ਡਾਲਰ ਦੇ ਮੁਕਾਬਲੇ ਚੀਨੀ ਯੁਆਨ ''ਚ ਮਜਬੂਤੀ

Tuesday, Aug 29, 2017 - 01:38 AM (IST)

ਡਾਲਰ ਦੇ ਮੁਕਾਬਲੇ ਚੀਨੀ ਯੁਆਨ ''ਚ ਮਜਬੂਤੀ

ਬੀਜਿੰਗ— ਚੀਨ ਦੀ ਮੁਦਰਾ ਯੁਆਨ 'ਚ ਡਾਲਰ ਖਿਲਾਫ ਪਿਛਲੇ ਸਾਲ ਅਗਸਤ ਤੋਂ ਬਾਅਦ ਸਭ ਤੋਂ ਵੱਡੀ ਮਜਬੂਤੀ ਦਰਜ਼ ਕੀਤੀ ਗਈ ਹੈ। ਚੀਨੀ ਮੁਦਰਾ ਐਕਸਚੇਂਜ ਵਪਾਰ 'ਚ ਯੁਆਨ 226 ਆਧਾਰ ਅੰਕ ਦੀ ਮਜਬੂਤੀ ਦੇ ਨਾਲ ਡਾਲਰ ਦੇ ਮੁਕਾਬਲੇ 6.6253 'ਤੇ ਰਿਹਾ।
ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਦੇ ਮੁਤਾਬਕ ਸੂਚਕਾਂਖ 'ਚ ਛੇ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ ਖਿਲਾਫ 0.25 ਫੀਸਦੀ ਦੀ ਕਮਜੋਰੀ ਦਰਜ਼ ਕੀਤੀ ਗਈ। ਸਾਲਾਨਾ ਆਰਥਿਕ ਨੀਤੀ ਸੈਮੀਨਾਰ 'ਚ ਅਮਰੀਕੀ ਫੈਡਰਲ ਰਿਜ਼ਰਵ ਦੇ ਪ੍ਰਧਾਨ ਜੇਨੇਟ ਯੈਲੇਨ ਨੇ ਭਵਿੱਖ ਦੀ ਅਮਰੀਕੀ ਮੌਦਰਿਕ ਨੀਚੀ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿੱਤਾ।
ਅਮਰੀਕਾ 'ਚ ਸਖਤ ਮੌਦਰਿਕ ਨੀਤੀ ਦੀ ਉਮੀਦਾਂ ਸੀ ਪਰ ਮੁਦਰਾਂਸਫੀਤੀ 'ਚ ਹਾਲ 'ਚ ਆਈ ਨਰਮੀ ਦੀ ਵਜ੍ਹਾ ਨਾਲ ਇਨ੍ਹਾਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਇਸ ਦੌਰਾਨ ਯੁਆਨ ਨੂੰ ਉਤਸਾਹਿਤ ਕਰਨ ਵਾਲੇ ਆਰਥਿਕ ਅੰਕੜਿਆਂ ਦਾ ਸਮਰਥਨ ਮਿਲ ਰਿਹਾ ਹੈ, ਜੋ ਚੀਨ ਦੀ ਅਰਥਵਿਵਸਥਾ ਦੇ ਸਥਿਰੀਕਰਨ ਦਾ ਸੰਕੇਤ ਵੀ ਹੈ। ਚੀਨ ਦੀ ਅਰਥਵਿਵਸਥਾ ਦੀ ਰਫਤਾਰ ਮੌਜੂਦਾ ਵਿੱਤ ਸਾਲ ਦੀ ਪਹਿਲੀ ਤਿਮਾਹੀ 'ਚ 6.9 ਫੀਸਦੀ ਰਿਹਾ। 


Related News