ਕੱਲ੍ਹ ਤੋਂ ਇਸ ਬੈਂਕ ਦੀ FD ਤੇ ਮਿਲੇਗਾ ਜ਼ਿਆਦਾ ਵਿਆਜ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਲਾਭ
Sunday, Feb 07, 2021 - 06:07 PM (IST)
ਨਵੀਂ ਦਿੱਲੀ - ਜੇ ਤੁਸੀਂ ਕੇਨਰਾ ਬੈਂਕ ਦੇ ਖ਼ਾਤਾਧਾਰਕ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ। ਬੈਂਕ ਨੇ 2 ਕਰੋੜ ਤੋਂ ਘੱਟ ਜਮ੍ਹਾ ਰਕਮ 'ਤੇ ਵਿਆਜ ਦੀਆਂ ਦਰਾਂ 'ਚ ਸੋਧ ਕੀਤੀ ਹੈ। ਬੈਂਕ ਦੀਆਂ ਨਵੀਆਂ ਐਫ.ਡੀ. ਵਿਆਜ ਦਰਾਂ 8 ਫਰਵਰੀ 2021 ਤੋਂ ਲਾਗੂ ਹੋਣਗੀਆਂ। ਬੈਂਕ ਨੇ 2 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਐਫਡੀਜ਼ ਵਿਆਜ ਦਰਾਂ ਵਿਚ ਵਾਧਾ ਕੀਤਾ ਹੈ। ਭਾਵ ਹੁਣ 46-90 ਦਿਨ, 91 ਦਿਨ ਤੋਂ 179 ਦਿਨ ਅਤੇ 1 ਸਾਲ ਤੋਂ 180 ਦਿਨਾਂ ਲਈ ਬੈਂਕ ਦੀ ਐਫ.ਡੀ. ਵਿਆਜ ਦਰ ਕ੍ਰਮਵਾਰ 3.9, 4 ਅਤੇ 4.45 ਫ਼ੀਸਦ ਹੋਵੇਗੀ।
ਬੈਂਕ ਨੇ ਵਿਆਜ ਦਰ ਵਿਚ 5 ਬੀ.ਪੀ.ਐਸ. ਘਟਾ ਦਿੱਤਾ ਹੈ
ਬੈਂਕ ਨੇ ਇਕ ਸਾਲ ਵਿਚ ਮੈਚਿਓਰ ਹੋਣ ਵਾਲੀਆਂ ਐਫ.ਡੀਜ਼. ਲਈ ਵਿਆਜ ਦਰ ਨੂੰ 5 ਅਧਾਰ ਅੰਕ (ਬੀਪੀਐਸ) ਘਟਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਹ ਐਫ.ਡੀ. 5.20% ਵਿਆਜ ਦਰ 'ਤੇ ਉਪਲਬਧ ਹੋਵੇਗੀ। ਇੱਕ ਸਾਲ ਤੋਂ ਵੱਧ ਦੀ ਮਿਆਦ ਅਤੇ ਦੋ ਸਾਲਾਂ ਤੋਂ ਘੱਟ ਸਮੇਂ ਲਈ, ਬੈਂਕ ਮਿਆਦ ਦੇ ਜਮ੍ਹਾਂ ਰਕਮ ਲਈ 5.20% ਦੀ ਵਿਆਜ ਦਰ ਦੀ ਪੇਸ਼ਕਸ਼ ਕਰੇਗਾ। 2 ਸਾਲ ਤੋਂ 3 ਸਾਲ ਦੀ ਐਫ.ਡੀ. ਲਈ ਬੈਂਕ 5.40% ਵਿਆਜ ਦਰ ਅਦਾ ਕਰੇਗਾ। ਬੈਂਕ ਹੁਣ 3 ਸਾਲ ਤੋਂ 10 ਸਾਲਾਂ ਦੀ ਮਿਆਦ ਦੇ ਲਈ 5.50 ਪ੍ਰਤੀਸ਼ਤ ਵਿਆਜ ਅਦਾ ਕਰੇਗਾ।
