Telegram ਦੇ CEO ਨੇ Reliance Jio ''ਤੇ ਲਗਾਏ ਗੰਭੀਰ ਦੋਸ਼, ਜਾਣੋ ਵਜ੍ਹਾ
Wednesday, Jun 17, 2026 - 12:12 PM (IST)
ਬਿਜ਼ਨੈੱਸ ਡੈਸਕ : 21 ਜੂਨ ਨੂੰ ਹੋਣ ਜਾ ਰਹੀ NEET ਦੀ ਮੁੜ ਪ੍ਰੀਖਿਆ ਤੋਂ ਪਹਿਲਾਂ, ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਨੂੰ 22 ਜੂਨ ਤੱਕ ਬਲਾਕ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਕੰਪਨੀ ਦੇ ਸੀਈਓ ਪਾਵੇਲ ਦੁਰੋਵ ਨੇ ਟੈਲੀਕਾਮ ਕੰਪਨੀ ਰਿਲਾਇੰਸ ਜੀਓ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ BGP ਹਾਈਜੈਕਿੰਗ ਰਾਹੀਂ ਭਾਰਤ ਤੋਂ ਬਾਹਰ ਲੱਖਾਂ ਉਪਭੋਗਤਾਵਾਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕ ਰਹੀ ਹੈ। ਟੈਲੀਗ੍ਰਾਮ ਦਾ ਦਾਅਵਾ ਹੈ ਕਿ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਇਸ ਪਿੱਛੇ ਹੋ ਸਕਦੀ ਹੈ।
ਇਹ ਵੀ ਪੜ੍ਹੋ : 100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ Founder Pavel Durov, ਜਾਣੋ ਕਿੰਨੀ ਹੈ ਨੈੱਟਵਰਥ
ਦੁਰੋਵ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, "ਭਾਰਤੀ ਟੈਲੀਕਾਮ ਕੰਪਨੀ ਰਿਲਾਇੰਸ BGP ਹਾਈਜੈਕਿੰਗ ਰਾਹੀਂ ਭਾਰਤ ਤੋਂ ਬਾਹਰ ਲੱਖਾਂ ਉਪਭੋਗਤਾਵਾਂ (ਯੂਏਈ ਸਮੇਤ) ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕ ਰਹੀ ਹੈ। ਇਹ ਵਿਘਨ ਜਾਣਬੁੱਝ ਕੇ ਕੀਤਾ ਜਾਪਦਾ ਹੈ, ਕਿਉਂਕਿ ਰਿਲਾਇੰਸ ਨੇ ਕਈ ਰਿਪੋਰਟਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਹ ਸੰਭਾਵਤ ਤੌਰ 'ਤੇ ਇੱਕ ਮੁਕਾਬਲੇਬਾਜ਼ੀ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ, ਕਿਉਂਕਿ WhatsApp ਦੇ ਮਾਲਕ ਮੇਟਾ ਦੀ ਵੀ ਰਿਲਾਇੰਸ ਵਿੱਚ ਹਿੱਸੇਦਾਰੀ ਹੈ।"
ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'
Indian telecom Reliance is sabotaging access to Telegram for millions of users OUTSIDE India (including the UAE) via a rogue method called BGP hijacking.
— Pavel Durov (@durov) June 16, 2026
The sabotage seems intentional, as Reliance has ignored multiple reports.
