30 ਨਵੰਬਰ ਨੂੰ ਖੁਲ੍ਹੇਗਾ ਇਸ ਸਾਲ ਦਾ ਤੀਜਾ ਸਭ ਤੋਂ ਵੱਡਾ IPO , ਜਾਣੋ ਇਸ਼ੂ ਪ੍ਰਾਈਸ

Wednesday, Nov 24, 2021 - 04:56 PM (IST)

30 ਨਵੰਬਰ ਨੂੰ ਖੁਲ੍ਹੇਗਾ ਇਸ ਸਾਲ ਦਾ ਤੀਜਾ ਸਭ ਤੋਂ ਵੱਡਾ IPO , ਜਾਣੋ ਇਸ਼ੂ ਪ੍ਰਾਈਸ

ਮੁੰਬਈ - ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਦਾ ਆਈਪੀਓ 30 ਨਵੰਬਰ ਨੂੰ ਖੁੱਲ੍ਹੇਗਾ। ਇਹ 2 ਦਸੰਬਰ ਨੂੰ ਬੰਦ ਹੋਵੇਗਾ ਅਤੇ ਇਸ ਦੇ ਸ਼ੇਅਰ 10 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਣਗੇ। ਇਸ ਰਾਹੀਂ 7,500 ਕਰੋੜ ਰੁਪਏ ਜੁਟਾਏ ਜਾਣਗੇ। ਇਸ ਦੀ ਕੀਮਤ 870 ਤੋਂ 900 ਰੁਪਏ ਰੱਖੀ ਗਈ ਹੈ।

ਲੇਟੈਂਟ ਵਿਊ ਦਾ ਸ਼ੇਅਰ ਪ੍ਰੀਮੀਅਮ 'ਤੇ ਸੂਚੀਬੱਧ 

ਲੇਟੈਂਟ ਵਿਊ ਦੇ ਸ਼ੇਅਰ 168% ਉੱਪਰ ਤੱਕ ਸੂਚੀਬੱਧ ਹੋਏ, ਪਰ ਬਾਅਦ ਵਿੱਚ ਇਹ 9% ਤੱਕ ਟੁੱਟ ਗਏ। ਸਟਾਰ ਹੈਲਥ ਦਾ ਮੁਲਾਂਕਣ ਲਗਭਗ 51 ਹਜ਼ਾਰ ਕਰੋੜ ਰੁਪਏ ਹੈ। ਇਹ ਪ੍ਰਾਈਵੇਟ ਸੈਕਟਰ ਦੀ ਕੰਪਨੀ ਹੈ। ਇਸ ਤੋਂ ਪਹਿਲਾਂ ਇਸੇ ਸੈਕਟਰ ਦੀ ਕੰਪਨੀ ਪਾਲਿਸੀ ਬਾਜ਼ਾਰ ਨੂੰ ਇਸ ਮਹੀਨੇ ਸੂਚੀਬੱਧ ਕੀਤਾ ਗਿਆ ਸੀ। ਇਸ ਦੀ ਕੀਮਤ 59,824 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਖ਼ੁਲਾਸਾ! ਨਿਯਮਾਂ ਨੂੰ ਛਿੱਕੇ ਟੰਗ SBI ਨੇ ਗ਼ਰੀਬਾਂ ਤੋਂ ਕੀਤੀ ਕਰੋੜਾਂ ਦੀ ਵਸੂਲੀ

ਰਾਕੇਸ਼ ਝੁਨਝੁਨਵਾਲਾ ਇਨਵੈਸਟਮੈਂਟਸ

ਮਾਰਕੀਟ ਦੇ ਦਿੱਗਜ ਰਾਕੇਸ਼ ਝੁਨਝੁਨਵਾਲਾ ਅਤੇ ਉਸਦੀ ਪਤਨੀ ਰੇਖਾ ਦੀ ਸਟਾਰ ਹੈਲਥ ਵਿੱਚ 17.26% ਹਿੱਸੇਦਾਰੀ ਹੈ। ਕੰਪਨੀ ਨਵੇਂ ਸ਼ੇਅਰਾਂ ਰਾਹੀਂ 2,000 ਕਰੋੜ ਰੁਪਏ ਜੁਟਾਏਗੀ, ਜਦਕਿ 5,500 ਕਰੋੜ ਰੁਪਏ ਆਫਰ ਫਾਰ ਸੇਲ ਹੋਵੇਗਾ। ਯਾਨੀ ਮੌਜੂਦਾ ਪ੍ਰਮੋਟਰ ਅਤੇ ਸ਼ੇਅਰਧਾਰਕ ਆਪਣੀ ਹਿੱਸੇਦਾਰੀ ਵੇਚ ਦੇਣਗੇ। ਇਸ ਸਮੇਂ ਕੰਪਨੀ ਵਿੱਚ ਪ੍ਰਮੋਟਰਾਂ ਦੀ ਹਿੱਸੇਦਾਰੀ 62.80% ਹੈ।

ਇਹ ਵੀ ਪੜ੍ਹੋ : ਇਹ ਦੇਸ਼ ਬਣਾਉਣ ਜਾ ਰਿਹਾ ਹੈ ਦੁਨੀਆ ਦੀ ਪਹਿਲੀ 'ਬਿਟਕੁਆਇਨ ਸਿਟੀ', ਇਸ ਤਰ੍ਹਾਂ ਹੋਵੇਗੀ ਫੰਡਿੰਗ

