ਸਰਕਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 85 ਡਾਲਰ ਪ੍ਰਤੀ ਬੈਰਲ 'ਤੇ ਰਹਿਣ ਦੀ ਉਮੀਦ, ਜਾਣੋ ਕਿਉਂ
Friday, Jan 12, 2024 - 04:26 PM (IST)

ਬਿਜ਼ਨੈੱਸ ਡੈਸਕ - ਵਿੱਤ ਮੰਤਰਾਲਾ ਵਿੱਤੀ ਸਾਲ 2025 ਦੇ ਅੰਤਰਿਮ ਬਜਟ ਲਈ ਸਬਸਿਡੀ ਦਾ ਅੰਦਾਜ਼ਾ ਲਗਾਉਂਦੇ ਹੋਏ ਇਹ ਮੰਨ ਰਿਹਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 85 ਡਾਲਰ ਪ੍ਰਤੀ ਬੈਰਲ 'ਤੇ ਰਹਿ ਸਕਦੀਆਂ ਹਨ। ਨਵੇਂ ਸਾਲ ਦਾ ਅੰਤਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਵੀਰਵਾਰ ਵਾਲੇ ਦਿਨ ਕੱਚੇ ਤੇਲ ਦੀਆਂ ਕੀਮਤਾਂ ਇਕ ਡਾਲਰ ਵਧ ਕੇ 77.8 ਡਾਲਰ ਪ੍ਰਤੀ ਬੈਰਲ ਹੋ ਗਈਆਂ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਦੱਸ ਦੇਈਏ ਕਿ ਜਿਵੇਂ-ਜਿਵੇਂ ਕੱਚਾ ਤੇਲ ਵਧਦਾ ਹੈ, ਉਸੇ ਤਰ੍ਹਾਂ ਐੱਲਪੀਜੀ ਵੀ ਮਹਿੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸਦਾ ਸਿੱਧਾ ਅਸਰ ਰਸੋਈ ਗੈਸ ਅਤੇ ਖਾਦ ਸਬਸਿਡੀਆਂ 'ਤੇ ਪੈਂਦਾ ਹੈ। ਸਰਕਾਰ ਆਪਣੇ ਕੁੱਲ ਸਬਸਿਡੀ ਬਜਟ ਦਾ 53 ਫ਼ੀਸਦੀ ਇਨ੍ਹਾਂ ਦੋਵਾਂ 'ਤੇ ਖ਼ਰਚ ਕਰਦੀ ਹੈ। ਅਗਲੇ ਸਾਲ ਐੱਲਪੀਜੀ ਸਬਸਿਡੀ 'ਤੇ ਖ਼ਰਚ ਹੋਰ ਵਧ ਸਕਦਾ ਹੈ, ਕਿਉਂਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਅਗਲੇ ਤਿੰਨ ਸਾਲਾਂ ਵਿੱਚ 75 ਲੱਖ ਨਵੇਂ ਗੈਸ ਕੁਨੈਕਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਯੋਜਨਾ ਤਹਿਤ ਗੈਸ ਲੈਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 10.35 ਕਰੋੜ ਹੋ ਜਾਵੇਗੀ।
ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ
ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਕੰਪਨੀਆਂ ਦੀ ਲਾਗਤ ਵਧ ਜਾਂਦੀ ਹੈ। ਜੇਕਰ ਉਤਪਾਦਾਂ ਦੀਆਂ ਕੀਮਤਾਂ ਉਸ ਅਨੁਸਾਰ ਨਾ ਵਧਾਈਆਂ ਜਾਣ ਤਾਂ ਕੰਪਨੀਆਂ ਦਾ ਮੁਨਾਫਾ ਘੱਟ ਜਾਂਦਾ ਹੈ ਅਤੇ ਸਰਕਾਰ ਦਾ ਮਾਲੀਆ ਵੀ ਪ੍ਰਭਾਵਿਤ ਹੁੰਦਾ ਹੈ। ਵਿਸ਼ਵ ਬੈਂਕ ਨੇ ਮੰਗਲਵਾਰ ਨੂੰ ਜਾਰੀ ਆਪਣੇ ਗਲੋਬਲ ਆਰਥਿਕ ਅਨੁਮਾਨਾਂ ਵਿੱਚ ਕਿਹਾ ਕਿ 2024 ਵਿੱਚ ਤੇਲ ਦੀਆਂ ਕੀਮਤਾਂ 81 ਡਾਲਰ ਪ੍ਰਤੀ ਬੈਰਲ ਤੱਕ ਡਿੱਗਣ ਦੀ ਸੰਭਾਵਨਾ ਹੈ ਕਿਉਂਕਿ ਗਲੋਬਲ ਗਤੀਵਿਧੀ ਹੌਲੀ ਹੁੰਦੀ ਹੈ ਅਤੇ ਚੀਨ ਦੀ ਆਰਥਿਕਤਾ ਮੱਠੀ ਹੁੰਦੀ ਹੈ।
ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8