ਬਾਜ਼ਾਰ ''ਚ ਹਰਿਆਲੀ, ਸੈਂਸੈਕਸ 200 ਅੰਕ ਚੜ੍ਹਿਆ, ਨਿਫਟੀ 17600 ਦੇ ਪਾਰ

Friday, Oct 21, 2022 - 10:43 AM (IST)

ਬਾਜ਼ਾਰ ''ਚ ਹਰਿਆਲੀ, ਸੈਂਸੈਕਸ 200 ਅੰਕ ਚੜ੍ਹਿਆ, ਨਿਫਟੀ 17600 ਦੇ ਪਾਰ

ਮੁੰਬਈ—ਹਫ਼ਤੇ ਦਾ ਆਖਰੀ ਕਾਰੋਬਾਰੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬਾਜ਼ਾਰ ਦੀ ਸ਼ੁਰੂਆਤ 'ਚ ਸੈਂਸੈਕਸ ਕਰੀਬ 200 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਨਿਫਟੀ 'ਚ ਵੀ 50 ਅੰਕਾਂ ਦੀ ਮਜ਼ਬੂਤੀ ਹੈ। ਫਿਲਹਾਲ ਸੈਂਸੈਕਸ 151.58 ਅੰਕਾਂ ਦੇ ਵਾਧੇ ਨਾਲ 59,397.07 ਦੇ ਪੱਧਰ 'ਤੇ ਤਾਂ ਨਿਫਟੀ 52.95 ਅੰਕਾਂ ਦੇ ਵਾਧੇ ਨਾਲ 17,616.90 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਐਕਸਿਸ ਬੈਂਕ ਅਤੇ ਆਈਟੀਸੀ ਦੇ ਸ਼ੇਅਰਾਂ 'ਚ ਮਜ਼ਬੂਤੀ ਦਿਖ ਰਹੀ ਹੈ। ਐਕਸਿਸ ਬੈਂਕ 'ਚ ਚਾਰ ਫੀਸਦੀ ਜਦਕਿ ਆਈ.ਟੀ.ਸੀ. ਦੇ ਸ਼ੇਅਰਾਂ 'ਚ ਇਕ ਫੀਸਦੀ ਦੀ ਤੇਜ਼ੀ ਦਿਖ ਰਹੀ ਹੈ।
ਇਸ ਤੋਂ ਪਹਿਲਾਂ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਗਲੋਬਲ ਬਾਜ਼ਾਰ 'ਚ ਸੁਸਤੀ ਰਹੀ। ਅਮਰੀਕੀ ਬਾਜ਼ਾਰ ਮਜ਼ਬੂਤ ​​ਸ਼ੁਰੂਆਤ ਤੋਂ ਬਾਅਦ ਲਗਾਤਾਰ ਦੂਜੇ ਦਿਨ ਫਿਸਲੇ। ਐੱਸ.ਜੀ.ਐਕਸ ਨਿਫਟੀ 25 ਅੰਕਾਂ ਦੀ ਗਿਰਾਵਟ ਨਾਲ 17500 ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਦਿਨ ਦੇ ਉੱਪਰੀ ਪੱਧਰ ਤੋਂ ਡਾਓ ਜੋਂਸ 500 ਅੰਕ ਫਿਸਲ ਕੇ ਕਰੀਬ 100 ਅੰਕ ਡਿੱਗ ਕੇ 30,334 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 'ਚ 65 ਅੰਕਾਂ ਦੀ ਗਿਰਾਵਟ ਆਈ। ਐੱਸ ਐਂਡ ਪੀ 500 'ਚ 0.80% ਦੀ ਗਿਰਾਵਟ ਦਿਖੀ। ਰੁਪਿਆ ਪਿਛਲੇ ਦਿਨ ਦੇ ਬੰਦ ਦੀ ਤੁਲਨਾ 'ਚ ਹਲਕੀ ਕਮਜ਼ੋਰੀ ਨਾਲ 82.8350 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


author

Aarti dhillon

Content Editor

Related News