ਅਗਲੇ ਸਾਲ ਵਧ ਸਕਦੀਆਂ ਹਨ ਆਟੇ ਦੀਆਂ ਕੀਮਤਾਂ, ਇਸ ਕਾਰਨ ਕਿਸਾਨਾਂ ਨੇ ਘਟਾਈ ਕਣਕ ਦੀ ਬਿਜਾਈ

Tuesday, Nov 21, 2023 - 06:07 PM (IST)

ਅਗਲੇ ਸਾਲ ਵਧ ਸਕਦੀਆਂ ਹਨ ਆਟੇ ਦੀਆਂ ਕੀਮਤਾਂ, ਇਸ ਕਾਰਨ ਕਿਸਾਨਾਂ ਨੇ ਘਟਾਈ ਕਣਕ ਦੀ ਬਿਜਾਈ

ਨਵੀਂ ਦਿੱਲੀ - ਕਣਕ ਦੇ ਉਤਪਾਦਨ 'ਚ 4 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ। ਦੇਸ਼ 'ਚ ਬਿਜਾਈ ਦਾ ਰਕਬਾ ਘਟਣ ਦੇ ਬਾਅਦ ਕਣਕ ਦੇ ਉਤਪਾਦਨ ਲਗਭਗ 10.64 ਕਰੋੜ ਟਨ ਰਹਿ ਸਕਦਾ ਹੈ। ਪਿਛਲੇ ਸਾਲ (2022-23) ਕਣਕ ਦਾ ਉਤਪਾਦਨ 11.05 ਕਰੋੜ ਟਨ ਸੀ। ਸਰਕਾਰੀ ਅੰਕੜਿਆਂ ਅਨੁਸਾਰ 3 ਨਵੰਬਰ ਤੱਕ ਦੇਸ਼ ਵਿੱਚ ਕਣਕ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ 12.6% ਘੱਟ ਸੀ। ਮਾਹਿਰਾਂ ਅਨੁਸਾਰ ਅਜੇ ਵੀ ਕਈ ਥਾਵਾਂ ’ਤੇ ਬਿਜਾਈ ਚੱਲ ਰਹੀ ਹੈ। ਫਿਰ ਵੀ ਇਸ ਸਾਲ ਬਿਜਾਈ ਰਕਬਾ 3% ਘੱਟ ਹੋ ਸਕਦਾ ਹੈ। ਇਹ ਲਗਭਗ 3.04 ਕਰੋੜ ਹੈਕਟੇਅਰ ਹੋ ਸਕਦਾ ਹੈ। ਪਿਛਲੇ ਸਾਲ ਇਹ 3.14 ਕਰੋੜ ਹੈਕਟੇਅਰ ਸੀ। CMIE ਦੀ ਰਿਪੋਰਟ ਅਨੁਸਾਰ ਕਣਕ ਦੀ ਬਿਜਾਈ ਘੱਟ ਹੋਣ ਦੇ ਦੋ ਮੁੱਖ ਕਾਰਨ ਹਨ।

ਇਹ ਵੀ ਪੜ੍ਹੋ :    ਬੰਪਰ ਕਮਾਈ ਦਾ ਸ਼ਾਨਦਾਰ ਮੌਕਾ , ਅਗਲੇ ਹਫ਼ਤੇ TATA ਸਣੇ ਇਹ 5 ਕੰਪਨੀਆਂ ਲਿਆ ਰਹੀਆਂ IPO

