70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
Wednesday, Mar 06, 2024 - 06:49 PM (IST)
ਬਿਜ਼ਨੈੱਸ ਡੈਸਕ : ਇਕ ਪਾਸੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ, ਤਾਂ ਦੂਜੇ ਪਾਸੇ ਸੋਨੇ ਦੀਆਂ ਕੀਮਤਾਂ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਸਭ ਤੋਂ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਸੁਸਤ ਹੋ ਗਈਆਂ। ਮੰਗਲਵਾਰ ਨੂੰ ਸੋਨੇ ਦੀ ਫਿਊਚਰ ਕੀਮਤ 65,140 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਸੀ। ਚਾਂਦੀ ਦੀ ਕੀਮਤ ਵੀ 74 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਸੀ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਬੁੱਧਵਾਰ ਨੂੰ 64,702 ਰੁਪਏ ਦੀ ਕੀਮਤ 'ਤੇ ਖੁੱਲ੍ਹਿਆ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਵਾਧਾ ਜਾਰੀ ਰਹਿ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੋਨੇ ਦੀ ਕੀਮਤ 70 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ - Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ
ਕੀਮਤਾਂ ਵਿਚ ਵਾਧਾ ਹੋਣ ਦੇ ਕਾਰਨ
ਇਸ ਮਾਮਲੇ ਦੇ ਸਬੰਧ ਵਿਚ ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਵੇਗਾ। ਅਜਿਹਾ ਹੋਣ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਦੇਸ਼ ਵਿੱਚ ਸਥਿਰ ਅਤੇ ਮਜ਼ਬੂਤ ਸਰਕਾਰ। ਦੂਜਾ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਦਾ ਐਲਾਨ। ਦੱਸ ਦੇਈਏ ਕਿ ਕਈ ਮਾਹਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਤੀਜੀ ਵਾਰ ਸੱਤਾ ਵਿੱਚ ਆ ਸਕਦੀ ਹੈ। ਇਸ ਲਈ ਸਰਕਾਰ ਵੱਲੋਂ ਚਲਾਈਆਂ ਸਾਰੀਆਂ ਨੀਤੀਆਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਅਮਰੀਕੀ ਫੈਡਰਲ ਬੈਂਕ ਆਪਣੀਆਂ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ। ਫੈਡਰਲ ਬੈਂਕ ਦੇ ਮੁਖੀ ਦੁਆਰਾ ਦਿੱਤੇ ਗਏ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ
ਆਉਣ ਵਾਲੇ ਦਿਨਾਂ 'ਚ ਅਸਮਾਨ ਨੂੰ ਛੂਹ ਸਕਦੀਆਂ ਹਨ ਸੋਨੇ ਦੀਆਂ ਕੀਮਤਾਂ
ਇਸ ਦੇ ਨਾਲ ਹੀ ਗਹਿਣਾ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਦੀ ਜੀਡੀਪੀ ਹੋਰ ਮਜ਼ਬੂਤ ਹੋਵੇਗੀ, ਜਿਸ ਕਾਰਨ ਲੋਕ ਸੋਨੇ 'ਚ ਨਿਵੇਸ਼ ਕਰਨ 'ਤੇ ਵਿਚਾਰ ਕਰਨਗੇ। ਇਸ ਦੇ ਨਾਲ ਹੀ ਮਈ ਮਹੀਨੇ ਵਿੱਚ ਅਕਸ਼ੈ ਤ੍ਰਿਤੀਆ ਵੀ ਆਉਣ ਵਾਲੀ ਹੈ। ਇਸ ਦਿਨ, ਬਹੁਤ ਸਾਰੇ ਲੋਕ ਸੋਨਾ ਖਰੀਦਣ ਜਾਂ ਇਸ ਵਿੱਚ ਨਿਵੇਸ਼ ਕਰਨ ਲਈ ਜ਼ੋਰ ਪਾਉਣਗੇ, ਜਿਸ ਨਾਲ ਇਸਦੀ ਮੰਗ ਵਧੇਗੀ। ਅਜਿਹੇ 'ਚ ਸੋਨੇ ਦੀਆਂ ਕੀਮਤਾਂ ਵਧਣਗੀਆਂ। ਅਜਿਹੇ 'ਚ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਹਨ।
ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਲਈ ਖ਼ਾਸ ਖ਼ਬਰ, ਕੁਝ ਦਿਨਾਂ 'ਚ ਮੋਦੀ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਤੋਹਫ਼ਾ
ਸੋਨੇ-ਚਾਂਦੀ ਦੇ ਵਾਇਦਾ ਭਾਅ
MCX 'ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟਰੈਕਟ 143 ਰੁਪਏ ਦੀ ਗਿਰਾਵਟ ਨਾਲ 64,702 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ 64,722 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਮੰਗਲਵਾਰ ਨੂੰ ਸੋਨੇ ਦੀ ਫਿਊਚਰ ਕੀਮਤ 65,140 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ। ਚਾਂਦੀ ਦਾ ਬੈਂਚਮਾਰਕ ਮਈ ਕਰਾਰ ਅੱਜ 171 ਰੁਪਏ ਦੀ ਗਿਰਾਵਟ ਨਾਲ 73,202 ਰੁਪਏ 'ਤੇ ਖੁੱਲ੍ਹਿਆ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8