ਆਈਫੋਨ ਬਣਾਉਣ ਵਾਲੀ ਕੰਪਨੀ 1200 ਕਰੋੜ ਦੇ ਖਰਚੇ ਨਾਲ ਦੇਵੇਗੀ 40,000 ਨੌਕਰੀਆਂ

Sunday, Aug 25, 2024 - 02:45 PM (IST)

ਆਈਫੋਨ ਬਣਾਉਣ ਵਾਲੀ ਕੰਪਨੀ 1200 ਕਰੋੜ ਦੇ ਖਰਚੇ ਨਾਲ ਦੇਵੇਗੀ 40,000 ਨੌਕਰੀਆਂ

ਨਵੀਂ ਦਿੱਲੀ (ਇੰਟ.) - ਕਾਂਟਰੈਕਟ ’ਤੇ ਐਪਲ ਪ੍ਰੋਡਕਟਸ ਅਤੇ ਆਈਫੋਨ ਬਣਾਉਣ ਵਾਲੀ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਖੇਤਰ ਦੀ ਦਿੱਗਜ ਕੰਪਨੀ ਫਾਕਸਕਾਨ ਨੇ 1200 ਕਰੋੜ ਖਰਚ ਕਰਨ ਦਾ ਪਲਾਨ ਬਣਾਇਆ ਹੈ। ਕੰਪਨੀ ਭਾਰਤ ’ਚ 1200 ਕਰੋੜ ਖਰਚ ਕਰ ਕੇ 40,000 ਨੌਕਰੀਆਂ ਵੀ ਦੇਣ ਦੀ ਤਿਆਰੀ ’ਚ ਹੈ।

ਦਰਅਸਲ, ਕਰਨਾਟਕ ਸਥਿਤ ਆਪਣੀ ਕੰਪਨੀ ਫਾਕਸਕਾਨ ਹੋਨ ਹਾਈ ਟੈਕਨੋਲਾਜੀ ਇੰਡੀਆ ਮੈਗਾ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ’ਚ ਲੱਗਭਗ 1,200 ਕਰੋੜ ਰੁਪਏ (ਲੱਗਭਗ 14.4 ਕਰੋੜ ਡਾਲਰ) ਦਾ ਨਿਵੇਸ਼ ਕੀਤਾ ਹੈ। ਕਾਂਟਰੈਕਟ ’ਤੇ ਆਈਫੋਨ ਬਣਾਉਣ ਵਾਲੀ ਕੰਪਨੀ ਦੀ ਸਿੰਗਾਪੁਰ ਇਕਾਈ ਫਾਕਸਕਾਨ ਸਿੰਗਾਪੁਰ ਪ੍ਰਾਈਵੇਟ ਨੇ ਹਾਲ ਹੀ ’ਚ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਫਾਕਸਕਾਨ ਹੋਨ ਹਾਈ ਟੈਕਨੋਲਾਜੀ ਇੰਡੀਆ ਮੈਗਾ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਦੇ 120.35 ਕਰੋੜ ਤੋਂ ਜ਼ਿਆਦਾ ਸ਼ੇਅਰ ਖਰੀਦੇ ਹਨ।


author

Harinder Kaur

Content Editor

Related News