੇ ਜਾਂ ਨੋਟ ਰੱਖੇ ਹੋਏ ਹਨ ਤਾਂ ਤੁਹਾਨੂੰ ਲੱਖਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਹ ਪੁਰਾਣੀ ਕਰੰਸੀ ਤੁਹਾਨੂੰ ਲੱਖਪਤੀ ਬਣਾ ਸਕਦੀ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕੋਰੋਨਾ ਪੀਰੀਅਡ ਵਿਚ ਇਨ੍ਹਾਂ ਪੁਰਾਣੇ ਸਿੱਕਿਆਂ ਅਤੇ ਨੋਟਾਂ ਤੋਂ ਕਿਵੇਂ ਕਮਾਈ ਕਰ ਸਕਦੇ ਹੋ। ਤੁਸੀਂ ਆਪਣੇ ਪੁਰਾਣੇ ਸਿੱਕਿਆਂ ਅਤੇ ਨੋਟਾਂ ਦੁਆਰਾ ਘਰ ਬੈਠੇ ਪੈਸਾ ਕਮਾ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਲੱਖਾਂ ਰੁਪਏ ਕਮਾ ਸਕਦੇ ਹੋ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਪੁਰਾਣੀ ਜਾਂ ਦੁਰਲੱਭ ਮੁਦਰਾ ਦਾ ਸੰਗ੍ਰਹਿ

ਆਪਣੇ ਕੋਲ ਰੱਖੇ ਪੁਰਾਣੇ 1, 5 ਅਤੇ 10 ਰੁਪਏ ਦੇ ਨੋਟਾਂ ਨੂੰ ਚੈੱਕ ਕਰੋ। ਇਹ ਨੋਟ ਹੁਣ ਪ੍ਰਚਲਿਤ ਨਹੀਂ ਹੋਣਗੇ, ਪਰ ਇਹ ਤੁਹਾਨੂੰ ਬਹੁਤ ਲਾਭ ਪਹੁੰਚਾ ਸਕਦੇ ਹਨ। ਇਹ ਪੁਰਾਣੇ ਨੋਟ ਅਤੇ ਸਿੱਕੇ ਤੁਹਾਡੀ ਦਾਦੀ ਜਾਂ ਨਾਨੀ ਦੇ ਪਰਸ ਵਿਚ ਵੀ ਪਏ ਹੋ ਸਕਦੇ ਹਨ। ਤੁਸੀਂ ਇਨ੍ਹਾਂ ਪੁਰਾਣੇ ਨੋਟਾਂ ਨੂੰ ਆਨਲਾਈਨ ਪਲੇਟਫਾਰਮ ਪੁਰਾਤਨ ਚੀਜ਼ਾਂ(antiques) ਅਤੇ (collectables) ਤੇ ਵੇਚ ਸਕਦੇ ਹੋ।

1 ਰੁਪਏ ਦੇ ਨੋਟ ਤੋਂ ਕਮਾ ਸਕਦੇ ਹੋ 45 ਹਜ਼ਾਰ ਰੁਪਏ 

ਜੇ ਤੁਹਾਡੇ ਕੋਲ ਮੌਜੂਦ 1 ਰੁਪਿਆ ਦਾ ਨੋਟ ਸਾਲ 1957 ਦਾ ਹੈ ਅਤੇ ਇਸ ਵਿਚ ਗਵਰਨਰ ਐਚ.ਐਮ. ਪਟੇਲ ਦੁਆਰਾ ਹਸਤਾਖਰ ਕੀਤਾ ਗਿਆ ਹੈ, ਤਾਂ ਤੁਸੀਂ ਇਸਨੂੰ ਆਨਲਾਈਨ ਵੇਚ ਸਕਦੇ ਹੋ। ਇਸਦਾ ਸੀਰੀਅਲ ਨੰਬਰ 123456 ਹੈ। ਇਹ ਨੋਟ 45000 ਰੁਪਏ ਵਿਚ ਵਿਕ ਰਹੇ ਹਨ। ਤੁਸੀਂ ਇਨ੍ਹਾਂ ਨੋਟਾਂ ਨੂੰ Coinbazzar ਦੀ ਵੈੱਬਸਾਈਟ 'ਤੇ ਵੀ ਵੇਚ ਸਕਦੇ ਹੋ।

