ਕੇਂਦਰ ਸਰਕਾਰ EPFO Pension 'ਚ ਕਰ ਸਕਦੀ ਹੈ ਵਾਧਾ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਲਾਭ

01/07/2022 4:43:13 PM

ਨਵੀਂ ਦਿੱਲੀ – ਕੇਂਦਰ ਸਰਕਾਰ ਕਰਮਚਾਰੀਆਂ ਨੂੰ ਇਕ ਹੋਰ ਤੋਹਫਾ ਦੇ ਸਕਦੀ ਹੈ। ਸਰਕਾਰ ਇਹ ਤੋਹਫਾ ਕਰਮਚਾਰੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੀ ਕਰਮਚਾਰੀ ਪੈਨਸ਼ਨ ਯੋਜਨਾ ਦੇ ਸਬਸਕ੍ਰਾਈਬਰਸ ਨੂੰ ਦੇਣ ਜਾ ਰਹੀ ਹੈ। ਛੇਤੀ ਹੀ ਘੱਟੋ ਘੱਟ ਮਹੀਨਾਵਾਰ ਪੈਨਸ਼ਨ 1000 ਤੋਂ ਵਧ ਕੇ 9000 ਰੁਪਏ ਹੋ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਈ. ਪੀ. ਐੱਸ. ਨਾਲ ਜੁੜੇ ਲੋਕਾਂ ਨੂੰ ਛੇਤੀ 9000 ਰੁਪਏ ਮਿਲਣਗੇ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਬੀਮਾ ਕੰਪਨੀਆਂ ਨੇ 'ਟਰਮ ਬੀਮਾ' ਦੇ ਨਿਯਮ ਤੇ ਪ੍ਰੀਮਿਅਮ 'ਚ ਕੀਤਾ ਬਦਲਾਅ

ਅਗਲੇ ਮਹੀਨੇ ਹੋ ਸਕਦੈ ਫੈਸਲਾ

ਮੀਡੀਆ ਰਿਪੋਰਟਸ ਮੁਤਾਬਕ ਫਰਵਰੀ ’ਚ ਹੋਣ ਵਾਲੀ ਕਿਰਤ ਮੰਤਰਾਲਾ ਦੀ ਬੈਠਕ ’ਚ ਇਸ ਬਾਰੇ ਫੈਸਲਾ ਹੋ ਸਕਦਾ ਹੈ। ਇਸ ਬੈਠਕ ’ਚ ਨਵਾਂ ਕੋਡ ਲਿਆਉਣ ’ਤੇ ਵਿਚਾਰ ਹੋ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੈਠਕ ਦਾ ਮੁੱਖ ਏਜੰਡਾ ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਘੱਟੋ-ਘੱਟ ਪੈਨਸ਼ਨ ਨੂੰ ਵਧਾਉਣਾ ਹੈ, ਜਿਸ ’ਤੇ ਚਰਚਾ ਅਤੇ ਮੁੜ ਫੈਸਲਾ ਹੋ ਸਕਦਾ ਹੈ।

ਲੰਮੇ ਸਮੇਂ ਤੋਂ ਹੋ ਰਹੀ ਹੈ ਮੰਗ

ਪੈਨਸ਼ਨ ਪਾਉਣ ਵਾਲੇ ਲੋਕ ਲੰਮੇ ਸਮੇਂ ਤੋਂ ਘੱਟੋ-ਘੱਟ ਪੈਨਸ਼ਨ ਵਧਾਏ ਜਾਣ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈ ਕੇ ਕਈ ਵਾਰ ਕਿਰਤ ਮੰਤਰਾਲਾ ਦੀ ਬੈਠਕ ਅਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਸ ’ਤੇ ਸੰਸਦ ਦੀ ਸਥਾਈ ਕਮੇਟੀ ਨੇ ਵੀ ਇਸ ਸਬੰਧ ’ਚ ਸੁਝਾਅ ਦਿੱਤੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਫਰਵਰੀ ਦੀ ਬੈਠਕ ’ਚ ਇਸ ’ਤੇ ਅੰਤਿਮ ਮੋਹਰ ਲੱਗ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਜਾਰੀ ਕੀਤੀ 840 ਕਰੋੜ ਦੀ PDRD ਗ੍ਰਾਂਟ

