ਡਾਲਰ ਦੇ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ,  77 ਪੈਸੇ ਦੀ ਕਮਜ਼ੋਰੀ ਨਾਲ ਖੁੱਲ੍ਹਿਆ

Monday, Mar 07, 2022 - 10:37 AM (IST)

ਨਵੀਂ ਦਿੱਲੀ - ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਕਾਰਨ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਅੱਜ ਰੁਪਿਆ ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 77 ਪੈਸੇ ਦੀ ਕਮਜ਼ੋਰੀ ਨਾਲ 76.93 ਰੁਪਏ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਕਮਜ਼ੋਰੀ ਨਾਲ 76.16 ਰੁਪਏ 'ਤੇ ਬੰਦ ਹੋਇਆ। 

ਲਗਾਤਾਰ ਰੁਪਏ ਦੀ ਕੀਮਤ ਵਿਚ ਆ ਰਹੀ ਗਿਰਾਵਟ 

ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਕਮਜ਼ੋਰੀ ਦੇ ਨਾਲ 76.16 ਰੁਪਏ ਦੇ ਪੱਧਰ 'ਤੇ ਬੰਦ ਹੋਇਆ। 
ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਦੀ ਕਮਜ਼ੋਰੀ ਨਾਲ 75.91 ਰੁਪਏ ਦੇ ਪੱਧਰ 'ਤੇ ਬੰਦ ਹੋਇਆ। 
ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 36 ਪੈਸੇ ਦੀ ਗਿਰਾਵਟ ਨਾਲ 75.70 ਰੁਪਏ 'ਤੇ ਬੰਦ ਹੋਇਆ। 
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਦੀ ਗਿਰਾਵਟ ਨਾਲ 75.34 ਰੁਪਏ 'ਤੇ ਬੰਦ ਹੋਇਆ।


Harinder Kaur

Content Editor

Related News