ਆਮਦਨ ਟੈਕਸ ਵਿਭਾਗ ਨੇ ਦੋ ਲੱਖ ਰੁਪਏ ਤੋਂ ਜ਼ਿਆਦਾ ਦੇ ਨਕਦ ਲੈਣ-ਦੇਣ ''ਤੇ ਦਿੱਤੀ ਚਿਤਾਵਨੀ

Tuesday, Aug 29, 2017 - 02:12 PM (IST)

ਆਮਦਨ ਟੈਕਸ ਵਿਭਾਗ ਨੇ ਦੋ ਲੱਖ ਰੁਪਏ ਤੋਂ ਜ਼ਿਆਦਾ ਦੇ ਨਕਦ ਲੈਣ-ਦੇਣ ''ਤੇ ਦਿੱਤੀ ਚਿਤਾਵਨੀ

ਨਵੀਂ ਦਿੱਲੀ—ਆਮਦਨ ਟੈਕਸ ਵਿਭਾਗ ਨੇ ਲੋਕਾਂ ਨੂੰ ਦੋ ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਨਕਦ ਲੈਣ-ਦੇਣ ਦੇ ਪ੍ਰਤੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਸੀਮਾ ਦੇ ਉਲੰਘਣ 'ਤੇ ਕਾਨੂੰਨ ਦੇ ਤਹਿਤ ਸਖਤ ਜ਼ੁਰਮਾਨਾ ਲਗਾਇਆ ਜਾਵੇਗਾ। 
ਇਕ ਜਨਤਕ ਸੰਦੇਸ਼ 'ਚ ਵਿਭਾਗ ਨੇ ਕਿਹਾ ਕਿ ਕਿਸੇ ਇਕ ਵਿਅਕਤੀ ਤੋਂ ਇਕ ਜਾਂ ਜ਼ਿਆਦਾ ਲੈਣ-ਦੇਣ 'ਚ ਦੋ ਲੱਖ ਰੁਪਏ ਜਾਂ ਜ਼ਿਆਦਾ ਰਾਸ਼ੀ ਲੈਣ 'ਤੇ ਰੋਕ ਹੈ।
ਇਸ ਤਰ੍ਹਾਂ ਅਚਲ ਸੰਪਤੀ ਦੇ ਟਰਾਂਸਫਰ ਲਈ 20,000 ਰੁਪਏ ਨਕਦ ਲੈਣਾ ਜਾਂ ਦੇਣਾ ਅਤੇ ਕਾਰੋਬਾਰ ਜਾਂ ਪੇਸ਼ੇ ਨਾਲ ਸੰਬੰਧਤ ਖਰਚ ਲਈ 10,000 ਰੁਪਏ ਤੋਂ ਜ਼ਿਆਦਾ ਦੇ ਨਕਦ ਭੁਗਤਾਨ 'ਤੇ ਵੀ ਰੋਕ ਹੈ। 
ੈਟੈਕਸ ਵਿਭਾਗ ਨੇ ਆਮ ਜਨਤਾ ਤੋਂ ਇਸ ਨਿਯਮਾਂ ਦੇ ਉਲੰਘਣ ਦੀ ਜਾਣਕਾਰੀ ਦੇਣ ਨੂੰ ਵੀ ਕਿਹਾ। ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਲੋਕ ਆਮਦਨ ਟੈਕਸ ਵਿਭਾਗ ਦੇ ਸੰਬੰਧਤ ਕਾਰਜ ਖੇਤਰ ਦੇ ਪ੍ਰਧਾਨ ਕਮਿਸ਼ਨਰ ਨੂੰ ਜਾਂ ਬਲੈਕਮਨੀਇੰਫੋਇਨਕਮਟੈਕਸ.ਗਵ.ਇਨ 'ਤੇ ਇਮੇਲ ਨਾਲ ਦਿੱਤੀ ਜਾ ਸਕਦੀ ਹੈ। ਵਿਭਾਗ ਪਹਿਲਾਂ ਵੀ ਇਸ ਤਰ੍ਹਾਂ ਦੇ ਜਨਤਕ ਵਿਗਿਆਪਨ ਜਾਰੀ ਕਰ ਚੁੱਕਾ ਹੈ।


Related News