6 ਬੀਮਾ ਕੰਪਨੀਆਂ ਸੂਚੀਬੱਧ

ਇਸ ਸਮੇਂ ਦੇਸ਼ ਵਿੱਚ 6 ਬੀਮਾ ਕੰਪਨੀਆਂ ਸੂਚੀਬੱਧ ਹਨ। ਇਹਨਾਂ ਵਿੱਚ SBI Life, HDFC Life, New India Assurance, ICICI ਪ੍ਰੂਡੈਂਸ਼ੀਅਲ ਲਾਈਫ, GIC ਅਤੇ ICICI ਲੋਮਬਾਰਡ ਜਨਰਲ ਇੰਸ਼ੋਰੈਂਸ ਸ਼ਾਮਲ ਹਨ। ਸਟਾਰ ਹੈਲਥ ਆਈਪੀਓ ਇਸ ਸਾਲ ਦਾ ਤੀਜਾ ਸਭ ਤੋਂ ਵੱਡਾ ਇਸ਼ੂ ਹੋਵੇਗਾ। Paytm ਨੇ ਇਸ ਸਾਲ 18,300 ਰੁਪਏ ਅਤੇ Zomato ਨੇ 9,375 ਕਰੋੜ ਰੁਪਏ ਇਕੱਠੇ ਕੀਤੇ ਹਨ। ਹਾਲਾਂਕਿ ਜਿਸ ਤਰ੍ਹਾਂ ਦਾ ਬਾਜ਼ਾਰ ਮਾਹੌਲ ਹੈ, ਉਸ ਨੂੰ ਦੇਖਦੇ ਹੋਏ ਕੰਪਨੀ ਦੇ ਇਸ ਇਸ਼ੂ ਨੂੰ ਬਹੁਤਾ ਚੰਗਾ ਰਿਸਪਾਂਸ ਮਿਲਣਾ ਮੁਸ਼ਕਿਲ ਹੋ ਰਿਹਾ ਹੈ। ਮੰਗਲਵਾਰ ਨੂੰ ਸੂਚੀਬੱਧ ਲੇਟੈਂਟ ਵਿਊ ਦੇ ਸ਼ੇਅਰਾਂ 'ਤੇ ਵੀ ਬਾਜ਼ਾਰ ਦਾ ਅਸਰ ਦੇਖਣ ਨੂੰ ਮਿਲਿਆ ਸੀ।

ਇਹ ਵੀ ਪੜ੍ਹੋ : PNB ਗਾਹਕਾਂ ਨੂੰ ਵੱਡਾ ਝਟਕਾ! 7 ਮਹੀਨਿਆਂ ਤੋਂ ਲੀਕ ਹੋ ਰਹੀ ਹੈ 18 ਕਰੋੜ ਗਾਹਕਾਂ ਦੀ ਡਿਟੇਲ

ਸਟਾਰ ਹੈਲਥ ਦੀ ਮਾਰਕੀਟ ਸ਼ੇਅਰ 31% 

ਸਟਾਰ ਹੈਲਥ ਇੰਸ਼ੋਰੈਂਸ ਦੀ ਮਾਰਕੀਟ ਸ਼ੇਅਰ 31% ਹੈ। ਪਿਛਲੇ ਤਿੰਨ ਸਾਲਾਂ ਵਿੱਚ ਕੰਪਨੀ ਦੇ ਕੁੱਲ ਪ੍ਰੀਮੀਅਮ ਵਿੱਚ 31.4% ਦਾ ਵਾਧਾ ਹੋਇਆ ਹੈ। ਜਦੋਂ ਕਿ ਰਿਟੇਲ ਪ੍ਰੀਮੀਅਮ 32.4% ਹੈ। ਵਿੱਤੀ ਸਾਲ 2021 ਵਿੱਚ ਇਸਦਾ ਕੁੱਲ ਪ੍ਰੀਮੀਅਮ 9.349 ਕਰੋੜ ਰੁਪਏ ਸੀ। FY20 'ਚ ਪ੍ਰੀਮੀਅਮ 6,891 ਕਰੋੜ ਰੁਪਏ ਸੀ। ਇਸੇ ਸਾਲ ਕੰਪਨੀ ਨੂੰ 272 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਜਦੋਂ ਕਿ 2021 ਵਿੱਚ ਇਸ ਦਾ ਘਾਟਾ 826 ਕਰੋੜ ਰੁਪਏ ਸੀ।

ਹੁਣ ਤੱਕ ਲਿਸਟ ਕੀਤੇ ਗਏ ਜ਼ਿਆਦਾਤਰ ਸਟਾਰਟਅੱਪਸ ਘਾਟੇ 'ਚ ਰਹੇ ਹਨ। ਜ਼ੋਮੈਟੋ ਤੋਂ ਲੈ ਕੇ ਪਾਲਿਸੀਬਾਜ਼ਾਰ ਅਤੇ ਪੇਟੀਐਮ ਤੱਕ, ਸਾਰੀਆਂ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਹਨ। ਹਾਲਾਂਕਿ Nykaa ਨੇ FY21 'ਚ ਮੁਨਾਫਾ ਦਿਖਾਇਆ ਸੀ, ਪਰ ਇਸ ਤੋਂ ਪਹਿਲਾਂ ਇਹ ਘਾਟੇ 'ਚ ਵੀ ਸੀ। ਸਤੰਬਰ ਤਿਮਾਹੀ 'ਚ ਕੰਪਨੀ ਦਾ ਮੁਨਾਫਾ ਸਿਰਫ 1 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : Paytm ਦਾ ਸ਼ੇਅਰ ਲੈ ਕੇ ਪਛਤਾ ਰਹੇ ਨਿਵੇਸ਼ਕ, ਇਸ਼ੂ ਪ੍ਰਾਈਸ ਤੋਂ 800 ਰੁਪਏ ਟੁੱਟਿਆ ਸਟਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News