ICICI ਪਰੂਡੈਂਸ਼ੀਅਲ AMC ਦਾ IPO 12 ਦਸੰਬਰ ਨੂੰ ਖੁੱਲ੍ਹੇਗਾ
Monday, Dec 08, 2025 - 06:47 PM (IST)
ਨਵੀਂ ਦਿੱਲੀ (ਭਾਸ਼ਾ) - ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਹਾਇਕ ਕੰਪਨੀ ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਐਸੈੱਟ ਮੈਨੇਜਮੈਂਟ ਕੰਪਨੀ (ਏ. ਐੱਮ. ਸੀ.) ਨੇ ਆਪਣੇ ਅਗਲੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ 2061 ਤੋਂ 2165 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਦਾਇਰਾ ਤੈਅ ਕੀਤਾ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਇਸ ਨਾਲ ਕੰਪਨੀ ਦਾ ਮੁਲਾਂਕਣ 1.07 ਲੱਖ ਕਰੋੜ ਰੁਪਏ (ਕਰੀਬ 11.86 ਅਰਬ ਡਾਲਰ) ਮੰਨਿਆ ਗਿਆ ਹੈ। ਕੰਪਨੀ ਨੇ ਕਿਹਾ ਕਿ 10,602 ਕਰੋੜ ਰੁਪਏ ਦਾ ਆਈ. ਪੀ. ਓ. ਬੋਲੀ ਲਈ 12 ਦਸੰਬਰ ਨੂੰ ਖੁੱਲ੍ਹੇਗਾ ਅਤੇ 16 ਦਸੰਬਰ ਨੂੰ ਬੰਦ ਹੋਵੇਗਾ। ਵੱਡੇ (ਐਂਕਰ) ਨਿਵੇਸ਼ਕ 11 ਦਸੰਬਰ ਨੂੰ ਬੋਲੀ ਲਾ ਸਕਦੇ ਹਨ। ਇਹ ਇਸ਼ੂ ਪੂਰੀ ਤਰ੍ਹਾਂ ਨਾਲ ਪ੍ਰਮੋਟਰ ਦੁਆਰਾ 4.89 ਕਰੋੜ ਤੋਂ ਵੱਧ ਸ਼ੇਅਰ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ’ਤੇ ਆਧਾਰਿਤ ਹੈ। ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਏ. ਐੱਮ. ਸੀ. ਦਾ ਸ਼ੇਅਰ 19 ਦਸੰਬਰ ਨੂੰ ਬਾਜ਼ਾਰ ’ਚ ਸੂਚੀਬੱਧ ਹੋ ਸਕਦਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