ਇੰਨੀ ਹੋ ਸਕਦੀ ਹੈ ਪੈਨਸ਼ਨ

ਮੀਡੀਆ ਰਿਪੋਰਟਸ ਮੁਤਾਬਕ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਮੌਜੂਦਾ ਘੱਟੋ-ਘੱਟ ਪੈਨਸ਼ਨ ’ਚ 1000 ਤੋਂ 9000 ਰੁਪਏ ਤੱਕ ਦੇ ਵਾਧੇ ਦੀ ਮੰਗ ਕੀਤੀ ਹੈ ਜਦ ਕਿ ਸੈਂਟਰਲ ਬੋਰਡ ਆਫ ਟਰੱਸਟੀ ਜਾਂ ਸੀ. ਬੀ. ਟੀ. ਇਸ ਨੂੰ ਵਧਾ ਕੇ 6000 ਰੁਪਏ ਕਰ ਸਕਦਾ ਹੈ। ਈ. ਪੀ. ਐੱਫ. ਓ. ਦੇ ਪੈਸੇ ਨੂੰ ਨਿੱਜੀ ਕਾਰਪੋਰੇਟ ਬਾਂਡ ’ਚ ਨਿਵੇਸ਼ ਕਰਨ ਦਾ ਵਿਵਾਦਿਤ ਮੁੱਦਾ ਵੀ ਬੈਠਕ ’ਚ ਚਰਚਾ ਦਾ ਵਿਸ਼ਾ ਹੋਵੇਗਾ। ਨਾਲ ਹੀ 2021-22 ਲਈ ਪੈਨਸ਼ਨ ਫੰਡ ਦੀ ਵਿਆਜ ਦਰ ਕੀ ਹੋਵੇ, ਇਸ ਮੁੱਦੇ ’ਤੇ ਵੀ ਫੈਸਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

ਜਾਣੋ ਕਿਹੜੇ ਕਰਮਚਾਰੀ ਨੂੰ ਮਿਲੇਗਾ ਪੈਨਸ਼ਨ ਸਕੀਮ ਦਾ ਲਾਭ

ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਸ) ਸਾਲ 1995 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਤਹਿਤ 58 ਸਾਲ ਦੀ ਉਮਰ ਵਿੱਚ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ। ਸਕੀਮ ਦਾ ਲਾਭ ਲੈਣ ਲਈ ਕਰਮਚਾਰੀ ਦੀ ਘੱਟੋ-ਘੱਟ 10 ਸਾਲ ਦੀ ਸੇਵਾ ਹੋਣੀ ਜ਼ਰੂਰੀ ਹੈ। ਕਰਮਚਾਰੀ ਆਪਣੀ ਤਨਖਾਹ ਦਾ 12 ਪ੍ਰਤੀਸ਼ਤ EPF ਵਿੱਚ ਯੋਗਦਾਨ ਪਾਉਂਦਾ ਹੈ। ਇੰਨੀ ਹੀ ਰਕਮ ਕੰਪਨੀ ਵੱਲੋਂ ਵੀ ਦਿੱਤੀ ਜਾਂਦੀ ਹੈ। ਕੰਪਨੀ ਦੇ ਯੋਗਦਾਨ ਦਾ ਇੱਕ ਹਿੱਸਾ ਈਪੀਐਸ ਵਿੱਚ ਜਮ੍ਹਾ ਹੁੰਦਾ ਹੈ।

ਇਹ ਵੀ ਪੜ੍ਹੋ : ਸ਼ਾਓਮੀ ਦਾ 653 ਕਰੋੜ ਦਾ ਘਪਲਾ ਆਇਆ ਸਾਹਮਣੇ, ਨੋਟਿਸ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News