ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 74 ਪ੍ਰਤੀ ਡਾਲਰ ਦੇ ਪੱਧਰ ਤੋਂ ਹੇਠਾਂ ਆਇਆ

Thursday, Oct 29, 2020 - 12:04 PM (IST)

ਮੁੰਬਈ — ਗਲੋਬਲ ਪੱਧਰ 'ਤੇ ਜ਼ੋਖ਼ਮ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ ਦੇ ਕਾਰਨ ਵੀਰਵਾਰ ਨੂੰ ਵੀ ਰੁਪਏ 'ਚ ਗਿਰਾਵਟ ਜਾਰੀ ਰਹੀ। ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 18 ਪੈਸੇ ਡਿੱਗ ਕੇ 74.05 ਪ੍ਰਤੀ ਡਾਲਰ 'ਤੇ ਆ ਗਿਆ। ਰੁਪਏ ਨੇ ਅੰਤਰ ਬੈਂਕਿੰਗ ਮੁਦਰਾ ਬਾਜ਼ਾਰ 'ਚ 74.02 ਪ੍ਰਤੀ ਡਾਲਰ 'ਤੇ ਕਮਜ਼ੋਰ ਸ਼ੁਰੂਆਤ ਕੀਤੀ। ਕੁਝ ਸਹੀ ਦੇਰ 'ਚ ਇਹ ਅਤੇ ਟੁੱਟ ਕੇ 74.04 ਪ੍ਰਤੀ ਡਾਲਰ 'ਤੇ ਆ ਗਿਆ। 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੁਪਿਆ 16 ਪੈਸੇ ਟੁੱਟ ਕੇ ਇਕ ਮਹੀਨੇ ਤੋਂ ਵਧ ਸਮੇਂ ਦੇ ਹੇਠਲੇ ਪੱਧਰ 73.87 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦਾ ਸੁਚਕਾਂਕ 0.03 ਪ੍ਰਤੀਸ਼ਤ ਡਿੱਗ ਕੇ 93.37 'ਤੇ ਰਿਹਾ। 

ਬੀ.ਐਸ.ਈ. ਸੈਂਸੈਕਸ 168.34 ਅੰਕ ਅਤੇ ਨਿਫਟੀ 52 ਅੰਕ ਦੀ ਗਿਰਾਵਟ 'ਚ ਚਲ ਰਿਹਾ ਸੀ। ਸ਼ੇਅਰ ਬਾਜ਼ਾਰ ਤੋਂ ਮਿਲੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ 1,130.98 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ। ਇਸ ਦੌਰਾਨ ਕੱਚੇ ਤੇਲ ਦਾ ਅੰਤਰਰਾਸ਼ਟਰੀ ਮਿਆਰ ਬੈਂ੍ਰਟ ਕਰੂਡ 0.18 ਫ਼ੀਸਦੀ ਦੇ ਵਾਧੇ ਨਾਲ 39.19 ਡਾਲਰ ਪ੍ਰਤੀ ਬੈਰਲ 'ਤੇ ਰਿਹਾ।


Harinder Kaur

Content Editor

Related News