ਰੁਪਏ ਸ਼ੁਰੂਆਤੀ ਕਾਰੋਬਾਰ ’ਚ ਦੋ ਪੈਸੇ ਦੀ ਗਿਰਾਵਟ ਨਾਲ 83.95 ਪ੍ਰਤੀ ਡਾਲਰ ’ਤੇ

Wednesday, Aug 28, 2024 - 01:12 PM (IST)

ਰੁਪਏ ਸ਼ੁਰੂਆਤੀ ਕਾਰੋਬਾਰ ’ਚ ਦੋ ਪੈਸੇ ਦੀ ਗਿਰਾਵਟ ਨਾਲ 83.95 ਪ੍ਰਤੀ ਡਾਲਰ ’ਤੇ

ਮੁੰਬਈ - ਘਰੇਲੂ ਸ਼ੇਅਰ ਬਜ਼ਾਰਾਂ ’ਚ ਨਰਮ ਰੁਖ ਦੇ ਨਾਲ, ਰੁਪਇਆ ਬੁੱਧਵਾਰ ਨੂੰ ਸ਼ੁਰੂਆਤੀ ਵਪਾਰ ’ਚ ਦੋ ਪੈਸੇ ਕਮਜ਼ੋਰ ਹੋ ਕੇ ਅਮਰੀਕੀ ਡਾਲਰ ਦੇ ਮੁਕਾਬਲੇ 83.95 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨੀਮ ਬਜ਼ਾਰ ’ਚ ਰੁਪਿਆ 83.94 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਸ਼ੁਰੂਆਤੀ ਵਪਾਰਾਂ ਤੋਂ ਬਾਅਦ ਇਹ 83.95 ਪ੍ਰਤੀ ਡਾਲਰ 'ਤੇ ਪਹੁੰਚ ਗਿਆ, ਜੋ ਕਿ ਪਿਛਲੇ ਬੰਦ ਕੀਤੇ ਹੋਏ ਮੁੱਲ ਤੋਂ ਦੋ ਪੈਸੇ ਦਾ ਘਟਾਅ ਦਰਸਾਉਂਦਾ ਹੈ। ਰੁਪਇਆ ਮੰਗਲਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 83.93 'ਤੇ ਬੰਦ ਹੋਇਆ ਸੀ। ਇਸ ਦੌਰਾਨ  ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਮਜ਼ਬੂਤੀ ਨੂੰ ਪਰਖਣ ਵਾਲਾ ਡਾਲਰ ਸੂਚਕਅੰਕ 0.17 ਫੀਸਦੀ ਦੇ ਵਾਧੇ  ਨਾਲ 100.72 'ਤੇ ਰਹਿ ਗਿਆ। ਵਿਸ਼ਵ ਪੱਧਰ ਦੇ ਤੇਲ ਮਾਪਦੰਡ ਬ੍ਰੈਂਟ ਕ੍ਰੂਡ ਵਾਇਡਾ 0.14 ਫੀਸਦੀ ਦੇ ਵਾਦੇ  ਨਾਲ 79.66 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਸੀ। ਸ਼ੇਅਰ ਬਜ਼ਾਰ ਦੇ ਅੰਕੜਿਆਂ  ਅਨੁਸਾਰ, ਵਿਦੇਸ਼ੀ ਸੰਸਥਾ ਨਿਵੇਸ਼ਕ (ਐੱਫ਼.ਆਈ.ਆਈ.) ਮੰਗਲਵਾਰ ਨੂੰ ਪੂੰਜੀ ਬਜ਼ਾਰ ’ਚ ਖਰੀਦਦਾਰ ਰਹੇ ਸਨ ਅਤੇ ਉਨ੍ਹਾਂ ਨੇ ਸ਼ੁੱਧ ਤੌਰ 'ਤੇ 1,503.76 ਕਰੋੜ ਰੁਪਏ ਦੀ ਕੀਮਤ ਦੇ ਸ਼ੇਅਰ ਖਰੀਦੇ।  


author

Sunaina

Content Editor

Related News