This may be part of a competitive war, as…
ਰੂਸ ਦੇ ਮਾਰਕ ਜ਼ੁਕਰਬਰਗ
ਟੈਲੀਗ੍ਰਾਮ ਦੀ ਸਥਾਪਨਾ 2014 ਵਿੱਚ ਪਾਵੇਲ ਦੁਰੋਵ ਦੁਆਰਾ ਕੀਤੀ ਗਈ ਸੀ। ਉਹ ਕੰਪਨੀ ਦੇ ਸੀਈਓ ਅਤੇ ਮਾਲਕ ਹਨ। ਦੁਰੋਵ ਨੇ 2006 ਵਿੱਚ ਸਿਰਫ਼ 22 ਸਾਲ ਦੀ ਉਮਰ ਵਿੱਚ ਰੂਸ ਦਾ ਸਭ ਤੋਂ ਵੱਡਾ ਸੋਸ਼ਲ ਨੈੱਟਵਰਕ, Vkontakte ਬਣਾਇਆ ਸੀ। ਇਸ ਕਾਰਨ ਕਰਕੇ, ਉਸਨੂੰ ਰੂਸ ਦੇ ਮਾਰਕ ਜ਼ੁਕਰਬਰਗ ਵਜੋਂ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਉਸਨੇ ਕਿਹਾ, "ਗਲੋਬਲ ਇੰਟਰਨੈੱਟ ਰੂਟਿੰਗ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਚਿੰਤਾਜਨਕ ਹੈ। ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਭਾਰਤ ਵਿੱਚ ਟੈਲੀਗ੍ਰਾਮ 'ਤੇ ਪਾਬੰਦੀ ਦੇ ਪਿੱਛੇ ਰਿਲਾਇੰਸ/ਵਟਸਐਪ ਵੀ ਹੈ।"
ਦੁਰੋਵ ਨੇ ਕਿਹਾ ਕਿ ਨੈੱਟਵਰਕ ਆਪਰੇਟਰਾਂ ਨੂੰ ਰੂਟ ਹਾਈਜੈਕਿੰਗ ਨੂੰ ਰੋਕਣ ਅਤੇ ਆਪਣੇ ਉਪਭੋਗਤਾਵਾਂ ਲਈ ਸਥਿਰ ਇੰਟਰਨੈਟ ਪਹੁੰਚ ਯਕੀਨੀ ਬਣਾਉਣ ਲਈ ਰਿਲਾਇੰਸ ਦੇ ਅਣਅਧਿਕਾਰਤ BGP ਅਨਾਊਸਮੈਂਟ ਨੂੰ ਰਿਜੈਕਟ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ
NEET ਤੋਂ ਪਹਿਲਾਂ ਪਾਬੰਦੀ ਕਿਉਂ?
ਸਰਕਾਰ ਨੇ 21 ਜੂਨ ਨੂੰ ਹੋਣ ਵਾਲੀ NEET ਪ੍ਰੀਖਿਆ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ, ਟੈਲੀਗ੍ਰਾਮ ਨੂੰ 22 ਜੂਨ ਤੱਕ ਬਲੌਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਮੈਸੇਜਿੰਗ ਪਲੇਟਫਾਰਮ ਦੀ ਮੈਸੇਜ ਐਡੀਟਿੰਗ ਵਿਸ਼ੇਸ਼ਤਾ 30 ਜੂਨ ਤੱਕ ਬੈਨ ਰਹੇਗੀ। ਇਹ ਕਦਮ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਪ੍ਰੀਖਿਆ ਸੁਰੱਖਿਅਤ ਢੰਗ ਨਾਲ ਕਰਵਾਈ ਜਾਵੇ ਅਤੇ ਧੋਖਾਧੜੀ ਨੂੰ ਰੋਕਿਆ ਜਾਵੇ। ਇਹ ਦੋਸ਼ ਹੈ ਕਿ ਧੋਖਾਧੜੀ ਕਰਨ ਵਾਲਿਆਂ ਨੇ NEET ਪੇਪਰ ਲੀਕ ਬਾਰੇ ਝੂਠੀਆਂ ਖ਼ਬਰਾਂ ਫੈਲਾਉਣ ਲਈ ਮੈਸੇਜਿੰਗ ਪਲੇਟਫਾਰਮ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : 30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ
ਇਹ ਵੀ ਪੜ੍ਹੋ : 8th Pay Commission : ਅੱਜ ਹੈ ਮੈਮੋਰੰਡਮ ਜਮ੍ਹਾ ਕਰਨ ਦਾ ਆਖਰੀ ਮੌਕਾ, ਹੁਣ ਇਨ੍ਹਾਂ ਸੂਬਿਆਂ ਦਾ ਦੌਰਾ ਕਰੇਗਾ ਕਮਿਸ਼ਨ
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
