ਅਗਲੇ ਹਫਤੇ ਆਵੇਗੀ IPO ਦੀ ਬਹਾਰ, 12 ਕੰਪਨੀਆਂ ਕਰ ਰਹੀਆਂ ਹਨ 1 ਬਿਲੀਅਨ ਡਾਲਰ ਜੁਟਾਉਣ ਦੀ ਤਿਆਰੀ

Friday, Sep 06, 2024 - 06:06 PM (IST)

ਅਗਲੇ ਹਫਤੇ ਆਵੇਗੀ IPO ਦੀ ਬਹਾਰ, 12 ਕੰਪਨੀਆਂ ਕਰ ਰਹੀਆਂ ਹਨ 1 ਬਿਲੀਅਨ ਡਾਲਰ ਜੁਟਾਉਣ ਦੀ ਤਿਆਰੀ

ਮੁੰਬਈ - ਆਉਣ ਵਾਲੇ ਹਫਤੇ 'ਚ ਇਕ ਵਾਰ ਫਿਰ ਸ਼ੇਅਰ ਬਾਜ਼ਾਰ 'ਚ IPO ਦੀ ਬਹਾਰ ਆਉਣ ਹੋਣ ਵਾਲੀ ਹੈ। ਅਗਲੇ ਹਫਤੇ ਕੁੱਲ 12 ਕੰਪਨੀਆਂ ਦੇ ਆਈਪੀਓ ਲਾਂਚ ਕੀਤੇ ਜਾਣਗੇ, ਜਿਸ ਰਾਹੀਂ ਇਹ ਕੰਪਨੀਆਂ ਲਗਭਗ 1 ਬਿਲੀਅਨ ਡਾਲਰ ਜੁਟਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਹਨਾਂ 12 ਵਿੱਚੋਂ, 4 ਮੁੱਖ ਬੋਰਡ IPO ਹੋਣਗੇ ਅਤੇ 8 ਛੋਟੇ ਅਤੇ ਦਰਮਿਆਨੇ ਉਦਯੋਗ (SME) ਹਿੱਸੇ ਦੇ IPO ਹੋਣਗੇ।

ਇਹ ਵੀ ਪੜ੍ਹੋ :     ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ

ਬਜਾਜ ਹਾਊਸਿੰਗ ਫਾਈਨਾਂਸ ਮੁੱਖ ਬੋਰਡ IPO 'ਚ ਸਭ ਤੋਂ ਵੱਡਾ ਈਸ਼ੂ ਲੈ ਕੇ ਆਵੇਗਾ, ਜਿਸ ਦੀ ਯੋਜਨਾ ਲਗਭਗ 6,560 ਕਰੋੜ ਰੁਪਏ ਜੁਟਾਉਣ ਦੀ ਹੈ। ਇਸ ਤੋਂ ਇਲਾਵਾ ਟੋਲਿਨਸ ਟਾਇਰਸ 230 ਕਰੋੜ ਰੁਪਏ, ਕਰਾਸ ਲਿਮਟਿਡ 500 ਕਰੋੜ ਰੁਪਏ ਅਤੇ ਪੀਐਨ ਗਾਡਗਿਲ ਜਵੈਲਰਜ਼ 1,100 ਕਰੋੜ ਰੁਪਏ ਜੁਟਾਉਣ ਲਈ ਆਪਣਾ ਆਈਪੀਓ ਲਾਂਚ ਕਰੇਗੀ।

IPO ਤਾਰੀਖਾਂ 

ਬਜਾਜ ਹਾਊਸਿੰਗ ਫਾਈਨਾਂਸ, ਟੋਲਿਨਸ ਟਾਇਰਸ ਐਂਡ ਕਰਾਸ ਲਿਮਿਟੇਡ ਦਾ ਆਈਪੀਓ 9 ਸਤੰਬਰ ਨੂੰ ਖੁੱਲ੍ਹੇਗਾ ਅਤੇ 11 ਸਤੰਬਰ ਨੂੰ ਬੰਦ ਹੋਵੇਗਾ। ਪੀਐਨ ਗਾਡਗਿਲ ਜਵੈਲਰਜ਼ ਦਾ ਆਈਪੀਓ 10 ਸਤੰਬਰ ਤੋਂ 12 ਸਤੰਬਰ ਤੱਕ ਸਬਸਕ੍ਰਿਪਸ਼ਨ ਲਈ ਉਪਲਬਧ ਹੋਵੇਗਾ।