5 ਰੁਪਏ ਦੇ ਨੋਟ 'ਤੇ  ਮਿਲਣਗੇ 30 ਹਜ਼ਾਰ ਰੁਪਏ

ਜੇ ਤੁਹਾਡੇ ਕੋਲ 5 ਰੁਪਏ ਦਾ ਪੁਰਾਣਾ ਨੋਟ ਹੈ ਤਾਂ ਤੁਸੀਂ ਇਸ ਨੂੰ ਵੇਚ ਕੇ ਚੰਗੀ ਰਕਮ ਕਮਾ ਸਕਦੇ ਹੋ। 5 ਰੁਪਏ ਦਾ ਟਰੈਕਟਰ ਦੀ ਫੋਟੋ ਵਾਲਾ ਨੋਟ ਜਿਸ ਦਾ ਨੰਬਰ 786 ਹੈ ਇਸ ਦੇ ਬਦਲੇ 30000 ਰੁਪਏ ਮਿਲ ਸਕਦੇ ਹਨ। ਇਹ ਨੋਟ ਕਾਫ਼ੀ ਦੁਰਲੱਭ ਮੰਨਿਆ ਜਾਂਦਾ ਹੈ। ਜੇ ਤੁਹਾਡੇ ਕੋਲ ਵੀ ਅਜਿਹਾ ਕੋਈ ਨੋਟ ਹੈ ਤਾਂ ਤੁਸੀਂ ਹਜ਼ਾਰਾਂ ਰੁਪਏ ਕਮਾ ਸਕਦੇ ਹੋ। ਤੁਸੀਂ ਇਨ੍ਹਾਂ ਨੋਟਾਂ ਨੂੰ Coinbazzar ਦੀ ਵੈਬਸਾਈਟ 'ਤੇ ਵੀ ਵੇਚ ਸਕਦੇ ਹੋ।

10 ਰੁਪਏ ਦੇ ਨੋਟ 'ਤੇ ਮਿਲਣਗੇ 25 ਹਜ਼ਾਰ 

ਜੇ ਤੁਹਾਡੇ ਕੋਲ 10 ਰੁਪਏ ਦਾ ਇਹ ਨੋਟ ਹੈ ਜਿਸ 'ਤੇ ਅਸ਼ੋਕਾ ਪਿੱਲਰ ਬਣਿਆ ਹੈ, ਤਾਂ ਤੁਸੀਂ ਇਸ ਤੋਂ ਕਮਾਈ ਕਰ ਸਕਦੇ ਹੋ। 1943 ਵਿਚ ਬ੍ਰਿਟਿਸ਼ ਰਾਜ ਦੇ ਸਮੇਂ ਇਸ ਤਰ੍ਹਾਂ ਦੇ ਦਸ ਰੁਪਏ ਦੇ ਨੋਟ ਆਏ ਸਨ ਅਤੇ ਇਨ੍ਹਾਂ ਨੋਟਾਂ ਵਿਚ ਸੀ ਡੀ ਦੇਸ਼ਮੁਖ ਦੇ ਦਸਤਖ਼ਤ ਕੀਤੇ ਹਨ। ਇਸ ਨੋਟ ਦੇ ਬਦਲੇ ਵਿਚ ਤੁਸੀਂ 20-25 ਹਜ਼ਾਰ ਰੁਪਏ ਪ੍ਰਾਪਤ ਕਰ ਸਕਦੇ ਹੋ। ਭਾਵ ਜੇ ਤੁਹਾਡੇ ਕੋਲ ਇਹ ਤਿੰਨ ਕਿਸਮਾਂ ਦੇ ਨੋਟ ਹਨ, ਤਾਂ ਤੁਸੀਂ ਆਸਾਨੀ ਨਾਲ ਇਕ ਲੱਖ ਰੁਪਏ ਤਕ ਦੀ ਕਮਾਈ ਕਰ ਸਕਦੇ ਹੋ।

ਇਹ ਵੀ ਪੜ੍ਹੋ : ਬਾਜ਼ਾਰ ’ਚ ਗਹਿਣੇ ਵੇਚਣ ਵਾਲੇ ਲੋਕਾਂ ਦੀ ਭੀੜ, ਖ਼ਰੀਦਣ ਵਾਲਿਆਂ ਤੋਂ ਜ਼ਿਆਦਾ ਵੇਚਣ ਵਾਲਿਆਂ ਕਾਰਨ ਵਧੀ ਹਲਚਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News