2.16 ਬਿਲੀਅਨ ਡਾਲਰ ਦੀ ਗਿਰਾਵਟ ਨਾਲ 584.25 ਅਰਬ ਡਾਲਰ ’ਤੇ ਆ ਗਿਆ ਵਿਦੇਸ਼ੀ ਮੁਦਰਾ ਭੰਡਾਰ
Saturday, Apr 29, 2023 - 10:20 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਆਈ ਹੈ। 21 ਅਪ੍ਰੈਲ 2023 ਨੂੰ ਖਤਮ ਹੋਏ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ 9 ਮਹੀਨਿਆਂ ਦੇ ਹਾਈ ਤੋਂ ਡਿਗ ਕੇ ਹੇਠਾਂ ਆ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਜੋ ਡਾਟਾ ਦਿੱਤਾ ਹੈ, ਉਸ ਦੇ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ’ਚ ਇਸ ਮਿਆਦ ’ਚ 2.16 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਅਤੇ ਇਹ ਘਟ ਕੇ 584.25 ਅਰਬ ਡਾਲਰ ’ਤੇ ਜਾ ਪੁੱਜਾ ਹੈ। ਇਸ ਤੋਂ ਪਹਿਲਾਂ ਦੇ ਦੋ ਹਫਤਿਆਂ ਵਿਚ ਵਿਦੇਸ਼ੀ ਮੁਦਰਾ ਭੰਡਾਰ ’ਚ 8 ਬਿਲੀਅਨ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ, 24 ਘੰਟਿਆਂ 'ਚ ਬਦਲੀ ਗੇਮ
ਭਾਰਤੀ ਰਿਜ਼ਰਵ ਬੈਂਕ ਮੁਤਾਬਕ ਦੋ ਹਫਤੇ ਪਹਿਲਾਂ ਵਿਦੇਸ਼ੀ ਮੁਦਰਾ ਭੰਡਾਰ 9 ਮਹੀਨਿਆਂ ਦੇ ਸਭ ਤੋਂ ਉੱਚ ਪੱਧਰ 586.4 ਬਿਲੀਅਨ ਡਾਲਰ ’ਤੇ ਜਾ ਪੁੱਜਾ ਸੀ ਪਰ ਉੱਥੋਂ ਫੰਡ ’ਚ ਗਿਰਾਵਟ ਆਈ ਹੈ ਅਤੇ ਇਹ ਘਟ ਕੇ 584.25 ਅਰਬ ਡਾਲਰ ਰਹਿ ਗਿਆ ਹੈ। ਆਰ. ਬੀ. ਆਈ. ਦੇ ਡਾਟਾ ਮੁਤਾਬਕ ਵਿਦੇਸ਼ੀ ਕਰੰਸੀ ਅਸੈਟਸ ’ਚ 2.14 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਆਰ. ਬੀ. ਆਈ. ਦੇ ਡਾਟਾ ਮੁਤਾਬਕ ਵਿਦੇਸ਼ੀ ਕਰੰਸੀ ਅਸੈਟਸ ’ਚ 2.14 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਅਤੇ ਇਹ ਵਧ ਕੇ 514.48 ਅਰਬ ਡਾਲਰ ’ਤੇ ਜਾ ਪੁੱਜਾ ਹੈ। ਭਾਰਤ ਦੇ ਸੋਨੇ ਦੇ ਰਿਜ਼ਰਵ ’ਚ 2.4 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਅਤੇ ਇਹ ਘਟ ਕੇ 46.15 ਬਿਲੀਅਨ ਡਾਲਰ ’ਤੇ ਆ ਗਿਆ ਹੈ।
ਇਹ ਵੀ ਪੜ੍ਹੋ : 2500 ਕਰੋੜ ਦੀ ਟੈਕਸ ਚੋਰੀ ਦਾ ਖਦਸ਼ਾ, GST ਅਧਿਕਾਰੀਆਂ ਨੇ ਕੀਤੀ ਵਾਹਨ ਡੀਲਰਾਂ ਤੋਂ ਪੁੱਛਗਿੱਛ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।