ਫਿਰ ਵਧੀਆ ਸੋਨੇ-ਚਾਂਦੀ ਦੀਆਂ ਕੀਮਤਾਂ, ਪਰ ਖਰੀਦਣ ਦਾ ਅਜੇ ਵੀ ਹੈ ਸੁਨਹਿਰੀ ਮੌਕਾ!

Thursday, Nov 26, 2020 - 01:48 PM (IST)

ਫਿਰ ਵਧੀਆ ਸੋਨੇ-ਚਾਂਦੀ ਦੀਆਂ ਕੀਮਤਾਂ, ਪਰ ਖਰੀਦਣ ਦਾ ਅਜੇ ਵੀ ਹੈ ਸੁਨਹਿਰੀ ਮੌਕਾ!

ਨਵੀਂ ਦਿੱਲੀ — ਕੁਝ ਦਿਨਾਂ ਤੋਂ ਗਿਰਾਵਟ ਦਾ ਸਾਹਮਣਾ ਕਰ ਰਿਹਾ ਸੋਨਾ ਅੱਜ ਤੇਜ਼ੀ ਨਾਲ ਖੁੱਲ੍ਹਿਆ ਹੈ। ਹਾਲਾਂਕਿ ਇਹ ਤੇਜ਼ੀ ਮਾਮੂਲੀ ਹੀ ਰਹੀ, ਪਰ ਕਾਰੋਬਾਰ ਦੇ ਨਾਲ ਲਗਾਤਰ ਵਧਦੀ ਹੀ ਚਲੀ ਗਈ। ਬੁੱਧਵਾਰ ਨੂੰ ਸੋਨਾ 48,513 ਰੁਪਏ ਪ੍ਰਤੀ ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਅੱਜ ਸੋਨਾ 11 ਰੁਪਏ ਦੇ ਮਾਮੂਲੀ ਵਾਧੇ ਨਾਲ 48,524 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਨੇ 48,524 ਰੁਪਏ ਪ੍ਰਤੀ 10 ਗ੍ਰਾਮ ਦਾ ਘੱਟੋ-ਘੱਟ ਪੱਧਰ ਅਤੇ 48,648 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚ ਪੱਧਰ ਛੋਹ ਲਿਆ। ਸੋਨਾ ਹੁਣ ਤੱਕ ਆਪਣੇ ਆਲਟਾਈਮ ਹਾਈ ਦੇ ਕਰੀਬ 7700 ਰੁਪਏ ਤੱਕ ਡਿੱਗ ਚੁੱਕਾ ਹੈ। 

ਕੱਲ੍ਹ ਵੀ ਵਾਇਦਾ ਬਾਜ਼ਾਰ ਵਿਚ ਡਿੱਗਾ ਸੀ ਸੋਨਾ

ਸਪਾਟ ਦੀ ਕਮਜ਼ੋਰ ਮੰਗ ਕਾਰਨ ਵਪਾਰੀਆਂ ਨੇ ਆਪਣੇ ਸੌਦੇ ਨੂੰ ਘਟਾ ਦਿੱਤਾ, ਜਿਸ ਕਾਰਨ ਸੋਨਾ 0.11 ਪ੍ਰਤੀਸ਼ਤ ਦੀ ਗਿਰਾਵਟ ਨਾਲ 48,531 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਮਲਟੀ ਕਮੋਡਿਟੀ ਐਕਸਚੇਂਜ 'ਤੇ ਦਸੰਬਰ ਮਹੀਨੇ 'ਚ ਡਿਲਿਵਰੀ ਵਾਲੇ ਸੋਨੇ ਵਾਅਦੇ ਦੀਆਂ ਕੀਮਤਾਂ 54 ਰੁਪਏ ਭਾਵ 0.11 ਫੀਸਦੀ ਦੀ ਗਿਰਾਵਟ ਨਾਲ 48,531 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ। ਇਸ ਨੇ 4,346 ਲਾਟ ਲਈ ਵਪਾਰ ਕੀਤਾ। ਅੰਤਰਰਾਸ਼ਟਰੀ ਬਾਜ਼ਾਰ ਨਿਊਯਾਰਕ ਵਿਚ ਸੋਨਾ 0.10 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,809.10 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਸਰਾਫਾ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ

ਗਲੋਬਲ ਬਾਜ਼ਾਰ ਵਿਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਸੁਧਾਰ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਬੁਲਿਅਨ ਮਾਰਕੀਟ ਵਿਚ ਸੋਨੇ ਦੀ ਕੀਮਤ 45 ਰੁਪਏ ਚੜ੍ਹ ਕੇ 48,273 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀ ਕੀਮਤ 48,228 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 407 ਰੁਪਏ ਦੀ ਤੇਜ਼ੀ ਨਾਲ 59,380 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਸੈਸ਼ਨ ਵਿਚ ਇਸ ਦੀ ਬੰਦ ਕੀਮਤ 58,973 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਚੜ੍ਹ ਕੇ 1,812 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ ਤਕਰੀਬਨ 23.34 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਐਚਡੀਐਫਸੀ ਸਿਕਿਓਰਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ“ਸੋਨੇ ਆਪਣੇ ਸਵੇਰ ਦੇ ਨੁਕਸਾਨ ਤੋਂ ਬਾਅਦ ਸੰਭਲ ਗਿਆ ਹੈ। ਕੋਵਿਡ -19 ਟੀਕੇ ਦੇ ਸੰਦਰਭ ਵਿਚ ਹੋਈ ਤਰੱਕੀ ਦੇ ਰੂਪ ਵਿਚ ਸੋਨੇ ਦੀਆਂ ਕੀਮਤਾਂ ਚੜ੍ਹ ਗਈਆਂ ਅਤੇ ਜੋਅ ਬਿਡੇਨ ਦੁਆਰਾ ਅਮਰੀਕੀ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਦੀ ਤਿਆਰੀ ਵਿਚ ਇਕ ਉਤਸ਼ਾਹ ਪੈਕੇਜ ਦੀ ਉਮੀਦ 'ਚ ਕੀਮਤਾਂ 'ਚ ਸੁਧਾਰ ਹੋਇਆ ਹੈ।'

ਆਲ ਟਾਈਮ ਸੋਨਾ ਅਤੇ ਚਾਂਦੀ 

7 ਅਗਸਤ 2020, ਉਹ ਦਿਨ ਸੀ ਜਦੋਂ ਸੋਨੇ ਅਤੇ ਚਾਂਦੀ ਨੇ ਇਕ ਨਵਾਂ ਰਿਕਾਰਡ ਬਣਾਇਆ। ਸੋਨੇ ਅਤੇ ਚਾਂਦੀ ਦੋਵਾਂ ਨੇ ਆਪਣੇ ਸਰਬੋਤਮ ਸਿਖਰਾਂ ਨੂੰ ਛੋਹ ਲਿਆ। 7 ਅਗਸਤ ਨੂੰ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਹੁਣ ਤਕ ਸੋਨਾ ਲਗਭਗ 7700 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਵਿਚ ਆਇਆ ਹੈ, ਜਦੋਂਕਿ ਚਾਂਦੀ ਵਿਚ ਤਕਰੀਬਨ 17 ਹਜ਼ਾਰ ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਗਿਰਾਵਟ ਆਈ ਹੈ।


author

Harinder Kaur

Content Editor

Related News