ਦੁਨੀਆ ਭਰ ਦੇ ਦੇਸ਼ਾਂ ''ਚ ਸੋਨਾ ਖਰੀਦਣ ਦੀ ਲੱਗੀ ਹੋੜ, ਜਾਣੋ ਭਾਰਤ ਕੋਲ ਕਿੰਨਾ ਹੈ ਗੋਲਡ
Saturday, May 31, 2025 - 12:03 PM (IST)

ਬਿਜ਼ਨਸ ਡੈਸਕ : ਸੋਨਾ ਹੁਣ ਸਿਰਫ਼ ਗਹਿਣਿਆਂ ਦੀ ਚਮਕ ਨਹੀਂ ਰਹਿ ਗਿਆ। ਇਹ ਅੱਜ ਦੀਆਂ ਆਰਥਿਕ ਨੀਤੀਆਂ ਦੀ ਮਜਬੂਤ ਨੀਵ ਬਣ ਚੁੱਕਾ ਹੈ। ਭਾਰਤ ਸਣੇ ਦੁਨੀਆ ਭਰ ਦੇ ਦੇਸ਼ ਆਪਣੇ ਗੋਲਡ ਰਿਜ਼ਰਵ ਵਧਾ ਰਹੇ ਹਨ ਤਾਂ ਜੋ ਗਲੋਬਲ ਤਣਾਅ, ਯੁੱਧਾਂ ਅਤੇ ਮੰਦੀਆਂ ਦੇ ਦੌਰ ਵਿੱਚ ਆਪਣੀ ਆਰਥਿਕਤਾ ਨੂੰ ਸੁਰੱਖਿਅਤ ਰੱਖ ਸਕਣ।
ਭਾਰਤੀ ਰਿਜ਼ਰਵ ਬੈਂਕ ਦੀ ਹਾਲੀਆ ਰਿਪੋਰਟ ਅਨੁਸਾਰ 31 ਮਾਰਚ 2025 ਤੱਕ ਦੇਸ਼ ਕੋਲ 879.58 ਟਨ ਸੋਨਾ ਇਕੱਠਾ ਹੋ ਚੁੱਕਾ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 57.58 ਟਨ ਵੱਧ ਹੈ। ਨਿਰੰਤਰ ਵਧ ਰਹੀ ਕੀਮਤ ਕਾਰਨ ਇਸ ਰਿਜ਼ਰਵ ਦੀ ਮੱਲਤਾ 'ਚ ਵੀ 57% ਦਾ ਉਛਾਲ ਆਇਆ ਹੈ।
ਚੀਨ ਵੀ ਇਸ ਦੌੜ 'ਚ ਪਿੱਛੇ ਨਹੀਂ। ਸਿਰਫ਼ 2025 ਦੇ ਦੋ ਮਹੀਨਿਆਂ ਵਿੱਚ ਚੀਨ ਨੇ 10 ਟਨ ਸੋਨੇ ਦੀ ਖਰੀਦ ਕੀਤੀ, ਜਿਸ ਨਾਲ ਉਹਦਾ ਕੁੱਲ ਗੋਲਡ ਰਿਜ਼ਰਵ 2,290 ਟਨ ਤੋਂ ਵੱਧ ਹੋ ਗਿਆ ਹੈ। ਇਹ ਚੀਨ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਲਗਭਗ 6% ਹੈ। ਸੋਨੇ 'ਤੇ ਇਹ ਭਰੋਸਾ ਸਿਰਫ਼ ਭਾਰਤ ਜਾਂ ਚੀਨ ਦੀ ਗੱਲ ਨਹੀਂ। ਅਮਰੀਕਾ ਕੋਲ 8,133.5 ਟਨ ਤੇ ਜਰਮਨੀ ਕੋਲ ਲਗਭਗ 3,500 ਟਨ ਸੋਨਾ ਮੌਜੂਦ ਹੈ। ਇਹ ਦਰਸਾਉਂਦਾ ਹੈ ਕਿ ਜਿੱਥੇ ਵਿਦੇਸ਼ੀ ਕਰੰਸੀਆਂ ਹਿਲਦੀਆਂ ਰਹਿੰਦੀਆਂ ਨੇ, ਉੱਥੇ ਸੋਨਾ ਇੱਕ ਐਸਾ ਸਾਧਨ ਬਣ ਗਿਆ ਹੈ ਜਿਸ ਨੂੰ ਹਰ ਦੌਰ ਵਿੱਚ ਸੁਰੱਖਿਅਤ ਅਤੇ ਭਰੋਸੇਯੋਗ ਮੰਨਿਆ ਜਾਂਦਾ ਹੈ।