ਹੁਣ EMI ''ਤੇ ਮਿਲੇਗੀ Tesla! ਨਾਲ ਮਿਲੇਗਾ 3 ਲੱਖ ਦਾ Incentive

Tuesday, Feb 03, 2026 - 04:25 PM (IST)

ਹੁਣ EMI ''ਤੇ ਮਿਲੇਗੀ Tesla! ਨਾਲ ਮਿਲੇਗਾ 3 ਲੱਖ ਦਾ Incentive

ਗੈਜੇਟ ਡੈਸਕ- ਦਿੱਗਜ ਇਲੈਕਟ੍ਰਿਕ ਵਾਹਨ (EV) ਕੰਪਨੀ ਟੈਸਲਾ ਨੇ ਭਾਰਤ ਵਿੱਚ ਆਪਣੀ ਵਿਕਰੀ ਨੂੰ ਤੇਜ਼ ਕਰਨ ਲਈ ਕਈ ਅਹਿਮ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਟੈਸਲਾ ਇੰਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਕੰਪਨੀ ਹੁਣ ਗਾਹਕਾਂ ਨੂੰ ਆਸਾਨ ਮਹੀਨਾਵਾਰ ਕਿਸ਼ਤਾਂ (EMI) ਅਤੇ ਐਕਸਚੇਂਜ ਬੋਨਸ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਟੈਸਲਾ ਇੰਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਕੰਪਨੀ ਹੁਣ ਗਾਹਕਾਂ ਨੂੰ ਆਸਾਨ ਮਹੀਨਾਵਾਰ ਕਿਸ਼ਤਾਂ (EMI) ਅਤੇ ਐਕਸਚੇਂਜ ਬੋਨਸ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। 

ਪੁਰਾਣੀ ਕਾਰ ਬਦਲਣ 'ਤੇ ਮਿਲੇਗਾ ਵੱਡਾ ਫਾਇਦਾ

ਟੈਸਲਾ ਇੰਡੀਆ ਨੇ ਬਿਆਨ 'ਚ ਕਿਹਾ ਕਿ ਜਿਹੜੇ ਗਾਹਕ ਆਪਣੀਆਂ ਪੁਰਾਣੀਆਂ ਪੈਟਰੋਲ ਜਾਂ ਡੀਜ਼ਲ ਗੱਡੀਆਂ ਨੂੰ ਬਦਲ ਕੇ (Exchange) ਇਲੈਕਟ੍ਰਿਕ ਵਾਹਨ ਅਪਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ 3 ਲੱਖ ਰੁਪਏ ਤੱਕ ਦਾ ਪ੍ਰੋਤਸਾਹਨ (Incentive) ਦਿੱਤਾ ਜਾ ਰਿਹਾ ਹੈ।। ਕੰਪਨੀ ਅਨੁਸਾਰ, ਗਾਹਕ ਹੁਣ ਟੈਸਲਾ ਦੇ ਮਾਡਲ ਵਾਈ (Model Y) ਨੂੰ 49,000 ਰੁਪਏ ਪ੍ਰਤੀ ਮਹੀਨੇ ਦੀ ਸ਼ੁਰੂਆਤੀ ਕਿਸ਼ਤ (EMI) 'ਤੇ ਖਰੀਦ ਸਕਦੇ ਹਨ ਹਨ। ਇਸ ਲਈ ਸਿਰਫ਼ 6 ਲੱਖ ਰੁਪਏ ਦਾ ਸ਼ੁਰੂਆਤੀ ਭੁਗਤਾਨ ਕਰਨਾ ਹੋਵੇਗਾ। ਟੈਸਲਾ ਇੰਡੀਆ ਨੇ ਸਤੰਬਰ 2025 'ਚ ਇਸ ਮਾਡਲ ਦੀ ਸਪਲਾਈ ਸ਼ੁਰੂ ਕੀਤੀ ਸੀ। ਵਾਹਨ ਡੀਲਰਾਂ ਦੇ ਬਾਡੀ FADA ਵਲੋਂ ਜਾਰੀ ਅੰਕੜਿਆਂ ਅਨੁਸਾਰ, ਟੈਸਲਾ ਨੇ ਪਿਛਲੇ ਸਾਲ ਭਾਰਤ 'ਚ 225 ਯੂਨਿਟਾਂ ਦੀ ਵਿਕਰੀ ਕੀਤੀ। ਕੁੱਲ ਮਿਲਾ ਕੇ ਦੇਸ਼ 'ਚ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਪਰਚੂਨ ਵਿਕਰੀ ਪਿਛਲੇ ਸਾਲ 1,76,817 ਯੂਨਿਟ ਰਹੀ, ਜੋ 2024 ਦੀਆਂ 99,875 ਯੂਨਿਟਾਂ ਦੇ ਮੁਕਾਬਲੇ 77 ਫੀਸਦੀ ਵੱਧ ਹੈ। 

ਖਰਚਿਆਂ 'ਚ ਹੋਵੇਗੀ ਭਾਰੀ ਬਚਤ

ਬਿਆਨ ਅਨੁਸਾਰ, ਟੈਸਲਾ ਮਾਡਲ ਵਾਈ  ਵਰਤੋਂ ਕਰਨ ਨਾਲ ਗਾਹਕਾਂ ਨੂੰ ਤੇਲ ਅਤੇ ਰੱਖ-ਰਖਾਅ ਦੇ ਖਰਚਿਆਂ 'ਚ ਵੱਡੀ ਰਾਹਤ ਮਿਲੇਗੀ। ਅਨੁਮਾਨ ਮੁਤਾਬਕ, ਗਾਹਕ ਹਰ ਮਹੀਨੇ 20,000 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News