ਵਧ ਸਕਦੀਆਂ ਹਨ ਆਟਾ-ਦਾਲ ਦੀਆਂ ਕੀਮਤਾਂ, ਦੇਸ਼ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ

Sunday, Dec 03, 2023 - 12:30 PM (IST)

ਨਵੀਂ ਦਿੱਲੀ – ਇੰਟਰਨੈਸ਼ਨਲ ਮਾਰਕੀਟ ’ਚ ਚੌਲਾਂ ਦੀਆਂ ਕੀਮਤਾਂ 15 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈਆਂ ਹਨ। ਹੁਣ ਕਣਕ ਅਤੇ ਦਾਲਾਂ ਦਾ ਉਤਪਾਦਨ ਘੱਟ ਹੋਣ ਕਾਰਨ ਲੋਕਲ ਪੱਧਰ ’ਤੇ ਆਮ ਲੋਕਾਂ ਨੂੰ ਆਟਾ ਅਤੇ ਦਾਲਾਂ ’ਤੇ ਮਹਿੰਗਾਈ ਦੀ ਮਾਰ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਕਣਕ ਅਤੇ ਦਾਲਾਂ ਦੀ ਬਿਜਾਈ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ :   ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਤਸ਼ੱਦਦ, 7 ਮਹੀਨੇ ਤੱਕ ਬੰਦੀ ਬਣਾ ਕੇ ਕੀਤੀ ਕੁੱਟਮਾਰ

ਸੂਤਰਾਂ ਮੁਤਾਬਕ ਹੁਣ ਤੱਕ ਕਣਕ ਦੀ ਬਿਜਾਈ ’ਚ 5 ਫੀਸਦੀ ਤੋਂ ਵੱਧ ਦੀ ਕਮੀ ਦੇਖਣ ਨੂੰ ਮਿਲੀ ਹੈ। ਉੱਥੇ ਹੀ ਦੂਜੇ ਪਾਸੇ ਦਾਲਾਂ ਦੀ ਬਿਜਾਈ ਵਿਚ 8 ਫੀਸਦੀ ਤੱਕ ਦੀ ਕਮੀ ਦੇਖਣ ਨੂੰ ਮਿਲੀ ਹੈ। ਉਂਝ ਸਰਕਾਰ ਨੂੰ ਉਮੀਦ ਹੈ ਕਿ ਮੀਂਹ ਪੈਣ ਤੋਂ ਬਾਅਦ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜੇ ਅਜਿਹਾ ਨਾ ਹੋਇਆ ਤਾਂ ਦੇਸ਼ ਵਿਚ ਆਟੇ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ, ਜਿਸ ਨਾਲ ਦੇਸ਼ ਵਿਚ ਮਹਿੰਗਾਈ ਦੇ ਜ਼ਖ਼ਮ ਹੋਰ ਡੂੰਘੇ ਹੁੰਦੇ ਚਲੇ ਜਾਣਗੇ।

ਇਹ ਵੀ ਪੜ੍ਹੋ :    White lung Syndrome ਦਾ ਕਹਿਰ, ਇਸ ਰਹੱਸਮਈ ਬੀਮਾਰੀ ਦਾ ਬੱਚਿਆਂ ਲਈ ਖ਼ਤਰਾ ਵਧਿਆ