ਪਹਿਲਾ- ਇਸ ਵਾਰ ਕਿਸਾਨਾਂ ਨੂੰ ਛੋਲਿਆਂ ਦਾ ਭਾਅ ਵੱਧ ਮਿਲ ਰਿਹਾ ਹੈ, ਇਸ ਲਈ ਛੋਲਿਆਂ ਦੀ ਵਧੇਰੇ ਬਿਜਾਈ ਕੀਤੀ ਜਾ ਰਹੀ ਹੈ। ਛੋਲਿਆਂ ਦੀਆਂ ਕੀਮਤਾਂ 'ਚ 12.3 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਕਣਕ ਦੀਆਂ ਕੀਮਤਾਂ 'ਚ 6.6 ਫੀਸਦੀ ਦਾ ਵਾਧਾ ਹੋਇਆ ਹੈ। ਦੂਜਾ- ਐਲ ਨੀਨੋ ਕਾਰਨ ਦੇਸ਼ ਦੇ ਮੱਧ ਅਤੇ ਉੱਤਰੀ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਿਹਾ। ਨਤੀਜੇ ਵਜੋਂ, ਪ੍ਰਤੀ ਹੈਕਟੇਅਰ ਕਣਕ ਦੀ ਉਤਪਾਦਕਤਾ 1% ਘਟ ਕੇ 3,480 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹਿ ਗਈ। ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਸੰਭਾਵਨਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਉਤਪਾਦਨ ਪਿਛਲੇ ਸਾਲ ਵਾਂਗ ਹੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ :    ਭਾਰਤ ਦੀ 4,000 ਬਿਲੀਅਨ ਡਾਲਰ ਦੀ ਆਰਥਿਕਤਾ ਹੋਣ ਦੀ ਖ਼ਬਰ, ਕੋਈ ਅਧਿਕਾਰਤ ਪੁਸ਼ਟੀ ਨਹੀਂ

ਸਰਕਾਰੀ ਸਟਾਕ ਲਗਭਗ 36 ਫ਼ੀਸਦੀ ਘਟਿਆ

ਦੇਸ਼ ਵਿਚ ਕਣਕ ਦਾ ਉਤਪਾਦਨ ਘਟਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਕਾਰਨ ਆਟੇ ਦੀਆਂ ਕੀਮਤਾਂ ਆਮ ਤੋਂ ਜ਼ਿਆਦਾ ਵਧ ਸਕਦੀਆਂ ਹਨ। ਅਗਸਤ 2023 ਵਿਚ ਕਣਕ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 7.6 ਫ਼ੀਸਦੀ ਜ਼ਿਆਦਾ ਸੀ। ਕੀਮਤਾਂ ਕਾਬੂ ਵਿਚ ਰੱਖਣ ਲਈ ਐੱਫਸੀਆਈ ਆਪਣਾ ਸਟਾਕ ਬਾਜ਼ਾਰ ਵਿਚ ਉਤਾਰ ਸਕਦੀ ਹੈ। ਕਣਕ ਦਾ ਸਮਰਥਨ ਮੁੱਲ 2,459 ਰੁਪਏ  ਪ੍ਰਤੀ ਕੁਇੰਟਲ ਚਲ ਰਿਹਾ ਹੈ। ਭਾਵ ਕਣਕ ਦਾ ਸਮਰਥਨ ਮੁੱਲ ਬਾਜ਼ਾਰ ਕੀਮਤ ਤੋਂ ਘੱਟ ਹੈ। ਬਾਜ਼ਾਰ ਮੁੱਲ 2,459 ਰੁਪਏ ਕੁਇੰਟਲ ਚਲ ਰਿਹਾ ਹੈ। ਭਾਵ ਕਣਕ ਦਾ ਸਮਰਥਨ ਮੁੱਲ ਬਾਜ਼ਾਰ ਮੁੱਲ ਤੋਂ ਘੱਟ ਹੈ। ਇਸ ਕਾਰਨ ਅਗਲੇ ਬਿਜਾਈ ਸੈਸ਼ਨ ਵਿਚ ਸਰਕਾਰੀ ਕਣਕ ਦੀ ਖ਼ਰੀਦ ਪਿਛਲੇ ਸਾਲ ਦੇ ਮੁਕਾਬਲੇ 2.61 ਕਰੋੜ ਟਨ ਘੱਟ ਰਹਿ ਸਕਦੀ ਹੈ। ਦੇਸ਼ ਵਿਚ ਮੌਜੂਦਾ ਸਮੇਂ ਵਿਚ ਕਣਕ ਦਾ ਸਟਾਕ 2.39 ਕਰੋੜ ਟਨ ਹੈ, ਜਿਹੜਾ ਪਿਛਲੇ ਸਾਲ ਦੇ 3.77 ਕਰੋੜ ਟਨ ਤੋਂ 36.60 ਫ਼ੀਸਦੀ ਤੱਕ ਘੱਟ ਹੈ। 

ਇਹ ਵੀ ਪੜ੍ਹੋ :    World Cup 2023 ਤੋਂ ਭਾਰਤੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ, ਮਿਲੇਗੀ 22,000 ਕਰੋੜ ਰੁਪਏ ਦੀ ਬੂਸਟਰ ਡੋਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News