ਭਾਰਤ ''ਚ ਲਾਂਚ ਹੋਈ ਲੈਂਡ ਰੋਵਰ ਦੀ ਦਮਦਾਰ SUV , ਕੀਮਤ 2.79 ਕਰੋੜ ਰੁਪਏ

Friday, Jul 28, 2017 - 09:32 PM (IST)

ਭਾਰਤ ''ਚ ਲਾਂਚ ਹੋਈ ਲੈਂਡ ਰੋਵਰ ਦੀ ਦਮਦਾਰ SUV , ਕੀਮਤ 2.79 ਕਰੋੜ ਰੁਪਏ

ਜਲੰਧਰ— ਭਾਰਤ 'ਚ ਲੈਂਡ ਰੋਵਰ ਨੇ ਆਪਣੀ ਬਿਹਦ ਮਹਿੰਗੀ ਅਤੇ ਦਮਦਾਰ ਇੰਜਣ ਵਾਲੀ SUV SV ਆਟੋਬਾਇਓਗ੍ਰਾਫਈ ਡਾਇਨਮਿਕ ਲਾਂਚ ਕਰ ਦਿੱਤੀ ਹੈ। ਜਿਸ ਦੀ ਕੀਮਤ 2.79 ਰੁਪਏ ਹੈ। ਇਹ ਕਾਰ ਮੇਡ ਟੂ ਆਡਰ ਹੋਵੇਗੀ ਅਤੇ ਇਸ ਨੂੰ Jaguar ਲੈਂਡ ਰੋਵਰ ਦੀ ਸਪੈਸ਼ਲ ਵਹੀਕਲ ਐਪਰੇਸ਼ਨਜ਼ ਟੀਮ ਬਣਾਏਗੀ। ਐਸ.ਵੀ ਆਟੋਬਾਇਓਗ੍ਰਾਫੀ ਡਾਇਨਾਮਿਕ 'ਚ ਕੰਪਨੀ ਨੇ 540 bhp ਪਾਵਰ ਵਾਲਾ ਬਿਹਦ ਦਮਦਾਰ ਇੰਜਣ ਦਿੱਤਾ ਹੈ। 

PunjabKesari
ਇੰਜਣ
ਲੈਂਡ ਰੋਵਰ ਨੇ ਆਪਣੀ ਨਵੀਂ SUV SV ਆਟੋਬਾਇਓਗ੍ਰਾਫੀ ਡਾਇਨਾਮਿਕ 'ਚ 5.0 ਲੀਟਰ ਦਾ V8 ਪੈਰਟੋਲ ਇੰਜਣ ਲੱਗਾਇਆ ਹੈ। ਇਹ ਪਾਵਰਫੁੱਲ ਇੰਜਣ 540 bhp ਪਾਵਰ ਅਤੇ 680 NM ਟਾਰਕ ਨਾਲ ਕਾਰ ਨੂੰ ਰਫਤਾਰ ਦਿੰਦਾ ਹੈ। ਫੀਚਰਸ ਨੇ SUV 'ਚ ਕੀਮਤ ਦੇ ਹਿਸਾਬ ਨਾਲ ਬਿਹਤਰੀਨ ਲਗਜ਼ਰੀ ਫੀਚਰਸ ਦਿੱਤੇ ਹਨ। ਇਨ੍ਹਾਂ 'ਚ ਡਾਇਮੰਡ ਕਵਿਲਟੇਡ ਲੈਦਰ ਅਪਹੋਲਸਟਰੀ ਦਿੱਤੀ ਗਈ ਹੈ, ਜੋ 4 ਇੰਟੀਰਿਅਰ ਕਲਰ ਆਪਸ਼ਨਸ ਨਾਲ ਉਪਲੱਬਧ ਹੋਵੇਗੀ। SUV 'ਚ 10 ਇੰਚ ਦਾ ਟੱਚਸਕਰੀਨ ਇੰਫੋਟੈਮੈਂਟ ਸਿਸਟਮ ਦਿੱਤਾ ਗਿਆ ਹੈ। ਜਗੁਆਰ ਲੈਂਡ ਰੋਵਰ ਇੰਡੀਆ ਲਿਮਟਿਡ ਨੇ ਮੈਨੇਜਿੰਗ ਡਾਇਰੈਕਟਰ ਰੋਹਿਤ ਸੂਰੀ ਨੇ ਦੱਸਿਆ ਕਿ ਅਸੀਂ ਲੈਂਡ ਰੋਵਰ ਐੱਸ.ਵੀ ਆਟੋਬਾਇਓਗ੍ਰਾਫੀ ਡਾਇਨਾਮਿਕ ਦੇ ਲਾਂਚ ਨੂੰ ਲੈ ਕੇ ਖਾਸ ਉਤਸ਼ਾਹਿਤ ਹਾਂ। ਸਾਡੀ ਸਪੈਸ਼ਨ ਵਹੀਕਲ ਆਪਰੇਸ਼ਨਜ਼ ਟੀਮ ਹਮੇਸ਼ਾ ਅਪਣੇ ਗਾਹਕਾਂ ਨੂੰ ਬਿਹਤਰੀਨ ਪਰਫਾਰਮੈਨਸ ਅਤੇ ਲਗਜ਼ਰੀ ਗੱਡੀਆਂ ਮੁਹੱਈਆ ਕਰਾਉਣ ਲਈ ਤਿਆਰ ਹੈ।


Related News