ਹੋ ਗਈ ਭਵਿੱਖਬਾਣੀ! ਜਲਦ ਹੀ ਖਰੀਦ ਲਓ ਸੋਨਾ ਨਹੀਂ ਤਾਂ...
Friday, May 23, 2025 - 10:59 AM (IST)

ਬਿਜਨੈੱਸ ਡੈਸਕ- ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਕੀਮਤ ਇੱਕ ਵਾਰ ਫਿਰ ਇਤਿਹਾਸਕ ਉਚਾਈ ਛੂਹ ਸਕਦੀ ਹੈ। ਅਮਰੀਕੀ ਨਿਵੇਸ਼ ਬੈਂਕ JP Morgan ਅਤੇ Goldman Sachs ਵਲੋਂ ਜਾਰੀ ਕੀਤੀਆਂ ਤਾਜ਼ਾ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ 2026 ਦੇ ਮੱਧ ਤੱਕ ਸੋਨੇ ਦੀ ਕੀਮਤ $4,000 ਪ੍ਰਤੀ ਔਂਸ ਤੋਂ ਵੀ ਉਪਰ ਜਾ ਸਕਦੀ ਹੈ। ਇਸਦਾ ਸਿੱਧਾ ਅਸਰ ਭਾਰਤੀ ਮਾਰਕੀਟ ‘ਚ 24 ਕੈਰਟ ਸੋਨੇ ਦੀ ਕੀਮਤ 'ਤੇ ਪੈ ਸਕਦਾ ਹੈ, ਜੋ ਕਿ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਂਕੜੇ ਨੂੰ ਪਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ: ਭਾਰਤੀ ਨਿਵੇਸ਼ਕਾਂ ਨੂੰ ਲੱਗਾ ਕਰੋੜਾਂ ਦਾ ਚੂਨਾ, ਦੁਬਈ ਦੀ ਇਹ ਕੰਪਨੀ ਰਾਤੋ-ਰਾਤ ਹੋਈ ਗਾਇਬ
ਕੀ ਕਹਿੰਦੇ ਨੇ ਵਿਸ਼ਲੇਸ਼ਕ?
JP Morgan ਦੇ ਮੁਤਾਬਕ 2025 ਦੀ ਚੌਥੀ ਤਿਮਾਹੀ ਤੱਕ ਸੋਨੇ ਦੀ ਔਸਤ ਕੀਮਤ $3,675 ਰਹੇਗੀ। ਉਥੇ ਹੀ, ਜੇਕਰ ਨਿਵੇਸ਼ਕਾਂ ਅਤੇ ਕੇਂਦਰੀ ਬੈਂਕਾਂ ਦੀ ਮੰਗ ਮਜ਼ਬੂਤ ਰਹਿੰਦੀ ਹੈ, ਤਾਂ ਕੀਮਤ 4 ਹਜ਼ਾਰ ਡਾਲਰ ਦੇ ਪੱਧਰ ਨੂੰ ਪਹਿਲਾਂ ਵੀ ਛੂਹ ਸਕਦੀ ਹੈ। ਜੇਪੀ ਮੋਰਗਨ ਦੀ ਇਸ ਭਵਿੱਖਬਾਣੀ ਦੇ ਪਿੱਛੇ ਇੱਕੋ ਇੱਕ ਮੁੱਖ ਕਾਰਨ ਨਿਵੇਸ਼ਕਾਂ ਅਤੇ ਕੇਂਦਰੀ ਬੈਂਕਾਂ ਵੱਲੋਂ ਖਰੀਦਦਾਰੀ ਦਾ ਲਗਾਤਾਰ ਮਜ਼ਬੂਤ ਹੋਣਾ ਹੈ। ਇਸ 'ਤੇ, ਬੈਂਕ ਨੂੰ ਉਮੀਦ ਹੈ ਕਿ ਇਸ ਸਾਲ ਸੋਨੇ ਦੀ ਮੰਗ ਔਸਤਨ ਪ੍ਰਤੀ ਤਿਮਾਹੀ 710 ਟਨ ਦੇ ਆਸ-ਪਾਸ ਰਹੇਗੀ। Goldman Sachs ਨੇ ਵੀ ਆਪਣੀ ਪਿਛਲੀ ਭਵਿੱਖਬਾਣੀ ਨੂੰ $3,300 ਤੋਂ ਵਧਾ ਕੇ $3,700 ਕਰ ਦਿੱਤਾ ਹੈ ਅਤੇ ਕਿਹਾ ਕਿ ਸੋਨਾ $4,500 ਯਾਨੀ 1 ਲੱਖ ਰੁਪਏ ਤੋਂ ਉਪਰ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਜਬਰ-ਜ਼ਿਨਾਹ ਦੇ ਦੋਸ਼ 'ਚ ਮਸ਼ਹੂਰ ਅਦਾਕਾਰ ਗ੍ਰਿਫਤਾਰ
ਅੱਜ ਸੋਨੇ ਦੀਆਂ ਕੀਮਤਾਂ 'ਚ ਉਛਾਲ
ਅੱਜ ਦੇ ਦਿਨ ਸੋਨੇ ਦੀ ਕੀਮਤ ਵਿੱਚ ₹490 ਦਾ ਉਛਾਲ ਆਇਆ ਅਤੇ ਇਹ ₹98,060 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ: ਕਿਮ ਕਾਰਦਸ਼ੀਅਨ ਨੇ ਕੀਤਾ ਇਕ ਹੋਰ ਕਾਰਨਾਮਾ ! ਬਿਨਾਂ ਇਕ ਵੀ ਦਿਨ ਕਾਲਜ ਗਏ ਬਣ ਗਈ 'ਵਕੀਲ'
ਇਸ ਉਛਾਲ ਦੇ ਮੁੱਖ ਕਾਰਨ:
- ਅਮਰੀਕਾ-ਚੀਨ ਵਿਚਕਾਰ ਵਧ ਰਿਹਾ ਟਕਰਾਅ
- ਜਿਓਪੌਲਿਟਿਕਲ ਤਣਾਅ
- ਡਾਲਰ ਦੀ ਕਮਜ਼ੋਰੀ
- ਮੰਦੀ ਦੀ ਚਿੰਤਾ
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨਾਲ ਹੋਈ ਗੰਦੀ ਹਰਕਤ, ਆਡੀਸ਼ਨ ਦੇ ਬਹਾਨੇ ਨਸ਼ੀਲੀ ਦਵਾਈ ਪਿਲਾ ਕਰਨਾ ਚਾਹੁੰਦਾ ਸੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8