ਸਤੰਬਰ-ਦਸੰਬਰ 2019 ''ਚ 7.5 ਫੀਸਦੀ ਤੱਕ ਪਹੁੰਚੀ ਬੇਰੋਜ਼ਗਾਰੀ ਦੀ ਦਰ

01/22/2020 10:42:14 AM

ਨਵੀਂ ਦਿੱਲੀ — ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ(CMIE) ਦੀ ਰਿਪੋਰਟ ਦੇ ਮੁਤਾਬਕ ਸਤੰਬਰ ਤੋਂ ਦਸੰਬਰ 2019 ਦੇ ਚਾਰ ਮਹੀਨਿਆਂ 'ਚ ਬੇਰੋਜ਼ਗਾਰੀ ਦੀ ਦਰ 7.5 ਫੀਸਦੀ ਤੱਕ ਪਹੁੰਚ ਗਈ ਹੈ। ਇੰਨਾ ਹੀ ਨਹੀਂ ਉੱਚ ਸਿੱਖਿਅਤ ਲੋਕਾਂ ਦੀ ਬੇਰੋਜ਼ਗਾਰੀ ਦਰ ਵਧ ਕੇ 60 ਫੀਸਦੀ ਤੱਕ ਪਹੁੰਚ ਗਈ ਹੈ।

ਗ੍ਰੇਜੂਏਟਸ ਲਈ ਬੁਰਾ ਸਾਲ

ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਗ੍ਰੈਜੁਏਟਸ ਲਈ ਪਿਛਲਾ ਸਾਲ ਕਾਫੀ ਖਰਾਬ ਰਿਹਾ ਹੈ। CMIE ਇਕ ਨਿੱਜੀ ਥਿੰਕ ਟੈਂਕ ਹੈ, ਜਿਸਦੇ ਸਰਵੇਖਣ ਅਤੇ ਅੰਕੜਿਆਂ ਨੂੰ ਕਾਫੀ ਭਰੋਸੇਯੋਗ ਮੰਨਿਆ ਜਾਂਦਾ ਹੈ। CMIE ਦੀ ਰਿਪੋਰਟ ਵਿਚ ਕਿਹਾ ਗਿਆ ਹੈ 'ਮਈ-ਅਗਸਤ 2017 ਦੇ ਲਗਾਤਾਰ ਸੱਤਵੀਂ ਵਾਰ ਬੇਰੋਜ਼ਗਾਰੀ ਵਧੀ ਹੈ। ਮਈ-ਅਗਸਤ 2017 'ਚ ਬੇਰੋਜ਼ਗਾਰੀ ਦੀ ਦਰ 3.8 ਫੀਸਦੀ ਸੀ।'

ਇਨ੍ਹਾਂ ਇਲਾਕਿਆਂ 'ਚ ਬੇਰੋਜ਼ਗਾਰੀ ਦੀ ਦਰ ਵਧੀ

ਸਰਵੇਖਣ ਅਨੁਸਾਰ ਦਿਹਾਤੀ ਭਾਰਤ ਦੇ ਮੁਕਾਬਲੇ ਸ਼ਹਿਰੀ ਭਾਰਤ ਵਿਚ ਬੇਰੋਜ਼ਗਾਰੀ ਦੀ ਦਰ ਜ਼ਿਆਦਾ ਹੈ। ਸ਼ਹਿਰੀ ਭਾਰਤ 'ਚ ਇਸ ਦੌਰਾਨ ਬੇਰੋਜ਼ਗਾਰੀ ਦੀ ਦਰ 9 ਫੀਸਦੀ ਪਹੁੰਚ ਗਈ। ਯਾਨੀ ਕਿ ਸ਼ਹਿਰਾਂ ਵਿਚ ਬੇਰੋਜ਼ਗਾਰੀ ਰਾਸ਼ਟਰੀ ਔਸਤ ਤੋਂ ਵੀ ਜ਼ਿਆਦਾ ਹੈ। ਦਿਹਾਤੀ ਭਾਰਤ ਵਿਚ ਇਸ ਦੌਰਾਨ ਬੇਰੋਜ਼ਗਾਰੀ 6.8 ਫੀਸਦੀ ਰਹੀ। ਇਹ ਹਾਲ ਉਸ ਸਮੇਂ ਹੈ ਜਦੋਂ ਕੁੱਲ ਬੇਰੋਜ਼ਗਾਰੀ 'ਚ ਕਰੀਬ 66 ਫੀਸਦੀ ਹਿੱਸਾ ਪੇਂਡੂ ਭਾਰਤ ਦਾ ਹੁੰਦਾ ਹੈ।
 


Related News