ਕੇਂਦਰ ਸਰਕਾਰ ਨੇ ਫੁੱਟਵੀਅਰ ਕਾਰੋਬਾਰ ਨੂੰ ਦਿੱਤੀ ਵੱਡੀ ਰਾਹਤ, ਜੁਲਾਈ 2021 ਤੋਂ ਲਾਗੂ ਹੋਣਗੇ ਨਵੇਂ ਨਿਯਮ
Saturday, Dec 05, 2020 - 03:47 PM (IST)
ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਦੇਸ਼ ਦੇ ਫੁਟਵੀਅਰ ਨਿਰਯਾਤ ਅਤੇ ਘਰੇਲੂ ਕਾਰੋਬਾਰ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਵੱਲੋਂ ਮਿਲੀ ਰਾਹਤ ਤੋਂ ਬਾਅਦ ਹੁਣ ਫੁਟਵੀਅਰ ਨਿਰਯਾਤ ਕਰਨ ਵਾਲੇ ਅਤੇ ਘਰੇਲੂ ਨਿਰਮਾਤਾਵਾਂ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਦੇ ਮਿਆਰਾਂ ਦੀ ਪਾਲਣਾ ਕਰਨ ਲਈ 6 ਮਹੀਨੇ ਦੀ ਹੋਰ ਛੋਟ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਇਸ ਸੰਬੰਧੀ ਤਿੰਨ ਸੋਧੀਆਂ ਨੋਟੀਫਿਕੇਸ਼ਨ ਜਾਰੀ ਕੀਤੀਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਆਈਟੀ) ਨੇ ਇਸ ਮਾਮਲੇ ਵਿਚ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਤੋਂ ਤਰੀਕ ਵਧਾਉਣ ਦੀ ਮੰਗ ਕੀਤੀ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਚੀਨ ਤੋਂ ਬਾਅਦ ਜੁੱਤੀਆਂ ਦੇ ਉਤਪਾਦਨ ਵਿਚ ਦੂਜੇ ਨੰਬਰ 'ਤੇ ਹੈ।
ਫੁੱਟਵੀਅਰ ਦੇ ਤਿੰਨ ਕਿਸਮ ਦੇ ਉਤਪਾਦਨ 'ਚ ਵੱਡੀ ਛੋਟ
ਕੈਟ ਦੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਾਰਟੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਵਣਜ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ (ਡੀਪੀਆਈਆਈਟੀ) ਨੇ ਦੇਰ ਰਾਤ ਤਿੰਨ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤੇ। ਇਸ ਨੋਟੀਫਿਕੇਸ਼ਨ ਵਿਚ ਜੁੱਤੀਆਂ ਦੇ ਵਪਾਰ ਅਤੇ ਉਦਯੋਗ ਨਾਲ ਸਬੰਧਤ ਤਿੰਨ ਮਹੱਤਵਪੂਰਣ ਸੂਚਨਾਵਾਂ ਸ਼ਾਮਲ ਹਨ। 'ਪਰਸਨਲ ਪ੍ਰੋਟੈਕਟਿਵ ਉਪਕਰਣ-ਫੁਟਵੇਅਰ (ਕੁਆਲਟੀ ਕੰਟਰੋਲ) ਆਰਡਰ, 2020 ਜਿਸ ਵਿੱਚ ਲੈਦਰ ਅਤੇ ਹੋਰ ਪਦਾਰਥਕ ਫੁੱਟਵੀਅਰ (ਕੁਆਲਟੀ ਕੰਟਰੋਲ) ਆਰਡਰ, 2020 ਅਤੇ ਰਬੜ ਦੇ ਫੁਟਵੀਅਰ ਅਤੇ ਸਾਰੇ ਪੋਲੀਮਰ ਪਦਾਰਥ ਅਤੇ ਪੁਰਜ਼ੇ (ਕੁਆਲਟੀ ਕੰਟਰੋਲ) ਆਰਡਰ, 2020 ਸ਼ਾਮਲ ਹਨ।
ਇਹ ਵੀ ਪੜ੍ਹੋ : ਲਾਟਰੀ,ਸੱਟੇਬਾਜ਼ੀ ਜਾਂ ਜੂਏ 'ਤੇ GST ਲਗਾਉਣਾ ਸਮਾਨਤਾ ਦੇ ਅਧਿਕਾਰਾਂ ਦਾ ਘਾਣ ਨਹੀਂ: ਸੁਪਰੀਮ ਕੋਰਟ
ਨਵੀਂਆਂ ਨੋਟੀਫਿਕੇਸ਼ਨਾਂ ਅਨੁਸਾਰ ਫੁੱਟਵਿਅਰ ਕਾਰੋਬਾਰ ਅਤੇ ਉਦਯੋਗ ਵਲੋਂ ਬੀ.ਆਈ.ਐਸ. ਮਾਪਦੰਡਾਂ ਦੀ ਪਾਲਣਾ ਹੁਣ 1 ਜੁਲਾਈ 2021 ਤੋਂ ਕੀਤੀ ਜਾਏਗੀ। ਪ੍ਰਵੀਨ ਖੰਡੇਲਵਾਲ ਨੇ ਇਹ ਵੀ ਦੱਸਿਆ ਕਿ ਬੀ.ਆਈ.ਐੱਸ. ਤੋਂ ਲਾਇਸੈਂਸ ਲੈ ਕੇ ਪੁਰਾਣੇ ਮਾਨਕ ਦੇ ਅਧੀਨ ਸਟੈਂਡਰਡ ਮਾਰਕ ਰੱਖਣ ਅਤੇ ਫੁਟਵੀਅਰ ਬਣਾਉਣ ਦੇ ਤਰੀਕ 29 ਅਕਤੂਬਰ, 2020 ਨਿਰਧਾਰਤ ਕੀਤੀ ਗਈ ਸੀ। ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਭਾਰਤ ਚੀਨ ਤੋਂ ਬਾਅਦ ਫੁੱਟਵੇਅਰ ਦਾ ਦੂਜਾ ਸਭ ਤੋਂ ਵੱਡਾ ਵਿਸ਼ਵ ਨਿਰਮਾਤਾ ਹੈ। ਭਾਰਤ ਵਿਚ ਸਾਰੇ ਦੇਸ਼ਾਂ ਦੀ ਮੰਗ ਦਾ 13% ਹਿੱਸਾ ਬਣਦਾ ਹੈ।
ਇਹ ਵੀ ਪੜ੍ਹੋ : ਟਰਾਂਜੈਕਸ਼ਨ ਫ਼ੇਲ੍ਹ ਹੋਣ 'ਤੇ ਖਾਤਾਧਾਰਕ ਨੂੰ ਮਿਲੇਗਾ ਹਰਜਾਨਾ, ਇਨ੍ਹਾਂ ਬੈਂਕਾਂ 'ਚ ਹੁੰਦੀ ਹੈ ਵੱਧ ਖੱਜਲ ਖੁਆਰੀ
ਨੋਟ - ਕੇਂਦਰ ਸਰਕਾਰ ਵਲੋਂ ਫੁੱਟਵੀਅਰ ਕਾਰੋਬਾਰ ਨੂੰ ਦਿੱਤੀ ਵੱਡੀ ਰਾਹਤ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।