ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਚੜ੍ਹ ਕੇ 79.24 ''ਤੇ

Wednesday, Jul 06, 2022 - 11:03 AM (IST)

ਮੁੰਬਈ- ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਨੌ ਪੈਸੇ ਚੜ੍ਹ ਕੇ ਅਤੇ ਆਪਣੇ ਰਿਕਾਰਡ ਹੇਠਲੇ ਪੱਧਰ 'ਚ ਸੁਧਾਰ ਕਰਦੇ ਹੋਏ 79.24 'ਤੇ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 79.24 'ਤੇ ਖੁੱਲ੍ਹਿਆ ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 9 ਪੈਸੇ ਦਾ ਵਾਧਾ ਦਰਸਾਉਂਦਾ ਹੈ। ਸ਼ੁਰੂਆਤੀ ਸੌਦਿਆਂ 'ਚ ਇਹ 79.24 ਦੇ ਉੱਚੇ ਪੱਧਰ ਅਤੇ 79.31 ਦੇ ਨਿਮਨ ਪੱਧਰ ਤੱਕ  ਗਿਆ। ਮੰਗਲਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 79.33 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ 
ਇਸ ਵਿਚਾਲੇ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.08 ਫੀਸਦੀ ਡਿੱਗ ਕੇ 106.45 'ਤੇ ਆ ਗਿਆ। 
ਸੰਸਾਰਕ ਤੇਲ ਸੂਚਕਾਂਕ ਬ੍ਰੈਂਟ ਕਰੂਡ ਵਾਇਦਾ 1.14 ਫੀਸਦੀ ਚੜ੍ਹ ਕੇ 103.94 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। 


Aarti dhillon

Content Editor

Related News