ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਤੇਜ਼ੀ ਨਾਲ 73.29 ਦੇ ਪੱਧਰ ''ਤੇ ਹੋਇਆ ਬੰਦ

05/14/2021 4:55:50 PM

ਮੁੰਬਈ (ਭਾਸ਼ਾ) - ਗਲੋਬਲ ਕਰੰਸੀ ਦੇ ਮੁਕਾਬਲੇ ਡਾਲਰ ਦੀ ਨਰਮੀ ਵਿਚਕਾਰ ਸ਼ੁੱਕਰਵਾਰ ਨੂੰ ਰੁਪਿਆ ਦੀ ਮੁਦਰਾ ਦਰ 13 ਪੈਸੇ ਮਜ਼ਬੂਤ ਹੋ ਕੇ 73.29 (ਆਰਜ਼ੀ) ਦੇ ਪੱਧਰ 'ਤੇ ਬੰਦ ਹੋਈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਡਾਲਰ 73.41 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਦਿਨ ਦੇ ਕਾਰੋਬਾਰ ਦੌਰਾਨ ਪ੍ਰਤੀ ਡਾਲਰ 73.22 ਤੋਂ 73.41 ਦੇ ਵਿਚਕਾਰ ਰਿਹਾ। ਆਖਰਕਾਰ ਰੁਪਿਆ ਦੀ ਐਕਸਚੇਂਜ ਰੇਟ ਪਿਛਲੇ ਬੰਦ ਦੇ ਮੁਕਾਬਲੇ 13 ਪੈਸੇ ਮਜ਼ਬੂਤ​ਹੋ ਕੇ 73.29 ਪ੍ਰਤੀ ਡਾਲਰ 'ਤੇ ਬੰਦ ਹੋਈ। ਬੁੱਧਵਾਰ ਨੂੰ ਡਾਲਰ ਦੀ ਬੰਦ ਕੀਮਤ 73.42 ਸੀ।

ਈਦ ਦੇ ਮੌਕੇ 'ਤੇ ਵੀਰਵਾਰ ਨੂੰ ਬਾਜ਼ਾਰ ਬੰਦ ਰਿਹਾ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਤੁਲਨਾਤਮਕ ਸਥਿਤੀ ਦਰਸਾਉਣ ਵਾਲਾ ਡਾਲਰ ਇੰਡੈਕਸ 0.23% ਦੀ ਗਿਰਾਵਟ ਨਾਲ 90.54 ਦੇ ਪੱਧਰ 'ਤੇ ਸੀ। ਗਲੋਬਲ ਕੱਚੇ ਤੇਲ ਦੀ ਮਾਰਕੀਟ ਵਿਚ ਬ੍ਰੈਂਟ ਕਰੂਡ ਦਾ ਫਿਊਚਰਜ਼ ਮੁੱਲ ਇੱਕ ਪ੍ਰਤੀਸ਼ਤ ਵਧ ਕੇ 67.72 ਡਾਲਰ ਪ੍ਰਤੀ ਬੈਰਲ 'ਤੇ ਚਲ ਰਿਹਾ ਸੀ। ਘਰੇਲੂ ਸ਼ੇਅਰ ਬਾਜ਼ਾਰ 'ਚ ਬੀ.ਐਸ.ਸੀ. ਸੈਂਸੈਕਸ 41.75 ਅੰਕ ਭਾਵ 0.86 ਫੀਸਦੀ ਦੀ ਤੇਜ਼ੀ ਨਾਲ 48,732.55 'ਤੇ ਅਤੇ ਐਨ.ਐਸ.ਸੀ. ਨਿਫਟੀ 18.70 ਅੰਕ ਭਾਵ 0.13 ਫੀਸਦੀ ਦੀ ਗਿਰਾਵਟ ਨਾਲ 14,677.80 ਅੰਕ 'ਤੇ ਬੰਦ ਹੋਇਆ ਹੈ। ਵਿਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਵਿਚ ਵਿਕਰੇਤਾ ਬਣੇ ਹੋਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਬਾਜ਼ਾਰ ਵਿਚ 1,260.59 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ ਸੀ।

 


Harinder Kaur

Content Editor

Related News