ਇਹ ਵੀ ਪੜ੍ਹੋ- Telegram ਬਣਿਆ ਵਿਸ਼ਵ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ, ਜਨਵਰੀ 'ਚ ਟੁੱਟੇ
ਕੇਨਰਾ ਬੈਂਕ ਦੀ ਐਫ.ਡੀ. ਦੀਆਂ ਤਾਜ਼ਾ ਵਿਆਜ ਦਰਾਂ-
- 7-45 ਦਿਨ - 2.95%
- 46- 90 ਦਿਨ - 3.90%
- 91-179 ਦਿਨ - 4%
- 180-1 ਸਾਲ- 4.45%
- 1 ਸਾਲ ਦੀ ਮਿਆਦ ਵਿਚ - 5.20%
- 1 ਤੋਂ ਵੱਧ ਅਤੇ 2 ਸਾਲ ਤੋਂ ਘੱਟ - 5.20%
- 2 ਸਾਲ ਜਾਂ ਵੱਧ ਅਤੇ 3 ਸਾਲ ਤੋਂ ਘੱਟ - 5.40%
- 3 ਸਾਲ ਜਾਂ ਵੱਧ ਅਤੇ 5 ਸਾਲ ਤੋਂ ਘੱਟ - 5.50%
- 5 ਸਾਲ ਜਾਂ ਇਸ ਤੋਂ ਵੱਧ ਅਤੇ 10 ਸਾਲਾਂ ਤੱਕ - 5.50%
ਇਹ ਵੀ ਪੜ੍ਹੋ- ਹੁਣ ਘਰ ਬੈਠੇ ਲੈ ਸਕੋਗੇ 'ਸਟ੍ਰੀਟ ਫੂਡ' ਦਾ ਮਜ਼ਾ, ਸਰਕਾਰ ਨੇ ਚੁੱਕਿਆ ਇਹ ਕਦਮ
ਬਜ਼ੁਰਗ ਨਾਗਰਿਕ ਨੂੰ ਵੀ ਮਿਲੇਗਾ ਲਾਭ
ਨਵੀਂ ਸੋਧ ਤੋਂ ਬਾਅਦ, ਸੀਨੀਅਰ ਨਾਗਰਿਕਾਂ ਨੂੰ 7 ਦਿਨਾਂ ਤੋਂ 10 ਸਾਲਾਂ ਦੀ ਮਿਆਦ ਲਈ ਐਫਡੀ ਉੱਤੇ 2.95 ਪ੍ਰਤੀਸ਼ਤ ਤੋਂ 6 ਪ੍ਰਤੀਸ਼ਤ ਤੱਕ ਦੀਆਂ ਵਿਆਜ ਦਰਾਂ ਮਿਲਣਗੀਆਂ। ਕੈਨਰਾ ਬੈਂਕ ਸੀਨੀਅਰ ਸਿਟੀਜ਼ਨ ਨੂੰ 180 ਦਿਨਾਂ ਤੋਂ 10 ਸਾਲ ਦੀ ਮਿਆਦ ਵਿਚ ਜਮ੍ਹਾਂ ਰਕਮ 'ਤੇ ਆਮ ਗਾਹਕਾਂ ਨਾਲੋਂ 50 ਅਧਾਰ ਅੰਕ ਵਧੇਰੇ ਅਦਾ ਕਰਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਨਵੰਬਰ 2020 ਨੂੰ ਕੇਨਰਾ ਬੈਂਕ ਨੇ ਐਫ.ਡੀ. ਤੇ ਵਿਆਜ ਦਰਾਂ ਵਿਚ ਸੋਧ ਕੀਤੀ ਸੀ।
ਇਹ ਵੀ ਪੜ੍ਹੋ- ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੇੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।