ਸੋਨੇ ਵਿੱਚ ਵਧੇਰੇ ਉਤਾਰ-ਚੜ੍ਹਾਅ ਨਹੀਂ ਹੁੰਦੇ ਅਤੇ ਜੇ ਕਦੇ ਹੋਣ ਵੀ ਤਾਂ ਉਹ ਛੇਤੀ ਕਵਰ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਸਰਕਾਰਾਂ ਨੇ ਸੋਨੇ ਨੂੰ ਸਿਰਫ਼ ਇਨਵੈਸਟਮੈਂਟ ਨਹੀਂ, ਸਗੋਂ ਅਰਥਵਿਵਸਥਾ ਦੀ ਡੂੰਘੀ ਸਾਂਭ ਵਜੋਂ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਹੈ। ਦਿਨ-ਬ-ਦਿਨ ਬਦਲ ਰਹੇ ਦੁਨੀਆਈ ਹਾਲਾਤਾਂ 'ਚ ਜਦੋਂ ਹਰ ਚੀਜ਼ ਅਨਿਸ਼ਚਿਤ ਹੋਵੇ ਤਾਂ ਸੋਨਾ ਹੀ ਉਹ ਪੱਥਰ ਬਣ ਜਾਂਦਾ ਹੈ, ਜਿਸ ਉੱਤੇ ਅਰਥਕ ਨੀਵ ਪੱਕੀ ਹੋ ਸਕਦੀ ਹੈ।
ਇਹ ਵੀ ਪੜ੍ਹੋ...ਸਰਕਾਰੀ ਕਰਮਚਾਰੀਆਂ ਲਈ GOOD NEWS, ਸੇਵਾਮੁਕਤ ਹੋਣ ਵਾਲਿਆਂ ਲਈ ਪੈਨਸ਼ਨ 'ਚ ਭਾਰੀ ਵਾਧਾ
ਜ਼ਿਕਰਯੋਗ ਹੈ ਕਿ ਗੋਲਡ ਨਾਲ ਸਬੰਧੀ ਇਕ ਸਪੇਨੀ ਵੈੱਬ ਸੀਰੀਜ਼ "ਮਨੀ ਹਿਸਟ" (Money Heist) ਹੈ, ਜਿਸ ਜਿਸ ਨੇ ਸਿਰਫ਼ ਮਨੋਰੰਜਨ ਨਹੀਂ ਕੀਤਾ, ਸਗੋਂ ਦਰਸ਼ਕਾਂ ਨੂੰ ਇੱਕ ਅਜਿਹੀ ਕਲਪਨਾਤਮਕ ਲੁੱਟ ਦੀ ਕਹਾਣੀ ਦਿਖਾਈ ਜਿਸਦਾ ਦੇਸ਼ ਦੀ ਅਰਥਵਿਵਸਥਾ ਅਤੇ ਰਾਜਨੀਤਿਕ ਪ੍ਰਣਾਲੀ 'ਤੇ ਗਹਿਰਾ ਪ੍ਰਭਾਵ ਪੈਂਦਾ ਹੈ।
ਆਰਥਿਕ ਹਲਚਲ
ਸੀਰੀਜ਼ ਦੇ ਪਿਛਲੇ ਹਿੱਸਿਆਂ 'ਚ ਗੈਂਗ ਸਪੇਨ ਦੇ ਕੇਂਦਰੀ ਬੈਂਕ 'ਚੋਂ ਸੋਨਾ ਲੁੱਟਦੀ ਹੈ। ਸੋਨਾ ਦੇਸ਼ ਦੀ ਮੂਲ ਆਰਥਿਕਤਾ ਦਾ ਸਹਾਰਾ ਹੁੰਦਾ ਹੈ। ਜਦੋਂ ਇਹ ਸੋਨਾ ਹਟ ਜਾਂਦਾ ਹੈ ਤਾਂ ਸਟੇਟ ਦੇ ਰਿਜ਼ਰਵ ਖਤਰੇ 'ਚ ਆ ਜਾਂਦੇ ਹਨ।
ਵਿਦੇਸ਼ੀ ਰਿਸ਼ਤਿਆਂ ਤੇ ਵਿਦੇਸ਼ ਨੀਤੀ ਉੱਤੇ ਅਸਰ
ਜਦ ਇੱਕ ਦੇਸ਼ ਦੀ ਰਾਸ਼ਟਰੀ ਸੰਪਤੀ (ਸੋਨਾ) ਉੱਤੇ ਹਮਲਾ ਹੁੰਦਾ ਹੈ, ਤਾਂ ਇਹ ਸਿਰਫ਼ ਅੰਦਰੂਨੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਸਤਰ ਤੇ ਵੀ ਇਮੈਜ ਨੂੰ ਨੁਕਸਾਨ ਪਹੁੰਚਾਉਂਦਾ ਹੈ। ਮੰਦੀ ਦੀ ਆਸ਼ੰਕਾ, ਨਿਵੇਸ਼ਕਾਂ ਦੀ ਭਰੋਸੇ ਦੀ ਕਮੀ ਆ ਜਾਂਦੀ ਹੈ।
ਕਲਪਨਾਤਮਕ ਹਕੀਕਤ ਤੋਂ ਬਾਹਰ ਵੀ ਚਰਚਾ
Money Heist ਦੇ ਬਾਅਦ ਅਸਲੀ ਜ਼ਿੰਦਗੀ 'ਚ ਵੀ ਕਈ ਵਾਰ ਲੋਕਾਂ ਨੇ ਨਕਾਬ, ਰੈੱਡ ਜੰਪਸੂਟ ਅਤੇ 'ਬੈਲਾ ਚਾਉ' ਦੇ ਰਾਹੀਂ ਰਾਜਨੀਤਕ ਪ੍ਰੋਟੈਸਟ ਕੀਤੇ। ਇਹ ਸਾਬਤ ਕਰਦਾ ਹੈ ਕਿ ਕਲਪਨਾਤਮਕ ਲੁੱਟ ਨੇ ਲੋਕਾਂ ਦੇ ਮਨ 'ਚ ਵੱਡਾ ਪ੍ਰਭਾਵ ਛੱਡਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8