ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਸਾਲ 2021 ਦਾ ਬਜਟ, PM ਮੋਦੀ ਨੇ ਦੱਸਿਆ ਕੀ ਹੋਵੇਗਾ ਖ਼ਾਸ

Friday, Jan 29, 2021 - 05:58 PM (IST)

ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਸਾਲ 2021 ਦਾ ਬਜਟ, PM ਮੋਦੀ ਨੇ ਦੱਸਿਆ ਕੀ ਹੋਵੇਗਾ ਖ਼ਾਸ

ਨਵੀਂ ਦਿੱਲੀ : ਬਜਟ ਸੈਸ਼ਨ ਪੇਸ਼ ਕਰਨ ਦੀ ਪ੍ਰਕਿਰਿਆ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸੰਸਦ ਵਿਚ ਸਾਲ 2021-22 ਦਾ ਬਜਟ ਪੇਸ਼ ਕਰਨਗੇ। ਰਾਸ਼ਟਰਪਤੀ ਦੇ ਬਜਟ ਭਾਸ਼ਣ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਹਾਕੇ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਵਿੱਤੀ ਸਾਲ 2022 ਦਾ ਕੇਂਦਰੀ ਬਜਟ ਮਿਨੀ ਪੈਕੇਜਾਂ ਵਰਗਾ ਹੋਵੇਗਾ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਵਿੱਤ ਮੰਤਰੀ ਇੱਕ ਵੱਖਰੇ ਪੈਕੇਜ ਦੇ ਰੂਪ ਵਿਚ 4 ਜਾਂ 5 ਮਿੰਨੀ ਬਜਟ ਪੇਸ਼ ਕਰਨਗੇ। ਭਾਵ ਇਸ ਵਾਰ ਬਜਟ ਬਹੁਤ ਸਾਰੇ ਮਿਨੀ ਪੈਕੇਜ ਵਿਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਫੈਲੀ ਮਹਾਂਮਾਰੀ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਈ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਸੀ। ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਵਿੱਤ ਮੰਤਰੀ ਨੂੰ ਇਕ ਹੀ ਨਹੀਂ ਸਗੋਂ ਕਈ ਆਰਥਿਕ ਪੈਕੇਜ ਦੇਣੇ ਪਏ ਸਨ, ਜੋ ਇਕ ਤਰ੍ਹਾਂ ਨਾਲ 'ਛੋਟਾ ਬਜਟ' ਵਾਂਗ ਸਨ।

ਇਹ ਵੀ ਪੜ੍ਹੋ: ਬਜਟ ਸੈਸ਼ਨ LIVE : ਰਾਸ਼ਟਰਪਤੀ ਨੇ ਸੰਬੋਧਨ ਕਰਦਿਆਂ ਕਿਹਾ- ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਹੋਵੇ, ਭਾਰਤ ਰੁਕੇਗਾ ਨਹੀਂ

ਵਿੱਤ ਮੰਤਰੀ ਨੇ ਪੇਸ਼ ਕੀਤਾ ਆਰਥਿਕ ਸਰਵੇਖਣ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਆਰਥਿਕ ਸਰਵੇਖਣ ਲੋਕ ਸਭਾ ਦੀ ਮੇਜ਼ 'ਤੇ ਰੱਖ ਦਿੱਤਾ ਹੈ। ਇਸ ਵਾਰ ਦੇ ਆਰਥਿਕ ਸਰਵੇਖਣ ਵਿਚ ਵਿੱਤੀ ਸਾਲ 2022 ਲਈ ਆਰਥਿਕ ਵਿਕਾਸ ਦਾ ਅਨੁਮਾਨ 11 ਪ੍ਰਤੀਸ਼ਤ ਲਗਾਇਆ ਗਿਆ ਹੈ। ਵਿੱਤੀ 2021 ਵਿਚ ਆਰਥਿਕ ਵਿਕਾਸ ਦਰ 7.8 ਪ੍ਰਤੀਸ਼ਤ  ਸੁੰਗੜਨ ਦੀ ਉਮੀਦ ਹੈ। ਵਿੱਤੀ ਸਾਲ 2022 ਲਈ, ਨਾਮਾਤਰ 15.4 ਪ੍ਰਤੀਸ਼ਤ GDP ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਆਰਥਿਕ ਸਰਵੇਖਣ 2021: ਜਾਣੋ ਇਸ ਵਾਰ ਦੇ ਸਰਵੇਖਣ ਵਿਚ ਕਿਹੜੀਆਂ ਗੱਲਾਂ 'ਤੇ ਹੋਵੇਗੀ ਸਭ ਦੀ ਨਜ਼ਰ

ਆਰਥਿਕ ਸਰਵੇਖਣ ਕੀ ਹੈ?

ਆਰਥਿਕ ਸਰਵੇਖਣ ਦੇਸ਼ ਦੀ ਆਰਥਿਕਤਾ ਬਾਰੇ ਇਕ ਕਿਸਮ ਦੀ ਅਧਿਕਾਰਤ ਰਿਪੋਰਟ ਹੈ। ਇਹ ਆਮ ਤੌਰ 'ਤੇ ਆਮ ਬਜਟ ਤੋਂ ਇਕ ਦਿਨ ਪਹਿਲਾਂ ਪੇਸ਼ ਕੀਤਾ ਜਾਂਦਾ ਹੈ। ਇਸ ਸਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਨੂੰ ਸ਼ੁੱਕਰਵਾਰ ਯਾਨੀ ਅੱਜ ਸੰਸਦ ਵਿੱਚ ਪੇਸ਼ ਕਰਨਗੇ, ਜੋ ਆਮ ਬਜਟ ਦੀ ਪੇਸ਼ਕਾਰੀ ਤੋਂ ਤਿੰਨ ਦਿਨ ਪਹਿਲਾਂ ਹੋਵੇਗੀ।

ਇਹ ਵੀ ਪੜ੍ਹੋ: ਗਿਰਾਵਟ ਦੇ 5 ਦਿਨਾਂ ਬਾਅਦ ਫਿਰ ਚਮਕਿਆ ਸੋਨਾ, ਦੋ ਦਿਨਾਂ ਵਿਚ 2,000 ਤੋਂ ਵਧ ਮਹਿੰਗੀ ਹੋਈ ਚਾਂਦੀ

ਆਰਥਿਕ ਸਰਵੇਖਣ 

ਆਰਥਿਕ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਦੇ ਨਾਲ ਵਿੱਤ ਅਤੇ ਆਰਥਿਕ ਮਾਮਲਿਆਂ ਦੇ ਮਾਹਰਾਂ ਦੀ ਇੱਕ ਟੀਮ ਤਿਆਰ ਕਰਦੀ ਹੈ। ਇਸ ਸਮੇਂ ਦੇਸ਼ ਦੇ ਮੁੱਖ ਆਰਥਿਕ ਸਲਾਹਕਾਰ ਡਾ: ਕ੍ਰਿਸ਼ਣਾਮੂਰਤੀ ਸੁਬਰਾਮਨੀਅਮ ਹਨ। ਆਰਥਿਕ ਸਰਵੇਖਣ ਅਰਥ ਵਿਵਸਥਾ ਦੀਆਂ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ  ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News