RBI ਨੇ ਜਾਰੀ ਕੀਤੀ 40 ਡਿਫਾਲਟਰਾਂ ਦੀ ਲਿਸਟ, ਇਹ ਕੰਪਨੀਆਂ ਹਨ ਸ਼ਾਮਲ
Wednesday, Aug 30, 2017 - 08:50 AM (IST)

ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰੀਬ 40 ਡਿਫਾਲਟਰਾਂ ਦੀ ਲਿਸਟ ਬੈਂਕਾਂ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਲਿਸਟ 'ਚ ਕਈ ਵੱਡੀਆਂ ਕੰਪਨੀਆਂ ਦੇ ਨਾਂ ਹਨ ਜਿਸ 'ਚ ਵੀਡੀਓਕਾਨ ਇੰਡਸਟਰੀਜ਼, ਜੇਪੀ ਐਸੋਸੀਏਟਸ, ਉੱਤਮ ਗਾਲਵਾ, ਆਈ. ਵੀ. ਆਰ. ਸੀ. ਐੱਲ., ਅੱਸਾਰ ਪ੍ਰਾਜੈਕਟਸ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੂੰ ਐੱਨ. ਸੀ. ਐੱਲ. ਟੀ. ਦੇ ਕੋਲ ਭੇਜਿਆ ਜਾਵੇਗਾ।
ਇਸ 'ਚੋਂ ਕਰੀਬ 25 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਨਾਂ ਐੱਸ. ਬੀ. ਆਈ. ਨੂੰ ਭੇਜੇ ਗਏ ਹਨ। ਬੈਂਕਾਂ ਨੂੰ ਡਿਫਾਲਟਰਸ ਤੋਂ ਲੋਨ ਦੇ ਨਿਪਟਾਰੇ ਲਈ ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ। ਜੇਕਰ ਲੋਨ ਨਿਪਟਾਰਾ ਨਹੀਂ ਹੁੰਦਾ ਹੈ ਤਾਂ ਇਨ੍ਹਾਂ ਕੰਪਨੀਆਂ ਨੂੰ ਇੰਸਾਲਵੈਂਸੀ ਐਂਡ ਬੈਂਕਰਸਪੀ ਕੋਡ ਤੇ ਐੱਨ. ਸੀ. ਐੱਲ. ਦੇ ਕੋਲ ਭੇਜਿਆ ਜਾਵੇਗਾ।