ਪੰਜਾਬ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਆਇਆ ਨਵਾਂ ਅਪਡੇਟ, ਜਾਣੋ ਅੱਜ ਦੇ ਰੇਟ

Saturday, Nov 30, 2024 - 01:13 PM (IST)

ਪੰਜਾਬ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਆਇਆ ਨਵਾਂ ਅਪਡੇਟ, ਜਾਣੋ ਅੱਜ ਦੇ ਰੇਟ

ਜਲੰਧਰ - ਪੰਜਾਬ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਜਦਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਸ਼ਨੀਵਾਰ (30 ਨਵੰਬਰ) ਨੂੰ 24 ਕੈਰੇਟ ਸੋਨੇ ਦੀ ਕੀਮਤ 78,900 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਹੈ। ਜਦਕਿ 22 ਕੈਰੇਟ ਸੋਨੇ ਦੀ ਕੀਮਤ ਫਿਲਹਾਲ 73,380 ਰੁਪਏ ਹੈ। ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਹ 92,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ ਜਦੋਂ ਕਿ ਪਹਿਲਾਂ ਇਹ 92,800 ਰੁਪਏ ਸੀ।

ਇਹ ਵੀ ਪੜ੍ਹੋ :    1 ਦਸੰਬਰ ਤੋਂ OTP , ਕ੍ਰੈਡਿਟ ਕਾਰਡ ਸਮੇਤ ਕਈ ਹੋਰ ਨਿਯਮਾਂ ਚ ਹੋਣ ਜਾ ਰਹੇ ਵੱਡੇ ਬਦਲਾਅ

ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤ ​​ਰੁਖ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਤਾਜ਼ਾ ਖਰੀਦਦਾਰੀ 'ਚ ਵਾਧੇ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 700 ਰੁਪਏ ਵਧ ਕੇ 79,400 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 78,700 ਰੁਪਏ ਪ੍ਰਤੀ 10 ਗ੍ਰਾਮ ਸੀ।

ਇਹ ਵੀ ਪੜ੍ਹੋ :    ਵਿਦੇਸ਼ਾਂ ਵਿਚ ਭਾਰਤੀਆਂ ਨੇ ਲੁਕਾ ਕੇ ਰੱਖੇ ਹਨ ਕਰੋੜਾਂ ਰੁਪਏ, ਇਨਕਮ ਟੈਕਸ ਜਾਂਚ 'ਚ ਖੁੱਲ੍ਹਿਆ ਭੇਤ 

ਚਾਂਦੀ ਦੀ ਕੀਮਤ ਵੀ 1,300 ਰੁਪਏ ਚੜ੍ਹ ਕੇ 92,200 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਉਥੇ ਹੀ ਵੀਰਵਾਰ ਨੂੰ ਚਾਂਦੀ 4,900 ਰੁਪਏ ਡਿੱਗ ਕੇ 90,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 700 ਰੁਪਏ ਵਧ ਕੇ 79,000 ਰੁਪਏ ਹੋ ਗਈ, ਜੋ ਵੀਰਵਾਰ ਨੂੰ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ :     EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ

ਮਿਸਡ ਕਾਲ ਕਰਕੇ ਕਰੋ ਚੈੱਕ 

ਤੁਸੀਂ ਮਿਸਡ ਕਾਲ ਰਾਹੀਂ ਸੋਨੇ ਅਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਬਾਰੇ ਜਾਣਕਾਰੀ ਲੈ ਸਕਦੇ ਹੋ। 22 ਕੈਰੇਟ ਅਤੇ 18 ਕੈਰੇਟ ਸੋਨੇ ਦੀ ਕੀਮਤ ਜਾਣਨ ਲਈ ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ।

ਇਹ ਵੀ ਪੜ੍ਹੋ :    Google ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਮਿਲਣ ਤੋਂ ਬਾਅਦ CCI ਨੇ ਦਿੱਤੇ ਜਾਂਚ ਦੇ ਆਦੇਸ਼
 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News