ਗ੍ਰੇ ਮਾਰਕੀਟ ਵਿੱਚ ਮਜ਼ਬੂਤ ​​​​ਪ੍ਰਦਰਸ਼ਨ 

ਇਨ੍ਹਾਂ ਕੰਪਨੀਆਂ ਦਾ ਗ੍ਰੇ ਮਾਰਕੀਟ ਪ੍ਰੀਮੀਅਮ (ਜੀਐਮਪੀ) ਵੀ ਵਧ ਰਿਹਾ ਹੈ। ਬਜਾਜ ਹਾਊਸਿੰਗ ਫਾਈਨਾਂਸ ਦੇ ਸ਼ੇਅਰ 51 ਰੁਪਏ ਪ੍ਰਤੀ ਸ਼ੇਅਰ ਦੇ ਪ੍ਰੀਮੀਅਮ 'ਤੇ ਵਪਾਰ ਕਰ ਰਹੇ ਹਨ, ਜਦੋਂ ਕਿ ਟੋਲਿਨਸ ਟਾਇਰਸ ਅਤੇ ਪੀ.ਐਨ. ਗਾਡਗਿਲ ਜਵੈਲਰਜ਼ ਵੀ 12% ਅਤੇ 37% ਦੇ ਪ੍ਰੀਮੀਅਮ 'ਤੇ ਹਨ।

ਇਹ ਵੀ ਪੜ੍ਹੋ :      ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ

SME ਸੈਗਮੈਂਟ ਦੀ ਸਥਿਤੀ 

SME ਹਿੱਸੇ ਵਿੱਚ, ਗਜਾਨੰਦ ਇੰਟਰਨੈਸ਼ਨਲ, ਸਟਾਕ ਸਲਿਊਸ਼ਨ, ਸ਼ੁਭਾਸ਼੍ਰੀ ਬਾਇਓਫਿਊਲ ਐਨਰਜੀ ਅਤੇ ਆਦਿਤਿਆ ਅਲਟਰਾ ਸਟੀਲ ਦਾ ਆਈਪੀਓ 9 ਤੋਂ 11 ਸਤੰਬਰ ਤੱਕ ਖੁੱਲ੍ਹੇਗਾ। ਜਦਕਿ ਟਰੈਫਿਕਸੋਲ ਆਈ.ਟੀ.ਐੱਸ. ਟੈਕਨਾਲੋਜੀਜ਼ ਅਤੇ ਐੱਸ.ਪੀ.ਪੀ ਪੋਲੀਮਰ ਵਰਗੀਆਂ ਹੋਰ ਕੰਪਨੀਆਂ ਦਾ ਆਈਪੀਓ 10 ਤੋਂ 13 ਸਤੰਬਰ ਤੱਕ ਖੁੱਲ੍ਹੇਗਾ। ਇਨੋਮੇਟ ਐਡਵਾਂਸਡ ਮਟੀਰੀਅਲਜ਼ ਅਤੇ ਸ਼ਾਨਦਾਰ ਵਾਇਰ ਅਤੇ ਪੈਕੇਜਿੰਗ ਦਾ ਆਈਪੀਓ 11 ਤੋਂ 13 ਸਤੰਬਰ ਤੱਕ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ :     McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ

ਵਿਦੇਸ਼ੀ ਨਿਵੇਸ਼ਕਾਂ ਦੀ ਸ਼ਮੂਲੀਅਤ 

ਵਿਦੇਸ਼ੀ ਨਿਵੇਸ਼ਕ ਆਈਪੀਓ ਮਾਰਕੀਟ ਵਿੱਚ ਨਿਵੇਸ਼ ਕਰਨਾ ਜਾਰੀ ਰੱਖਦੇ ਹਨ। 2024 'ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ ਪ੍ਰਾਇਮਰੀ ਬਾਜ਼ਾਰ 'ਚ 54,883 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਮਾਹਰ ਰਾਏ 

ਫਿਸਡਮ ਦੇ ਮੁੱਖ ਖੋਜਕਾਰ ਨੀਰਵ ਕਰਕੇਰਾ ਦਾ ਮੰਨਣਾ ਹੈ ਕਿ ਮੌਜੂਦਾ ਬਾਜ਼ਾਰ ਦੇ ਮਾਹੌਲ ਕਾਰਨ ਆਉਣ ਵਾਲੇ ਆਈਪੀਓਜ਼ ਵਿੱਚ ਨਿਵੇਸ਼ ਲਈ ਸਕਾਰਾਤਮਕਤਾ ਬਣੀ ਹੋਈ ਹੈ।

ਇਹ ਵੀ ਪੜ੍ਹੋ :     ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News