ਭਾਰਤੀ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧ ਕੇ ਹੋਈ 26 ਫ਼ੀਸਦੀ

Thursday, Sep 28, 2023 - 10:21 AM (IST)

ਭਾਰਤੀ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧ ਕੇ ਹੋਈ 26 ਫ਼ੀਸਦੀ

ਨਵੀਂ ਦਿੱਲੀ (ਅਨਸ) – ਭਾਰਤ ਦੀਆਂ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ’ਚ ਜ਼ਿਆਦਾ ਵਾਧਾ ਹੋਇਆ ਹੈ। ਇਸ ਗੱਲ ਦਾ ਜਾਣਕਾਰੀ ਇਕ ਰਿਪੋਰਟ ਤੋਂ ਮਿਲੀ ਹੈ। ਦੱਸ ਦੇਈਏ ਕਿ ਸਾਲ 2023 ਵਿੱਚ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧ ਕੇ 26 ਫ਼ੀਸਦੀ ਹੋ ਗਈ ਹੈ। ਮਹਿਲਾ ਕਰਮਚਾਰੀਆਂ ਦੀ ਇਹ ਗਿਣਤੀ ਸਾਲ 2021 ਵਿੱਚ 21 ਫ਼ੀਸਦੀ ਸੀ।

ਗ੍ਰੇਟ ਪਲੇਸ ਟੂ ਵਰਕ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਔਰਤਾਂ ਦੀ ਮੌਜੂਦਗੀ ਵਾਲੇ ਉਦਯੋਗਾਂ ਵਿੱਚ ਔਰਤਾਂ ਦੀ ਨੁਮਾਇੰਦਗੀ ’ਚ 38 ਫ਼ੀਸਦੀ ਦਾ ਅੰਤਰ ਹੈ। ਇਹ ਦਰਸਾਉਂਦਾ ਹੈ ਕਿ ਔਰਤਾਂ ਘੱਟ ਔਰਤਾਂ ਦੀ ਨੁਮਾਇੰਦਗੀ ਵਾਲੇ ਉਦਯੋਗਾਂ ਵਿੱਚ ਵੀ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਲਗਭਗ 8 ਫ਼ੀਸਦੀ ਭਾਰਤੀ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਔਰਤਾਂ ਹਨ, ਜਿਨ੍ਹਾਂ ’ਚੋਂ 32 ਫ਼ੀਸਦੀ ਔਰਤਾਂ ਸੀਨੀਅਰ ਲੀਡਰਸ਼ਿਪ ਅਹੁਦਿਆਂ ’ਤੇ ਹਨ, ਜਿਨ੍ਹਾਂ ਦੇ ਸੰਗਠਨਾਂ ’ਚ ਮਹਿਲਾ ਸਾਥੀਆਂ ਦੀ ਕਮੀ ਹੈ।

ਗ੍ਰੇਟ ਪਲੇਸ ਟੂ ਵਰਕ ਇੰਡੀਆ ਦੀ ਸੀ. ਈ. ਓ. ਯਸ਼ਸਵਿਨੀ ਰਾਮਾਸਵਾਮੀ ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ 2023 ਵਿੱਚ ਭਾਰਤੀ ਕੰਪਨੀਆਂ ਵਿੱਚ ਮਹਿਲਾ ਵਰਕਫੋਰਸ ਵਿੱਚ 5 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ 89 ਫ਼ੀਸਦੀ ਔਰਤਾਂ ਆਪਣੀਆਂ ਭੂਮਿਕਾਵਾਂ ਨਾਲ ਮਜ਼ਬੂਤ ਵਚਨਬੱਧਤਾ ਪ੍ਰਦਰਸ਼ਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ 2021 ਵਿੱਚ 21 ਫ਼ੀਸਦੀ ਤੋਂ ਵਧ ਕੇ 2023 ਵਿੱਚ ਪ੍ਰਭਾਵਸ਼ਾਲੀ 26 ਫ਼ੀਸਦੀ ਹੋ ਗਈ ਹੈ, ਜਿਸ ਵਿੱਚ ਸਭ ਤੋਂ ਚੰਗੇ ਵਰਕਫੋਰਸ ਆਪਣੇ ਹਮਅਹੁਦਿਆਂ ਦੀ ਤੁਲਨਾ ਵਿੱਚ 17 ਫ਼ੀਸਦੀ ਵਧੇਰੇ ਔਰਤਾਂ ਨੂੰ ਰੁਜ਼ਗਾਰ ਦੇ ਕੇ ਅੱਗੇ ਵਧ ਰਹੇ ਹਨ।

ਇਸ ਤੋਂ ਇਲਾਵਾ ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਸਿੱਖਿਆ, ਟ੍ਰੇਨਿੰਗ ਅਤੇ ਗੈਰ-ਲਾਭਕਾਰੀ ਅਤੇ ਚੈਰਿਟੀ ਆਰਗਨਾਈਜੇਸ਼ਨ ਵਰਗੇ ਖੇਤਰ, ਕ੍ਰਮਵਾਰ : 45 ਫ਼ੀਸਦੀ ਅਤੇ 47 ਫ਼ੀਸਦੀ ਮਹਿਲਾ ਲੀਡਰਸ਼ਿਪ ਨਾਲ ਵਧੇ ਹੋਏ ਵਿਸ਼ਵਾਸ ਪੱਧਰ ਨੂੰ ਪ੍ਰਦਰਸ਼ਿਤ ਕਰਦੇ ਹਨ, ਜਦ ਕਿ ਆਵਾਜਾਈ, ਨਿਰਮਾਣ ਅਤੇ ਉਤਪਾਦਨ ਵਰਗੇ ਉਦਯੋਗ 13 ਫ਼ੀਸਦੀ ਅਤੇ 9 ਫ਼ੀਸਦੀ ਦੀ ਘੱਟ ਲਿੰਗ ਭਿੰਨਤਾ ਨਾਲ ਹਾਲੇ ਵੀ ਕਰਮਚਾਰੀਆਂ ਦਰਮਿਆਨ ਦਰਮਿਆਨੇ ਤੋਂ ਉੱਚ ਵਿਸ਼ਵਾਸ ਪੱਧਰ ਹਾਸਲ ਕਰਨ ਦਾ ਪ੍ਰਬੰਧਨ ਕਰਦੇ ਹਨ। ਰਿਪੋਰਟ ’ਚ ਦੇਖਿਆ ਗਿਆ ਕਿ ਸਾਰਿਆਂ ਲਈ ਤਜ਼ਰਬੇ ਨੂੰ ਤਰਜੀਹ ਦੇਣ ਵਾਲੇ ਸੰਗਠਨਾਂ ਵਿੱਚ ਪੇਸ਼ੇਵਰ ਅਤੇ ਲੀਡਰਸ਼ਿਪ ਵਿਕਾਸ ਦੇ ਨਾਲ-ਨਾਲ ਫ਼ੈਸਲਾ ਲੈਣ ਵਿੱਚ ਕਰਮਚਾਰੀਆਂ ਦੀ ਭਾਈਵਾਲੀ 14 ਫ਼ੀਸਦੀ ਵਧੀ ਹੈ।


author

rajwinder kaur

Content Editor

Related News