ਅਮਰੀਕੀ ਫੇਡਰਲ ਰਿਜ਼ਰਵ ਨੇ ਲਗਾਤਾਰ ਦੂਜੇ ਮਹੀਨੇ ਨੀਤੀਗਤ ਵਿਆਜ਼ ਦਰ ਵਧਾਈ

05/05/2022 11:46:09 AM

ਵਾਸ਼ਿੰਗਟਨ- ਅਮਰੀਕੀ ਫੇਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਆਪਣੀ ਨੀਤੀਗਤ ਵਿਆਜ਼ ਦਰ 'ਚ ਅੱਧਾ ਫੀਸਦੀ ਵਾਧਾ ਕਰ ਦਿੱਤਾ। ਇਹ ਨਿਰਮਾਣ ਦੇਸ਼ 'ਚ ਮੁਦਰਾਸਫੀਤੀ ਦੇ ਬਹੁਤ ਜ਼ਿਆਦਾ ਦਬਾਅ ਤੋਂ ਨਿਪਟਣ ਲਈ ਕੀਤਾ ਗਿਆ ਹੈ। 
ਮਾਰਚ 'ਚ ਇਥੇ ਖੁਦਰਾ ਮੁਦਰਾਸਫੀਤੀ 5.2 ਫੀਸਦੀ ਪਹੁੰਚ ਗਈ ਸੀ, ਜਦਕਿ ਫੇਡਰਲ ਰਿਜ਼ਰਵ ਨੂੰ ਇਸ ਨੂੰ 2 ਫੀਸਦੀ ਤੱਕ ਸੀਮਿਤ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲੇ ਮਾਰਚ ਮਹੀਨੇ 'ਚ ਫੇਡਰਲ ਰਿਜ਼ਰਵ ਦੀ ਖੁੱਲ੍ਹੀ ਬਾਜ਼ਾਰ ਸਬੰਧੀ ਕਮੇਟੀ ਨੇ ਨੀਤੀਗਤ ਵਿਆਜ਼ ਦਰ 'ਚ ਚੌਥਾਈ ਫੀਸਦੀ ਦਾ ਵਾਧਾ ਕੀਤਾ ਸੀ। 
ਫੇਡਰਲ ਰਿਜ਼ਰਵ ਦੀ ਇਸ ਕਮੇਟੀ ਦੀ ਦੋ ਦਿਨ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਜਾਰੀ ਬਿਆਨ 'ਚ ਨੀਤੀਗਤ ਦਰ ਨੂੰ 0.75 ਫੀਸਦੀ ਤੋਂ ਇਕ ਫੀਸਦੀ ਰੱਖਣ ਦਾ ਟੀਚਾ ਰੱਖਿਆ ਗਿਆ ਹੈ। ਫੇਡਰਲ ਰਿਜ਼ਰਵ ਨੇ 2006 ਤੋਂ ਬਾਅਦ ਪਹਿਲੀ ਵਾਰ ਲਗਾਤਾਰ ਦੂਜੇ ਮਹੀਨੇ ਨੀਤੀਗਤ ਵਿਆਜ਼ ਦਰ ਵਧਾਈ ਹੈ ਅਤੇ ਸਾਲ 2000 ਤੋਂ ਬਾਅਦ ਪਹਿਲੀ ਵਾਰ ਇਸ ਨੇ ਇਕ ਵਾਰ 'ਚ ਇੰਨਾ ਵੱਡਾ ਵਾਧਾ ਕਰਦੇ ਹੋਏ ਨੀਤੀਗਤ ਵਿਆਜ਼ ਦਰ 'ਚ ਅੱਧਾ ਫੀਸਦੀ ਦਾ ਵਾਧਾ ਕੀਤਾ ਹੈ।
ਫੇਡਰਲ ਰਿਜ਼ਰਵ ਦੇ ਪ੍ਰਧਾਨ ਜੇਰੋਮ ਪਾਵੇਲ ਨੇ ਆਉਣ ਵਾਲੇ ਸਮੇਂ 'ਚ ਨੀਤੀਗਤ ਦਰ 'ਚ ਹੋਰ ਵਾਧਾ ਕਰਨ ਦਾ ਸੰਕੇਤ ਦਿੱਤਾ ਹੈ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੰਬਰ-ਦਸਬੰਰ ਤੱਕ ਨੀਤੀਗਤ ਵਿਆਜ਼ ਦਰ 2.5 ਤੋਂ 2.75 ਫੀਸਦੀ ਤੱਕ ਜਾ ਸਕਦੀ ਹੈ। ਪਾਵੇਲ ਨੇ ਕਿਹਾ ਹੈ ਕਿ ਫੇਡਰਲ ਰਿਜ਼ਰਵ ਦੇ ਕੋਲ ਮੁੱਲ ਸਥਿਰਤਾ ਨੂੰ ਬਹਾਲ ਕਰਨ ਲਈ ਜ਼ਰੂਰੀ ਔਜ਼ਾਰ ਅਤੇ ਸੰਕਲਪ ਸ਼ਕਤੀ ਦੋਵੇਂ ਹੀ ਹਨ।


Aarti dhillon

Content Editor

Related News