ਕਣਕ ਤੇ ਦਾਲ ਦੀ ਬਿਜਾਈ ਘਟੀ

ਸੂਤਰਾਂ ਮੁਤਾਬਕ ਦੇਸ਼ ਵਿਚ ਕਣਕ ਅਤੇ ਦਾਲਾਂ ਦੀ ਬਿਜਾਈ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਸਲ ਵਿਚ ਮੀਂਹ ’ਚ ਕਮੀ ਕਾਰਨ ਬਿਜਾਈ ’ਤੇ ਅਸਰ ਪਿਆ ਹੈ। ਜਾਣਕਾਰੀ ਮੁਤਾਬਕ ਦੇਸ਼ ਵਿਚ ਕਣਕ ਦੀ ਬਿਜਾਈ ’ਚ 5 ਫੀਸਦੀ ਦੀ ਕਮੀ ਆਈ ਹੈ। ਇਸ ਸਾਲ ਹੁਣ ਤੱਕ ਕਣਕ ਦੀ ਬਿਜਾਈ 141 ਲੱਖ ਹੈਕਟੇਅਰ ’ਚ ਹੋਈ ਹੈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 149 ਲੱਖ ਹੈਕਟੇਅਰ ਹੋ ਚੁੱਕੀ ਸੀ। ਉੱਥੇ ਹੀ ਦੂਜੇ ਪਾਸੇ ਦਾਲਾਂ ’ਤੇ ਵੀ ਮਹਿੰਗਾਈ ਦਾ ਸੰਕਟ ਮੰਡਰਾ ਰਿਹਾ ਹੈ। ਅੰਕੜਿਆਂ ਮੁਤਾਬਕ ਇਸ ਸਾਲ ਦਾਲਾਂ ਦੀ ਬਿਜਾਈ ’ਚ 8 ਫੀਸਦੀ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਹੁਣ ਦੇਸ਼ ਵਿਚ 940 ਲੱਖ ਹੈਕਟੇਅਰ ’ਚ ਦਾਲਾਂ ਦੀ ਬਿਜਾਈ ਹੋ ਚੁੱਕੀ ਹੈ ਜਦ ਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਬਿਜਾਈ 103 ਲੱਖ ਹੈਕਟੇਅਰ ’ਚ ਹੋਈ ਸੀ। ਇਸ ਦਾ ਮਤਲਬ ਹੈ ਕਿ ਇਸ ਸਾਲ ਦਾਲਾਂ ਦੇ ਉਤਪਾਦਨ ’ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਦੇਸ਼ ’ਚ ਮਹਿੰਗਾਈ ਵਧਣ ਦੀ ਸੰਭਾਵਨਾ ਹੈ।

ਸਰਕਾਰ ਨੂੰ ਮੀਂਹ ਤੋਂ ਉਮੀਦ

ਅਜੇ ਤੱਕ ਦੋਹਾਂ ਫਸਲਾਂ ਲਈ ਲੋੜੀਂਦਾ ਮੀਂਹ ਨਹੀਂ ਪਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਬਰਸਾਤ ਹੁੰਦੇ ਹੀ ਇਹ ਕਮੀ ਪੂਰੀ ਹੋ ਜਾਏਗੀ ਪਰ ਜਾਣਕਾਰਾਂ ਦੀ ਮੰਨੀਏ ਤਾਂ ਇਸ ਦੀਆਂ ਉਮੀਦਾਂ ਘੱਟ ਹੀ ਹਨ। ਜੇ ਬਿਜਾਈ ਨਾ ਵਧੀ ਦੇਸ਼ ਵਿਚ ਆਟੇ ਅਤੇ ਦਾਲਾਂ ਦਾ ਭਾਅ ਵਧ ਸਕਦਾ ਹੈ, ਜਿਸ ਨਾਲ ਦੇਸ਼ ਵਿਚ ਮਹਿੰਗਾਈ ਦਰ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਦੇਸ਼ ਵਿਚ ਲੋਕਾਂ ਨੂੰ ਪਹਿਲਾਂ ਟਮਾਟਰ ਅਤੇ ਉਸ ਤੋਂ ਬਾਅਦ ਪਿਆਜ਼ ਦੀ ਮਹਿੰਗਾਈ ਨਾਲ ਜੂਝਣਾ ਪਿਆ ਸੀ। ਜੇ ਸਮੇਂ ਸਿਰ ਮੀਂਹ ਨਾ ਪਿਆ ਅਤੇ ਫਸਲਾਂ ਦੀ ਬਿਜਾਈ ਨਾ ਵਧੀ ਤਾਂ ਆਮ ਲੋਕਾਂ ਦੀ ਰਸੋਈ ਦਾ ਬਜਟ ਵਧ ਸਕਦਾ ਹੈ।

ਇਹ ਵੀ ਪੜ੍ਹੋ :    ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News